ਜੇਐੱਨਐੱਨ,ਨਵੀਂ ਦਿੱਲੀ। ਇੰਫੋਸਿਸ ਦੇ ਮੁੱਖ ਕਾਰਜਕਾਰੀ ਅਧਿਕਾਰੀ(ਸੀਈਓ) ਸਲਿਲ ਪਾਰੇਖ ਨੇ ਬੁੱਧਵਾਰ ਨੂੰ ਕਿਹਾ ਕਿ ਇਨਕਮ ਟੈਕਸ ਪੋਰਟਲ www.incometax.gov.in ’ਤੇ ਨਵੇਂ ਫ਼ੀਚਰ ਜੋੜਨ ਲਈ ਕੰਪਨੀ ਇਨਕਮ ਟੈਕਸ ਵਿਭਾਗ ਨਾਲ ਮਿਲ ਕੇ ਕੰਮ ਕਰ ਰਹੀ ਹੈ। ਸਰਕਾਰ ਨੇ ਨਵੇਂ ਇਨਕਮ ਟੈਕਸ ਪੋਰਟਲ ਦੇ ਵਿਕਾਸ ਦਾ ਠੇਕਾ 2019 ’ਚ ਇੰਨਫੋਸਿਸ ਨੂੰ ਦਿੱਤਾ ਸੀ। ਲੋਕਾਂ ਨੇ ਪੋਰਟਲ ਸ਼ੁਰੂ ਹੋਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਖਾਮੀਆਂ ਦੀ ਸ਼ਿਕਾਇਤ ਕੀਤੀ ਸੀ। ਪਾਰੇਖ ਨੇ ਕਿਹਾ ਕਿ ਸਾਨੂੰ ਗਰਵ ਹੈ ਕਿ 31 ਦਸੰਬਰ ਤੱਕ ਇਨਕਮ ਟੈਕਸ ਪੋਰਟਲ ਨੇ ਤੈਅ ਕੀਤੀ ਸਮਾਂ ਸੀਮਾ ’ਚ 5.8 ਕਰੋੜ ਰਿਟਰਨ ਦਾਖ਼ਲ ਕੀਤੇ ਹਨ। ਆਖਰੀ ਦਿਨ ਪੋਰਟਲ ’ਤੇ 46 ਲੱਖ ਰਿਟਰਨ ਦਾਖਲ ਕੀਤੇ ਗਏ। ਹੁਣ ਇਸ ’ਚ ਨਵੇਂ ਫ਼ੀਚਰ ਜੋੜਨ ਲਈ ਇਨਕਮ ਟੈਕਸ ਵਿਭਾਗ ਨਾਲ ਮਿਲ ਕੇ ਕੰਮ ਕਰ ਰਹੇ ਹਨ।

ਕੀ ਹਨ ਫ਼ੀਚਰਜ਼ ਤੇ ਕੀ ਜੁੜਨਗੇ

ITR ਪ੍ਰੋਸੈਸਿੰਗ:ਰਿਟਰਨ ਫਾਈਲ ਕਰਨ ਦੇ ਨਾਲ ਹੀ ਇਹ ਪ੍ਰੋਸੈੱਸ ਹੋ ਰਿਹਾ ਹੈ ਕਿ ਨਾਲ ਹੀ ਟੈਕਸਪੇਯਰ ਨੂੰ ਉਸੇ ਵੇਲੇ ਰਿਫੰਡ ਮਿਲ ਰਿਹਾ ਹੈ।

ਫ੍ਰੀ ITR ਸਾਫ਼ਟਵੇਅਰ- ITR 1 ਤੇ ITR 4 ਦੀ ਤਰ੍ਹਾਂ ITR-3, ITR-5, ITR-6 ITR-7 ਵੀ ਆਨਲਾਈਨ ਹੋਣਗੇ।

ਕਾਲ ਸੈਂਟਰ ਸਰਵਿਸ- ਵੈੱਬਸਾਈਟ ’ਤੇ ਕਾਲ ਸੈਂਟਰ ਸਰਵਿਸ ਹੈ, ਜੋ ਤੁਹਾਡੀ ਮਦਦ ਭਰਨ ’ਚ ਕਰ ਰਹੀ ਹੈ।

ਸਿੰਗਲ ਡੈਸ਼ਬੋਰਡ ਇੰਟਰੈਕਸ਼ਨ- ਇਕ ਹੀ ਜਗ੍ਹਾਂ ’ਤੇ ਸਾਰੇ ਕੰਮ ਨਿਪਟਾਉਣ ਲਈ ਵੈੱਬਸਾਈਟ ’ਤੇ ਵਿਵਸਥਾ ਕੀਤੀ ਗਈ ਹੈ।

ਮਲਟੀਪਲ ਪੇਮੈਂਟ ਆਪਸ਼ਨ- RTGS/NEFT, credit card, UPI ਤੇ net banking ਵੈੱਬਸਾਈਟ ’ਤੇ ਮਿਲ ਰਹੀ ਹੈ। ਕੁਝ ਹੋਰ ਪੇਮੈਂਟ ਆਪਸ਼ਨ ਜੋੜੇ ਜਾਣਗੇ।

ਮੁਬਾਈਲ ਐਪਲੀਕੇਸ਼ਨ -ਮੁਬਾਈਲ ਐਪ ਨਾਲ ਵੀ ITR ਭਰਨ ਦਾ ਸੁਵਿਧਾ ਦੀ ਤਿਆਰੀ ਕੀਤੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਸਰਕਾਰ ਨੇ ਮੰਗਲਵਾਰ ਨੂੰ ਕਾਰਪੋਰੇਟਰਾਂ ਲਈ ਮਾਰਚ 2021 ਨੂੰ ਸਮਾਪਤ ਵਿੱਤੀ ਸਾਲ ਲਈ ਇਨਕਮ ਟੈਕਸ ਰਿਟਰਨ ਦਾਖ਼ਲ ਕਰਨ ਦੀ ਸੀਮਾ 15 ਮਾਰਚ ਤੱਕ ਵਧਾ ਦਿੱਤੀ ਹੈ। ਵਿੱਤ ਸਾਲ 2020-2021 ਲਈ ਇਨਕਮ ਟੈਕਸ ਰਿਟਰਨ ਦਾਖ਼ਲ ਕਰਨ ਲਈ ਕਾਰਪੋਰੇਟਰਾਂ ਨੂੰ ਇਹ ਤੀਸਰੀ ਵਾਰ ਐਕਸਟੈਂਸ਼ਨ ਦਿੱਤੀ ਗਈ ਹੈ।

Posted By: Sarabjeet Kaur