ਨਵੀਂ ਦਿੱਲੀ, ਜੇਐੱਨਐੱਨ : ਜੇ ਤੁਸੀਂ ਰਸੋਈ ਗੈਸ ਲਈ ਐੱਲਪੀਜੀ ਸਿਲੰਡਰ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਕੰਮ ਦੀ ਹੈ। ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੇ ਐੱਲਪੀਜੀ ਸਿਲੰਡਰ (Cylinders) ਵਰਤਣ ਵਾਲਿਆਂ ਨੂੰ ਇਕ ਖ਼ਾਸ ਸਹੂਲਤ ਦਿੱਤੀ ਹੈ।

ਇਸ ਸਹੂਲਤ (Facility) ਦੇ ਤਹਿਤ ਐੱਲਪੀਜੀ ਗਾਹਕ ਆਪਣੀ ਸਹੂਲਤ ਦੇ ਹਿਸਾਬ ਨਾਲ ਕਿਸੇ ਵੀ Distributor ਤੋਂ ਸਿਲੰਡਰ ਭਰਵਾ ਸਕਣਗੇ। ਇਹ ਸਕੀਮ ਪਾਇਲਟ ਪ੍ਰੋਜੈਕਟ ਦੇ ਰੂਪ ’ਚ ਜਲਦ ਸ਼ੁਰੂ ਕੀਤੀ ਜਾਵੇਗੀ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਮੁਤਾਬਕ ਸ਼ੁਰੂਆਤ ’ਚ ਇਹ ਸਹੂਲਤ ਚੰਡੀਗੜ੍ਹ, ਕੋਇੰਬਟੂਰ, ਗੂੜਗਾਉਂ, ਪੁਣੇ ਤੇ ਰਾਂਚੀ ’ਚ ਉਪਲੱਬਧ ਹੋਵੇਗੀ।

Posted By: Rajnish Kaur