ਕੋਰੋਨਾ ਸੰਕਟ ਦੌਰਾਨ ਵੱਡੀ ਗਿਣਤੀ 'ਚ ਲੋਕ ਬਰੁਜ਼ਗਾਰ ਹੋਏ ਹਨ। ਇਸ ਨੂੰ ਦੇਖਦਿਆਂ ਸਰਕਾਰ ਇਕ ਵਾਰ ਫਿਰ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਲਈ ਪ੍ਰੇਰਿਤ ਕਰ ਰਹੀ ਹੈ। ਲਾਕਡਾਊਨ ਦੀ ਵਜ੍ਹਾ ਨਾਲ ਆਰਥਿਕ ਤੌਰ 'ਤੇ ਬੇਹੱਦ ਕਮਜ਼ੋਰ ਤਬਕੇ ਦੀ ਮਦਦ ਲਈ ਸਰਕਾਰ ਨੇ ਪੀਐੱਮ ਸਵਨਿਧੀ ਯੋਜਨਾ ਦੀ ਸ਼ੁਰੂਆਤ ਵੀ ਕਰ ਦਿੱਤੀ ਹੈ। ਇਸ ਜ਼ਰੀਏ ਸਰਕਾਰ 10 ਹਜ਼ਾਰ ਤਕ ਦਾ ਕਰਜ਼ ਮੁਹੱਈਆ ਕਰਵਾਉਣ ਜਾ ਰਹੀ ਹੈ। ਉਥੇ ਹੀ ਮੁਦਰਾ ਯੋਜਨਾ ਤਹਿਤ ਮੁਦਰਾ ਕਰਜ਼ ਵੀ ਅਲੱਗ-ਅਲੱਗ ਕੈਟਾਗਰੀਜ਼ 'ਚ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਯੋਜਨਾ ਨਾਲ ਹਾਲ ਹੀ 'ਚ ਸਰਕਾਰ ਨੇ ਕੁਝ ਵੱਡੇ ਐਲਾਨ ਕੀਤੇ ਹਨ, ਜਿਸ ਦਾ ਲਾਭ ਕਰੋੜਾਂ ਕਰਜ਼ਧਾਰਕਾਂ ਨੂੰ ਮਿਲਣ ਵਾਲਾ ਹੈ। ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ ਪੂਰੀ ਦੁਨੀਆ ਇਸ ਸਮੇਂ ਸੰਕਟ ਦਾ ਸਾਹਮਣਾ ਕਰ ਰਹੀ ਹੈ। ਭਾਰਤ 'ਚ ਵੀ ਬੀਤੇ ਚਾਰ ਮਹੀਨਿਆਂ 'ਚ ਦੇਸ਼ ਦੀ ਵਿਵਸਥਾ ਪੂਰੀ ਤਰ੍ਹਾਂ ਗੜਬੜਾ ਗਈ ਹੈ। ਇਸ ਦਾ ਸਿੱਧਾ ਅਸਰ ਦੇਸ਼ ਦੀ ਅਰਥ-ਵਿਵਸਥਾ 'ਤੇ ਪਿਆ ਹੈ। ਅਜਿਹੇ 'ਚ ਅਰਥ-ਵਿਵਸਥਾ ਨੂੰ ਗਤੀ ਦੇਣ ਤੇ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਸਰਕਾਰ ਕਈ ਕਦਮ ਉਠਾ ਰਹੀ ਹੈ। ਜ਼ਿਆਦਾ ਜਾਣਕਾਰੀ ਲਈ ਇਸ ਅਧਿਕਾਰਤ ਵੈੱਬਸਾਈਟ https://www.mudra.org.in/#! 'ਤੇ ਕਲਿੱਕ ਕਰੋ।

PM Mudra Yojana

ਦੇਸ਼ 'ਚ ਰੁਜ਼ਗਾਰ ਨੂੰ ਵਧਾਉਣ ਤੇ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਲਈ ਪ੍ਰੇਰਿਤ ਕਰਨ ਦੇ ਇਰਾਦੇ ਨਾਲ ਕੇਂਦਰ ਸਰਕਾਰ ਵੱਲੋਂ ਮੁਦਰਾ ਯੋਜਨਾ ਲਾਂਚ ਕੀਤੀ ਗਈ ਹੈ। ਇਸ ਯੋਜਨਾ ਤਹਿਤ ਅਲੱਗ-ਅਲੱਗ ਕੈਟਾਗਰੀਆਂ 'ਚ ਕਰਜ਼ ਮੁਹੱਈਆ ਕਰਵਾਇਆ ਜਾਂਦਾ ਹੈ। ਇਹ ਕਰਜ਼ ਵੱਖ-ਵੱਖ ਕੈਟਾਗਰੀਆਂ 'ਚ 10 ਲੱਖ ਤਕ ਲਿਆ ਜਾ ਸਕਦਾ ਹੈ। 50 ਹਜ਼ਾਰ ਤਕ ਦੇ ਕਰਜ਼ 'ਤੇ ਸਰਕਾਰ ਵੱਲੋਂ ਕੋਈ ਗਾਰੰਟੀ ਨਹੀਂ ਲਈ ਜਾਂਦੀ। ਹਾਲ ਹੀ 'ਚ ਕੇਂਦਰ ਨੇ 50 ਹਜ਼ਾਰ ਤਕ ਦੇ ਕਰਜ਼ 'ਤੇ ਬੈਂਕਾਂ ਵੱਲੋਂ ਲਏ ਜਾਣ ਵਾਲੇ ਵਿਆਜ 'ਚ 2 ਫ਼ੀਸਦੀ ਦੀ ਸਬਸਿਡੀ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਇਕ ਸਾਲ ਲਈ ਰਹੇਗੀ। ਇਸ ਦਾ ਲਾਭ 9.37 ਕਰੋੜ ਕਰਜ਼ਧਾਰਕਾਂ ਨੂੰ ਮਿਲੇਗਾ।

PM Swanidhi Yojana

ਪੀਐੱਮ ਸਵਨਿਧੀ ਯੋਜਨਾ ਦੀ ਸ਼ੁਰੂਆਤ 1 ਜੁਲਾਈ 2020 ਤੋਂ ਹੋ ਗਈ ਹੈ। ਸਰਕਾਰ ਵੱਲੋਂ ਇਸ ਯੋਜਨਾ ਤਹਿਤ ਰੇਹੜੀ-ਪਟੜੀ ਵਾਲਿਆਂ ਨੂੰ 10,000 ਰੁਪਏ ਤਕ ਦਾ ਕਰਜ਼ ਦਿੱਤਾ ਜਾਵੇਗਾ। ਇਸ ਕਰਜ਼ ਨੂੰ ਉਹ 1 ਸਾਲ ਦੀ ਮਹੀਨਾਵਾਰ ਕਿਸ਼ਤ ਦੇ ਤੌਰ 'ਤੇ ਵਾਪਸ ਕਰ ਸਕਣਗੇ। ਜੇ ਲਾਭਪਾਤਰੀ ਕਰਜ਼ ਕਿਸ਼ਤਾਂ ਨੂੰ ਸਮੇਂ 'ਤੇ ਜਾਂ ਸਮੇਂ ਤੋਂ ਪਹਿਲਾਂ ਵਾਪਸ ਕਰ ਦਿੰਦੇ ਹਨ ਤਾਂ ਉਨ੍ਹਾਂ ਨੂੰ ਸਰਕਾਰ ਸਾਲਾਨਾ ਵਿਆਜ 'ਚ 7 ਫ਼ੀਸਦੀ ਦੀ ਸਬਸਿਡੀ ਵੀ ਦੇਵੇਗੀ। ਇਹ ਯੋਜਨਾ 31 ਮਾਰਚ 2022 ਤਕ ਲਾਗੂ ਰਹੇਗੀ।

Posted By: Harjinder Sodhi