ਜੇਐੱਨਐੱਨ, ਨਵੀਂ ਦਿੱਲੀ : ਹਰ ਇਕ ਵਿਅਕਤੀ ਦੇ ਮਨ ’ਚ ਇਹ ਵਿਚਾਰ ਜ਼ਰੂਰ ਆਉਂਦਾ ਹੈ ਕਿ ਬੁਢਾਪੇ ’ਚ ਆਪਣੇ ਖ਼ਰਚੇ ਨੂੰ ਕਿਵੇ ਮੈਨੇਜ ਕਰ ਸਕਦੇ ਹਾਂ। ਨੌਕਰੀਪੇਸ਼ਾ ਲੋਕਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਸੁਵਿਧਾ ਦਾ ਲਾਭ ਮਿਲਦਾ ਹੈ, ਜਿਸ ’ਚ ਬੁਢਾਪੇ ਦੇ ਸਮੇਂ ਉਨ੍ਹਾਂ ਦੇ ਖ਼ਰਚੇ ਸਹੀ ਨਾਲ ਮੈਨੇਜ ਹੋ ਸਕਣ, ਪਰ ਗੈਰਸੰਗਠਿਤ ਖੇਤਰ ਦੇ ਕਾਮੇ ਲੋਕਾਂ ਦੇ ਕੋਲ ਇਸ ਤਰ੍ਹਾਂ ਦੀ ਕੋਈ ਵੀ ਸੁਵਿਧਾ ਨਹੀਂ ਹੁੰਦੀ। ਗੈਰਸੰਗਠਿਤ ਖੇਤਰ ਦੇ ਲੋਕਾਂ ਦੀ ਇਸ ਸਮੱਸਿਆ ਨੂੰ ਦੂਰ ਕਰਨ ਦੇ ਉਦੇਸ਼ ਤੇ ਨਾਲ ਹੀ ਉਨ੍ਹਾਂ ਨੂੰ ਪੈਨਸ਼ਨ ਸੁਵਿਧਾ ਦਾ ਲਾਭ ਦੇਣ ਲਈ ਕੇਂਦਰ ਸਰਕਾਰ ਨੇ Pradhan Mantri Shram Yogi Mandhan Yojana ਦੀ ਸ਼ੁਰੂਆਤ ਕੀਤੀ ਸੀ। ਇਸ ਯੋਜਨਾ ਦੇ ਜ਼ਰੀਏ ਗੈਰਸੰਗਠਿਤ ਖੇਤਰ ਦੇ ਕਾਮੇ ਲੋਕਾਂ ਨੂੰ ਵੀ ਪੈਨਸ਼ਨ ਹਾਸਲ ਹੋ ਸਕੇਗੀ ਤੇ ਉਨ੍ਹਾਂ ਦੇ ਖਰਚ ਨੂੰ ਮੈਨੇਜ ਕਰਨ ’ਚ ਵੀ ਸੁਵਿਧਾ ਹੋਵੇਗੀ।

ਕੀ ਹੈ ਇਹ ਯੋਜਨਾ

Pradhan Mantri Shram Yogi Mandhan Yojana ਸਰਕਾਰ ਦੁਆਰਾ ਗੈਰਸੰਗਠਿਤ ਖੇਤਰਾਂ ਦੇ ਮੁਲਾਜ਼ਮਾਂ ਨੂੰ ਪੈਨਸ਼ਨ ਦਾ ਲਾਭ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਹੈ। ਫਰਵਰੀ 2019 ਨੂੰ ਆਖਰੀ ਬਜਟ ਦੌਰਾਨ ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਇਸ ਯੋਜਨਾ ਦਾ ਐਲਾਨ ਕੀਤਾ ਸੀ। ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਯੋਜਨਾ ਦੇ ਤਹਿਤ ਗੈਰਸੰਗਟਿਤ ਖੇਤਰਾਂ ਦੇ ਕਿਰਤ ਮਜ਼ਦੂਰ ਵਰਗੇ ਡ੍ਰਾਈਵਰ, ਰਿਕਸ਼ਾ ਚਾਲਕ, ਮੋਚੀ, ਦਰਜੀ, ਮਜ਼ਰਦੂਰ, ਘਰਾਂ ’ਚ ਕੰਮ ਕਰਨ ਵਾਲੇ ਨੌਕਰ, ਇੱਟ ਭੱਠਾ ਕਰਮਚਾਰੀ ਆਦਿ ਦੀ ਆਮਦਨ 15000 ਰੁਪਏ ਤੋਂ ਘੱਟ ਹੈ ਤਾਂ ਉਹ ਇਸ ਯੋਜਨਾ ਦਾ ਲਾਭ ਉਠਾ ਸਕਦੇ ਹਨ।

ਇਹ ਯੋਜਨਾ 15 ਫਰਵਰੀ 2019 ਨੂੰ ਲਾਗੂ ਕੀਤੀ ਸੀ। ਇਸ ਯੋਜਨਾ ਤਹਿਤ ਲਾਭਪਾਤਰੀਆਂ ਨੂੰ 60 ਸਾਲ ਦੀ ਉਮਰ ਤੋਂ ਬਾਅਦ ਹਰ ਮਹੀਨੇ 3000 ਰੁਪਏ ਦੀ ਪੈਨਸ਼ਨ ਧਨਰਾਸ਼ੀ ਦਿੱਤੀ ਜਾਵੇਗੀ। 18 ਸਸਾਲ ਤੋਂ 40 ਸਾਲ ਤਕ ਦੇ ਲੋਕ ਇਸ ਯੋਜਨਾ ਲਈ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਯੋਜਨਾ ਦਾ ਲਾਭ ਸਰਕਾਰੀ ਮੁਲਾਜ਼ਮ, ਕਰਮਚਾਰੀ ਭਵਿੱਖ ਨਿਧੀ, ਨੈਸ਼ਨਲ ਪੈਨਸ਼ਨ ਸਕੀਮ ਤੇ ਸੂਬਾ ਮੁਲਾਜ਼ਮ ਬੀਮਾ ਨਿਗਮ ਤੇ ਮੈਂਬਰ ਨਹੀਂ ਉਠਾ ਸਕਦੇ। ਨਾਲ ਹੀ ਇਸ ਯੋਜਨਾ ’ਚ ਬਿਨੈਕਾਰ ਟੈਕਸ ਦੇਣ ਵਾਲਾ ਨਹੀਂ ਹੋਣਾ ਚਾਹੀਦਾ।

ਕਿੰਨਾ ਹੋਵੇਗਾ ਨਿਵੇਸ਼

ਇਸ ਯੋਜਨਾ ਤਹਿਤ ਤੁਹਾਨੂੰ ਹਰ ਮਹੀਨੇ 55 ਰੁਪਏ ਤੋਂ 200 ਰੁਪਏ ਤਕ ਦਾ ਨਿਵੇਸ਼ ਕਰਨਾ ਪਵੇਗਾ। ਜੇ ਤੁਹਾਡੀ ਉਮਰ 18 ਸਾਲ ਹੈ ਤਾਂ ਤੁਹਾਨੂੰ ਹਰ ਮਹੀਨੇ 55 ਰੁਪਏ ਨਿਵੇਸ਼ ਕਰਨਾ ਪਵੇਗਾ ਤੇ ਤੇ ਜੇ ਤੁਸੀਂ 40 ਸਾਲ ਦੇ ਹੋ ਤਾਂ ਤੁਹਾਨੂੰ 200 ਰੁਪਏ ਦਾ ਪ੍ਰੀਮੀਅਮ ਹਰ ਮਹੀਨੇ ਦੇਣਾ ਪਵੇਗਾ। ਇਸ ਯੋਜਨਾ ’ਚ ਅਪਲਾਈ ਕਰਨ ਲਈ ਤੁਹਾਨੂੰ ਆਪਣੇ ਨਜ਼ਦੀਕੀ ਜਨਸੇਵਾ ਕੇਂਦਰ ਤੇ ਡਿਜੀਟਲ ਸੇਵਾ ਕੇਂਦਰ ’ਚ ਜਾਣਾ ਪਵੇਗਾ। ਨਾਲ ਹੀ ਰਜਿਸਟ੍ਰੇਸ਼ਨ ਕਰਵਾਉਣ ਲਈ ਬੈਂਕ ਖਾਤਾ ਪਾਸਬੁੱਕ ਤੇ ਆਧਾਰ ਕਾਰਡ ਵੀ ਨਾਲ ਲੈ ਕੇ ਜਾਣੇ ਪੈਣਗੇ।

Posted By: Sarabjeet Kaur