ਜੇਐੱਨਐੱਨ, ਨਵੀਂ ਦਿੱਲੀ : ਖਪਤਕਾਰਾਂ ਨੂੰ ਮਹਿੰਗਾਈ ਦਾ ਇਕ ਹੋਰ ਝਟਕਾ ਲੱਗਿਆ ਹੈ। ਅੱਜ ਯਾਨੀ ਇਕ ਦਸੰਬਰ ਤੋਂ ਰਸੋਈ ਗੈਸ (LPG Cylinder Rates) ਦੀਆਂ ਕੀਮਤਾਂ ਵਧ ਗਈਆਂ ਹਨ। ਇੰਡੀਅਨ ਆਇਲ ਕਾਰਪੋਰੇਸ਼ਨ (IOCL) ਦੀ ਅਧਿਕਾਰਤ ਵੈੱਬਸਾਈਟ ਅਨੁਸਾਰ, ਰਾਜਧਾਨੀ ਦਿੱਲੀ 'ਚ 14.2 ਕਿਲੋਗ੍ਰਾਮ ਵਾਲੇ ਗ਼ੈਰ-ਸਬਸਿਡੀ ਵਾਲੇ ਘਰੇਲੂ ਐੱਲਪੀਜੀ ਸਿਲੰਡਰ ਦੀ ਕੀਮਤ 'ਚ 13.50 ਰੁਪਏ ਦਾ ਇਜ਼ਾਫ਼ਾ ਹੋਇਆ ਹੈ। ਹੁਣ ਦਿੱਲੀ 'ਚ ਗ਼ੈਰ-ਸਬਸਿਡੀ ਵਾਲਾ ਐੱਲਪੀਜੀ ਸਿਲੰਡਰ ਖਰੀਦਣ ਲਈ ਤੁਹਾਨੂੰ 681.50 ਰੁਪਏ ਦੇ ਮੁਕਾਬਲੇ 695 ਰੁਪਏ ਪ੍ਰਤੀ ਸਿਲੰਡਰ ਦੇਣੇ ਪੈਣਗੇ।

ਕੋਲਕਾਤਾ 'ਚ ਸਭ ਤੋਂ ਜ਼ਿਆਦਾ ਕੀਮਤਾਂ ਵਧੀਆਂ ਹਨ, ਉੱਥੇ 19.50 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਹੋਇਆ ਹੈ। ਵਧੀਆਂ ਕੀਮਤਾਂ ਤੋਂ ਬਾਅਦ ਕੋਲਕਾਤਾ 'ਚ ਸਿਲੰਡਰ 725.50 ਰੁਪਏ ਹੋ ਗਿਆ ਹੈ। ਚੇਨਈ 'ਚ ਸਿਲੰਡਰ ਦੇ ਭਾਅ 'ਚ 18 ਰੁਪਏ ਵਾਧਾ ਹੋਇਆ ਹੈ। ਚੇਨਈ 'ਚ ਹੁਣ 714 ਰੁਪਏ ਪ੍ਰਤੀ ਸਿਲੰਡਰ ਹੋ ਗਿਆ ਹੈ। ਮੁੰਬਈ ਦੀ ਗੱਲ ਕਰੀਏ ਤਾਂ ਇੱਥੇ ਵੀ ਪ੍ਰਤੀ ਸਿਲੰਡਰ 14 ਰੁਪਏ ਦਾ ਇਜ਼ਾਫ਼ਾ ਹੋਇਆ ਹੈ। ਮੁੰਬਈ 'ਚ ਸਿਲੰਡਰ 14 ਰੁਪਏ ਮਹਿੰਗਾ ਹੋ ਕੇ 665 ਰੁਪਏ ਪ੍ਰਤੀ ਸਿਲੰਡਰ ਦੇ ਪੱਧਰ 'ਤੇ ਚਲਾ ਗਿਆ ਹੈ।

Posted By: Seema Anand