ਨਈ ਦੁਨੀਆ, ਨਵੀਂ ਦਿੱਲੀ : mAadhaar App ਨੂੰ UIDAI ਨੇ 2017 'ਚ ਲਾਂਚ ਕੀਤਾ ਸੀ ਉਦੋਂ ਤੋਂ ਲੈ ਕੇ ਹੁਣ ਤਕ ਇਹ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾ ਰਿਹਾ ਹੈ। ਸਮੇਂ ਦੇ ਨਾਲ ਇਹ ਐਪ ਬਿਹਤਰ ਹੋਇਆ ਹੈ ਤੇ ਹੁਣ ਇਸ 'ਚ ਆਧਾਰ ਕਾਰਡ ਧਾਰਕ, ਆਧਾਰ ਨਾਲ ਸਬੰਧਿਤ 35 ਤਰ੍ਹਾਂ ਦੀਆਂ ਸੁਵਿਧਾਵਾਂ ਦਾ ਫਾਇਦਾ ਲੈ ਸਕਦੇ ਹੋ। UIDAI ਨੇ ਆਪਣੇ ਟਵਿੱਟਰ ਹੈਂਡਲ ਤੋਂ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਐਪ ਦੀ ਮਦਦ ਨਾਲ ਯਾਤਰਾ ਦੌਰਾਨ ਤੁਸੀਂ ਆਪਣੀ ਪਛਾਣ ਵੈਰੀਫਾਈ ਕਰਨ ਲਈ ਇਸ ਦਾ ਇਸਤੇਮਾਲ ਕਰ ਸਕਦੇ ਹੋ। ਇਸ ਨੂੰ ਤੁਸੀਂ Android Play Store, iOS UIDAI ਦੀ ਸਾਈਟ ਨਾਲ ਡਾਊਨਲੋਡ ਕਰ ਸਕਦੇ ਹੋ। ਇਸ 'ਚ ਯੂਜ਼ਰ ਨੂੰ ਹਿੰਦੀ ਤੇ ਅੰਗ੍ਰੇਜ਼ੀ ਤੋਂ ਇਲਾਵਾ 11 ਭਾਸ਼ਾਵਾਂ 'ਚ ਸੇਵਾਵਾਂ ਮੌਜੂਦ ਹਨ।

ਇਨ੍ਹਾਂ ਸਰਵਿਸ ਦਾ ਲੈ ਸਕਦੇ ਹੋ ਫਾਇਦਾ

- mAadhaar App ਯੂਜ਼ਰ ਨੂੰ ਆਪਣਾ ਆਧਾਰ ਡਾਊਨਲੋਡ ਕਰਨ ਦੀ ਸੁਵਿਧਾ ਦਿੰਦਾ ਹੈ ਨਾਲ ਹੀ ਇਸ ਦੀ ਮਦਦ ਨਾਲ ਯੂਜ਼ਰ ਆਪਣਾ ਆਧਾਰ ਕਾਰਡ ਬਦਲਣ ਨਾਲ ਪਤਾ ਅਪਡੇਟ ਕਰਨ ਤੇ ਆਧਾਰ ਨੰਬਰ ਨੂੰ ਵੈਰੀਫਾਈ ਕਰਨ ਦਾ ਕੰਮ ਵੀ ਕਰ ਸਕਦਾ ਹੈ।

- ਇਸ ਤੋਂ ਇਲਾਵਾ ਇਹ ਕਿਊਆਰ ਕੋਡ ਜਨਰੇਟ ਕਰਨ 'ਤੇ ਇੰਟਰਨੈੱਟ ਦੇ ਬਿਨਾਂ eKYC ਨੂੰ ਸ਼ੇਅਰ ਕਰਨ 'ਚ ਵੀ ਮਦਦ ਕਰਦਾ ਹੈ।

- ਪਹਿਲਾਂ ਇਨ੍ਹਾਂ ਸੁਵਿਧਾਵਾਂ ਦਾ ਫਾਇਦਾ ਲੈਣ ਲਈ ਲੋਕਾਂ ਦੇ ਆਧਾਰ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਪੈਂਦਾ ਸੀ।

- App ਯੂਜ਼ਰ ਨੂੰ ਉਪਲਬਧ ਸੇਵਾਵਾਂ ਦਾ ਸਟੇਟਸ ਚੈੱਕ ਕਰਨ ਦੀ ਸੁਵਿਧਾ ਦਿੰਦੀ ਹੈ। ਇਨ੍ਹਾਂ 'ਚ ਘਰ ਦਾ ਪਤਾ ਅਪਡੇਟ, ਆਧਾਰ ਬੈਂਕ ਅਕਾਊਂਟ ਲਿਕਿੰਗ, ਆਧਾਰ ਅਪਡੇਟ ਆਦਿ ਸ਼ਾਮਲ ਹੈ।

- ਐਪ ਦਾ ਇਸਤੇਮਾਲ ਆਧਾਰ ਐਨਰੋਲਮੈਂਟ ਫਾਰਮ ਜਾਂ ਆਧਾਰ ਅਪਡੇਟ/ਕਰੈਕਸ਼ਨ ਫਾਰਮ ਨੂੰ ਡਾਊਨਲੋਡ ਕਰਨ ਲਈ ਕੀਤਾ ਜਾ ਸਕਦਾ ਹੈ।

- ਐਪ ਦੀ ਮਦਦ ਨਾਲ ਤੁਸੀਂ ਰਜਿਸਟਰਡ ਪ੍ਰੋਫਾਈਲ 'ਚ ਬਾਓਮੈਟ੍ਰਿਕਸ ਨੂੰ ਲਾਕ/ਅਨਲਾਕ ਜਾਂ ਆਧਾਰ ਨੰਬਰ ਨੂੰ ਲਾਕ/ਅਨਲਾਕ ਕਰ ਸਕਦੇ ਹੋ।

ਇਨ੍ਹਾਂ ਗੱਲਾਂ ਦਾ ਰੱਖੋਂ ਧਿਆਨ

- ਇਸ ਐਪ ਨੂੰ ਭਾਰਤ ਦਾ ਕੋਈ ਵੀ ਨਾਗਰਿਕ ਜਿਸ ਕੋਲ ਸਮਾਰਟਫੋਨ ਤੇ ਮੋਬਾਈਲ ਨੰਬਰ ਹੈ, ਉਹ mAadhaar App ਨੂੰ ਡਾਊਨਲੋਡ ਤੇ ਇੰਸਟਾਲ ਕਰ ਸਕਦਾ ਹੈ।

- ਆਧਾਰ ਦੀ ਸਰਵਿਸ ਦਾ ਫਾਇਦਾ ਲੈਣ ਲਈ ਯੂਜ਼ਰ ਨੂੰ ਉਸ ਦਾ ਨੰਬਰ UIDAI 'ਚ ਦਰਜ ਕਰਵਾਉਣਾ ਹੁੰਦਾ ਹੈ।

- ਇਹ ਐਕ ਆਨਲਾਈਨ ਐਪ ਹੈ ਇਸ ਦਾ ਮਤਲਬ ਇੰਟਰਨੈੱਟ ਜ਼ਰੂਰੀ ਹੈ।

- mAadhaar App ਐਂਡਰਾਈਡ ਵਰਜ਼ਨ 5.0 ਤੇ ਇਸ ਤੋਂ ਉੱਪਰ ਤੇ ਆਈਓਐੱਸ ਫੋਨਾਂ 'ਚ ਇੰਸਟਾਲ ਕੀਤਾ ਜਾ ਸਕਦਾ ਹੈ।

- ਇਸ ਐਪ ਨਾਲ ਤੁਸੀਂ ਇਕ ਵਾਰ 'ਚ ਤਿੰਨ ਆਧਾਰ ਸਬੰਧੀ ਪ੍ਰੋਫਾਈਲ ਜੋੜ ਸਕਦੇ ਹੋ। ਇਨ੍ਹਾਂ ਲਈ ਸਾਰਿਆਂ ਦਾ ਮੋਬਾਈਲ ਨੰਬਰ ਇਕ ਹੀ ਹੋਵੇ ਜਾਂ ਨਹੀਂ।

- ਐਪ ਤੇ ਆਧਾਰ ਨੰਬਰ ਦੀ ਸੁਰੱਖਿਆ ਇਕ ਵਾਰ 'ਚ ਸਿਰਫ਼ ਇਕ ਆਧਾਰ ਪ੍ਰੋਫਾਈਲ ਐਕਟਿਵ ਹੋ ਸਕਦਾ ਹੈ। ਅਜਿਹੇ 'ਚ ਇਸਲਈ ਜੇ ਤੁਸੀਂ ਸਿਮ ਕਾਰਡ ਲੱਗਾ ਕੇ ਦੂਜੇ ਫੋਨ ਦਾ ਇਸਤੇਮਾਲ ਕਰਦੇ ਹੋ ਤਾਂ ਪਿਛਲੀ ਪ੍ਰੋਫਾਈਲ ਸਰਗਰਮ ਹੋ ਜਾਵੇਗੀ।

Posted By: Amita Verma