ਨਵੀਂ ਦਿੱਲੀ, ਪੀਟੀਆਈ : ਸਰਕਾਰੀ ਕੰਮਾਂ ਨੂੰ ਲੈ ਕੇ ਲੋਕਾਂ ਦੇ ਮਨ 'ਚ ਜੋ ਧਾਰਨਾ ਬਣੀ ਹੈ ਉਸ ਨੂੰ ਅੱਜ ਇਕ ਵਾਰ ਫਿਰ ਤੋਂ ਬਲ ਮਿਲ ਗਿਆ ਹੈ। ਲੋਕਾਂ ਦਾ ਮੰਨਣਾ ਹੈ ਕਿ ਸਰਕਾਰ ਜੋ ਕਹਿੰਦੀ ਹੈ, ਜਿਨਾਂ ਕਹਿੰਦੀ ਹੈ ਉਹ ਕੰਮ ਉਨੀ ਜਲਦੀ ਨਹੀਂ ਹੋ ਪਾਉਂਦਾ, ਇਹ ਸਾਰੇ ਦਾਅਵੇ ਸਹੀ ਸਾਬਿਤ ਨਹੀਂ ਹੁੰਦੇ। ਹੋਇਆ ਇਹ ਕਿ ਰੇਲਵੇ ਨੇ 1 ਜੂਨ ਤੋਂ ਟ੍ਰੇਨਾਂ ਚਲਾਉਣ ਦਾ ਐਲਾਨ ਕੀਤਾ ਸੀ। ਇਸਨੂੰ ਲੈ ਕੇ ਬੁੱਧਵਾਰ ਦੇਰ ਰਾਤ 200 ਟ੍ਰੇਨ ਦੀ ਲਿਸਟ ਰੇਲ ਮੰਤਰਾਲੇ ਵਲੋਂ ਜਾਰੀ ਕੀਤੀ ਗਈ। ਇਨ੍ਹਾਂ 'ਚ ਸਟੇਸ਼ਨ ਦੇ ਨਾਲ ਟ੍ਰੇਨਾਂ ਦੇ ਨੰਬਰ ਅਤੇ ਨਾਮ ਸ਼ਾਮਿਲ ਸਨ।

ਮੰਤਰਾਲੇ ਵਲੋਂ ਦੱਸਿਆ ਗਿਆ ਸੀ ਕਿ ਵੀਰਵਾਰ ਭਾਵ 21 ਮਈ ਦੀ ਸਵੇਰ 10 ਵਜੇ ਤੋਂ ਟਿਕਟ ਬੁਕਿੰਗ ਸ਼ੁਰੂ ਹੋਵੇਗੀ ਪਰ IRCTC ਦੀ ਵੈਬਸਾਈਟ 'ਤੇ ਕੁਝ ਕੁ ਟ੍ਰੇਨਾਂ ਨਜ਼ਰ ਆ ਰਹੀਆਂ ਸਨ। ਜਦੋਂ ਲੋਕ ਸਵੇਰੇ 10 ਵਜੇ ਤੋਂ ਟਿਕਟ ਬੁਕਿੰਗ ਲਈ ਬੈਠੇ ਤਾਂ ਉਨ੍ਹਾਂ ਨੂੰ ਬਹੁਤ ਦੇਰ ਤਕ ਯਾਤਰਾ ਵਾਲੇ ਰੂਟ ਲਈ ਟ੍ਰੇਨ ਨਜ਼ਰ ਨਹੀਂ ਆ ਰਹੀ ਸੀ। ਕਈ ਲੋਕ ਇਸਨੂੰ ਲੈ ਕੇ ਪਰੇਸ਼ਾਨ ਵੀ ਦਿਖਾਈ ਦਿੱਤੇ। ਲੋਕਾਂ ਦਾ ਗੁੱਸਾ ਉਸ ਸਮੇਂ ਵਧਿਆ ਜਦੋਂ ਰੇਲਵੇ ਵਲੋਂ IRCTC ਦੇ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਗਿਆ ਕਿ ਵੈਬਸਾਈਟ 'ਚ ਕੋਈ ਸਮੱਸਿਆ ਨਹੀਂ ਹੈ ਅਤੇ ਟਿਕਟ ਬੁਕਿੰਗ ਬਿਨਾਂ ਕਿਸੇ ਸਮੱਸਿਆ ਦੇ ਜਾਰੀ ਹੈ। ਯਾਤਰੀਆਂ ਨੇ ਇਸਨੂੰ ਲੈ ਕੇ IRCTC ਦੇ ਟਵੀਟ ਦੇ ਜਵਾਬ 'ਚ ਕਾਫੀ ਬੁਰਾ ਭਲਾ ਕਿਹਾ।

ਪੀਟੀਆਈ ਅਨੁਸਾਰ, ਰੇਲ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਰੇਲਵੇ ਬਹੁਤ ਜਲਦ ਜ਼ਿਆਦਾ ਟ੍ਰੇਨਾਂ ਦੇ ਚੱਲਣ ਦਾ ਐਲਾਨ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਨੂੰ ਆਮ ਸਥਿਤੀ 'ਚ ਲੈ ਜਾਣ ਦਾ ਸਮਾਂ ਹੈ। ਨਿਊਜ਼ ਏਜੰਸੀ ਦੇ ਟਵੀਟ ਅਨੁਸਾਰ, ਗੋਇਲ ਨੇ ਕਿਹਾ ਕਿ ਅਗਲੇ 2-3 ਦਿਨਾਂ 'ਚ ਸਟੇਸ਼ਨਾਂ ਦੇ ਟਿਕਟ ਕਾਊਂਟਰਾਂ 'ਤੇ ਬੁਕਿੰਗ ਫਿਰ ਤੋਂ ਸ਼ੁਰੂ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਲਈ ਪ੍ਰੋਟੋਕੋਲ ਦੀ ਤਿਆਰੀ ਕਰ ਰਹੇ ਹਨ।

ਰੇਲ ਮੰਤਰੀ ਨੇ ਕਿਹਾ ਕਿ ਰੇਲ ਟਿਕਟਾਂ ਦੀ ਬੁਕਿੰਗ ਸ਼ੁੱਕਰਵਾਰ ਤੋਂ ਦੇਸ਼ ਭਰ ਦੇ ਲਗਪਗ 1.7 ਲੱਖ ਆਮ ਸੇਵਾ ਕੇਂਦਰਾਂ 'ਤੇ ਸ਼ੁਰੂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਹੁਣ ਤਕ ਅਸੀਂ ਪੱਛਮੀ ਬੰਗਾਲ 'ਚ 27 ਟ੍ਰੇਨਾਂ ਹੀ ਚਲਾ ਪਾਏ ਹਾਂ।

Posted By: Susheel Khanna