ਜੇਐੱਨਐੱਨ, ਨਵੀਂ ਦਿੱਲੀ : Top-10 'ਚ ਸੱਤ ਘਰੇਲੂ ਕੰਪਨੀਆਂ ਦੇ ਕੁੱਲ ਬਾਜ਼ਾਰ ਪੂੰਜੀਕਰਨ 'ਚ ਪਿਛਲੇ ਹਫ਼ਤੇ 32,020.12 ਕਰੋੜ ਰੁਪਏ ਦਾ ਉਛਾਲ ਦੇਖਣ ਨੂੰ ਮਿਲਿਆ। ਇਸ ਮਿਆਦ 'ਚ HDFC Bank ਤੇ RIL ਨੂੰ ਸਭ ਤੋਂ ਵੱਧ ਫਾਇਦਾ ਹੋਇਆ। ਇਨ੍ਹਾਂ ਤੋਂ ਇਲਾਵਾ TCS, HDFC, HUL, ICICI Bank ਤੇ Kotak Mahindra Bank ਵਰਗੀਆਂ ਪ੍ਰਮੁੱਖ ਕੰਪਨੀਆਂ ਨੂੰ ਬਾਜ਼ਾਰ ਪੂੰਜੀਕਰਨ ਦੇ ਮਾਮਲੇ 'ਚ ਫਾਇਦਾ ਹੋਇਆ। ਹਾਲਾਂਕਿ, ਕ੍ਰਿਟੀਕ ਹਫ਼ਤੇ 'ਚ Infosys, SBI ਤੇ ITC ਦੀ ਬਾਜ਼ਾਰ ਹੈਸੀਅਤ ਘੱਟ ਗਈ। HDFC Bank ਦਾ ਬਾਜ਼ਾਰ ਪੂੰਜੀਕਰਨ ਸ਼ੁੱਕਰਵਾਰ ਨੂੰ ਖ਼ਤਮ ਹਫ਼ਤੇ 'ਚ 8,270.31 ਕਰੋੜ ਰੁਪਏ ਦੇ ਵਾਧੇ ਨਾਲ 7,02,812.11 ਕਰੋੜ ਰੁਪਏ ਹੋ ਗਏ।

ਇਸ ਮਿਆਦ 'ਚ Reliance Industries Limited ਦਾ ਮਾਰਕੀਟ ਕੈਪ 6,624.47 ਕਰੋੜ ਰੁਪਏ ਦੇ ਵਾਧੇ ਨਾਲ 9,81,118.53 ਕਰੋੜ ਰੁਪਏ ਹੋ ਗਿਆ। Hindustan Unilever Limited ਦੀ ਬਾਜ਼ਾਰ ਹੈਸੀਅਤ 5,412.03 ਕਰੋੜ ਚੜ੍ਹ ਕੇ 4,22,950.16 ਕਰੋੜ ਰੁਪਏ ਹੋ ਗਈ। Kotak Mahindra Bank ਦਾ ਮਾਰਕੀਟ ਕੈਪ 5,092.83 ਕਰੋੜ ਰੁਪਏ ਚੜ੍ਹ ਕੇ 3,21,856.51 ਕਰੋੜ ਰੁਪਏ ਹੋ ਗਿਆ। Tata Consultany Services (TCS) ਦੇ ਐੱਮ-ਕੈਪ 'ਚ 5,046.96 ਕਰੋੜ ਰੁਪਏ ਦਾ ਵਾਧਾ ਹੋਇਆ ਤੇ ਉਹ 8,30,721.69 ਕਰੋੜ ਰੁਪਏ ਹੋ ਗਿਆ।

ਇਸੇ ਤਰ੍ਹਾਂ ਆਈਸੀਆਈਸੀਆਈ ਬੈਂਕ ਦਾ ਬਾਜ਼ਾਰ ਪੂੰਜੀਕਰਨ 985.65 ਕਰੋੜ ਰੁਪਏ ਵਧ ਕੇ 3,49,517.89 ਕਰੋੜ ਰੁਪਏ ਹੋ ਗਿਆ। HDFC ਦਾ ਐੱਮ-ਕੈਪ 587.87 ਕਰੋੜ ਰੁਪਏ ਦੇ ਵਾਧੇ ਨਾਲ 4,25,020.05 ਕਰੋੜ ਰੁਪਏ ਹੋ ਗਿਆ।

ਦੂਸਰੇ ਪਾਸੇ, ਇਨਫੋਸਿਸ ਦਾ ਬਾਜ਼ਾਰ ਪੂੰਜੀਕਰਨ 3,336.45 ਕਰੋੜ ਰੁਪਏ ਘਟ ਕੇ 3,14,393.82 ਕਰੋੜ ਰੁਪਏ ਹੋ ਗਿਆ। SBI ਦਾ ਬਾਜ਼ਾਰ ਪੂੰਜੀਕਰਨ 1,338.69 ਕਰੋੜ ਦੀ ਗਿਰਾਵਟ ਨਾਲ 2,96,520.22 ਕਰੋੜ ਰੁਪਏ ਰਿਹਾ। ਉੱਥੇ ਹੀ ਆਈਟੀਸੀ ਨੂੰ 553.1 ਕਰੋੜ ਰੁਪਏ ਦਾ ਨੁਕਸਾਨ ਹੋਇਆ। ਕੰਪਨੀ ਦੀ ਬਾਜ਼ਾਰ ਹੈਸੀਅਤ ਪਿਛਲੇ ਹਫ਼ਤੇ ਦੇ ਆਖ਼ਿਰ 'ਚ 2,92,528.79 ਕਰੋੜ ਰੁਪਏ ਰਹਿ ਗਈ।

ਟੌਪ 10 ਕੰਪਨੀਆਂ ਦੀ ਸੂਚੀ 'ਚ RIL ਸਿਖਰ 'ਤੇ ਰਹੀ। ਉਸ ਤੋਂ ਬਾਅਦ TCS, ਐੱਚਡੀਐੱਫਸੀ ਬੈਂਕ, ਐੱਚਡੀਐੱਫਸੀ, ਐੱਚਯੂਐੱਲ, ਆਈਸੀਆਈਸੀਆਈ ਬੈਂਕ, ਕੋਟਕ ਮਹਿੰਦਰਾ ਬੈਂਕ, ਇਨਫੋਸਿਸ, ਐੱਸਬੀਆਈ ਤੇ ਆਈਟੀਸੀ ਦਾ ਨੰਬਰ ਆਉਂਦਾ ਹੈ।

Posted By: Seema Anand