ਨਵੀਂ ਦਿੱਲੀ : ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਸਟੇਟ ਬੈਂਕ ਆਫ ਇੰਡੀਆ (ਐੱਸਬੀਆਈ) ਸਮਾਲ ਸੇਵਿੰਗ ਅਕਾਉਂਟ ਦੀ ਸਹੂਲਤ ਵੀ ਦਿੰਦਾ ਹੈ। ਇਹ ਸਹੂਲਤ ਉਨ੍ਹਾਂ ਗਾਹਕਾਂ ਲਈ ਹੁੰਦੀ ਹੈ ਜਿਨ੍ਹਾਂ ਕੋਲ ਕੇਵਾਈਸੀ ਡਾਕਿਊਮੈਂਟ ਨਹੀਂ ਹੁੰਦੇ। ਹਾਲਾਂਕਿ ਇਸ ਖਾਤੇ ਵਿਚ ਸੰਚਾਲਨ ਨਾਲ ਜੁੜੀਆਂ ਕਈ ਪਾਬੰਦੀਆਂ ਲਾਗੂ ਹੁੰਦੀਆਂ ਹਨ ਕਿਉਂਕਿ ਇਸ ਵਿਚ ਕੇਵਾਈਸੀ ਦੇ ਨਿਯਮਾਂ ਨੂੰ ਸਖ਼ਤੀ ਨਾਲ ਫਾਲੋ ਨਹੀਂ ਕੀਤਾ ਜਾਂਦਾ। ਇਸ ਨਾਲ ਸਬੰਧਤ ਸਾਰੇ ਜ਼ਰੂਰੀ ਜਾਣਕਾਰੀ ਐੱਸਬੀਆਈ ਦੀ ਅਧਿਕਾਰਕ ਵੈੱਬਸਾਈਟ (sbi.co.in) 'ਤੇ ਉਪਲਬਧ ਹੈ। ਇਸ ਤਰ੍ਹਾਂ ਦਾ ਖਾਤਾ ਸਮਾਜ ਦੇ ਗ਼ਰੀਬ ਤਬਕੇ ਲਈ ਹੁੰਦਾ ਹੈ। ਇਸ ਖਾਤੇ ਦਾ ਉਦੇਸ਼ ਅਜਿਹੇ ਲੋਕਾਂ ਨੂੰ ਬਿਨਾਂ ਕਿਸੇ ਫੀਸ ਅਤੇ ਵਾਧੂ ਬੋਝ ਪਾਏ ਸੇਵਿੰਗ ਦੀ ਆਦਤ ਪਾਉਣਾ ਹੈ। ਹਾਲਾਂਕਿ, ਕੇਵਾਈਸੀ ਡਾਕਿਊਮੈਂਟਸ ਜਮ੍ਹਾਂ ਕਰਵਾਉਣ ਤੋਂ ਬਾਅਦ ਐੱਸਬੀਆਈ ਦੇ ਸਮਾਲ ਸੇਵਿੰਗ ਅਕਾਉਂਟ ਨੂੰ ਰੈਗੂਲਰ ਸੇਵਿੰਗ ਅਕਾਉਂਟ ਵਿਚ ਬਦਲਵਾਇਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਐੱਸਬੀਆਈ ਦੇ ਸਮਾਲ ਸੇਵਿੰਗ ਅਕਾਉਂਟ ਵਿਚ ਜਮ੍ਹਾਂ ਰਕਮ 'ਤੇ ਮਿਲਣ ਵਾਲਾ ਵਿਆਜ ਰੈਗੂਲਰ ਸੇਵਿੰਗ ਅਕਾਉਂਟ ਵਾਂਗ ਹੀ ਹੁੰਦਾ ਹੈ। ਬੈਂਕ ਇਸ 'ਤੇ 3.50 ਫ਼ੀਸਦੀ ਦੀ ਦਰ ਨਾਲ ਵਿਆਜ ਮੁਹੱਈਆ ਕਰਵਾਉਂਦਾ ਹੈ। ਸਮਾਲ ਸੇਵਿੰਗ ਅਕਾਉਂਟ ਵਿਚ ਐਵਰੇਜ ਮੰਥਲੀ ਬੈਲੇਂਸ ਮੈਂਟੇਨ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਹੈ। ਇਸ ਖਾਤੇ ਵਿਚ ਵੱਧ ਤੋਂ ਵੱਧ 50,000 ਰੁਪਏ ਤਕ ਦੀ ਰਕਮ ਮੈਂਟੇਨ ਕੀਤੀ ਜਾ ਸਕਦੀ ਹੈ। ਜੇਕਰ ਇਹ ਰਕਮ 50,000 ਰੁਪਏ ਤੋਂ ਉੱਪਰ ਜਾਂਦੀ ਹੈ ਅਤੇ ਅਕਾਉਂਟ ਵਿਚ ਕ੍ਰੈਡਿਟ ਹੋਈ ਕੁੱਲ ਰਕਮ ਇਕ ਸਾਲ ਵਿਚ ਇਕ ਲੱਖ ਰੁਪਏ ਤੋਂ ਜ਼ਿਆਦਾ ਹੁੰਦੀ ਹੈ ਤਾਂ ਇਸ ਵਿਚ ਉਦੋਂ ਤਕ ਕਿਸੇ ਵੀ ਲੈਣ-ਦੇਣ ਦੀ ਇਜਾਜ਼ਤ ਨਹੀਂ ਹੁੰਦੀ ਅਤੇ ਜਦੋਂ ਤਕ ਕੇਵਾਈਸੀ ਦੀ ਪ੍ਰਕਿਰਿਆ ਪੂਰੀ ਨਾ ਹੋ ਜਾਵੇ। ਇੰਨਾ ਹੀ ਨਹੀਂ ਇਕ ਮਹੀਨੇ ਦੇ ਅੰਦਰ ਸਾਰੀਆਂ ਨਿਕਾਸੀਆਂ ਅਤੇ ਟਰਾਂਸਫਰ ਦਾ ਕੁੱਲ 10,000 ਰੁਪਏ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਗਾਹਕਾਂ ਨੂੰ ਬੇਸਿਕ ਰੁਪੇ ਏਟੀਐੱਮ-ਕਮ-ਡੈਬਿਟ ਕਾਰਡ ਮੁਫ਼ਤ ਵਿਚ ਦਿੱਤਾ ਜਾਵੇਗਾ ਅਤੇ ਐੱਸਬੀਆਈ ਦੇ ਸਮਾਲ ਸੇਵਿੰਗ ਅਕਾਊਂਟ 'ਤੇ ਕਿਸੇ ਵੀ ਤਰ੍ਹਾਂ ਦਾ ਸਾਲਾਨਾ ਮੇਂਟੇਨੈਂਸ ਚਾਰਜ ਨਹੀਂ ਲਗਾਇਆ ਜਾਂਦਾ ਹੈ। ਉੱਥੇ, ਐੱਨਈਐੱਫਟੀ ਅਤੇ ਆਰਟੀਜੀਐੱਸ ਵਰਗੇ ਇਲੈਕਟ੍ਰਾਨਿਕ ਪੇਮੈਂਟ ਮੋਡ ਦਾ ਇਸਤੇਮਾਲ ਕਰਨਾ ਵੀ ਮੁਫ਼ਤ ਹੈ। ਅਕਾਉਂਟ ਹੋਲਡਰ ਨੂੰ ਵੱਧ ਤੋਂ ਵੱਧ ਇਕ ਮਹੀਨੇ ਵਿਚ ਏਟੀਐੱਮ ਤੋਂ 4 ਵਾਰ ਨਿਕਾਸੀ ਦੀ ਸਹੂਲਤ ਮਿਲਦੀ ਹੈ। ਇੰਨਾ ਹੀ ਨਹੀਂ ਅਕਾਉਂਟ ਕਲੋਜ਼ ਕਰਵਾਉਣ ਲਈ ਵੀ ਪੈਸੇ ਨਹੀਂ ਦੇਣੇ ਹੋਣਗੇ।

Posted By: Seema Anand