ਨਈਂ ਦੁਨੀਆ : LPG Cylinder Price August 2020 ਮੰਨਿਆ ਜਾ ਰਿਹਾ ਸੀ ਕਿ ਇਸ ਵਾਰ ਰਸੋਈ ਗੈਸ ਦੇ ਰੇਟ 'ਚ ਭਾਰੀ ਵਾਧਾ ਹੋਵੇਗਾ, ਪਰ ਲੋਕਾਂ ਨੂੰ ਖੁਸ਼ਖਬਰੀ ਮਿਲੀ ਜਦੋਂ 1 ਅਗਸਤ ਨੂੰ ਕੀਮਤ 'ਚ ਬਦਲਾਅ ਨਹੀਂ ਹੋਇਆ। ਇਸ ਤੋਂ ਪਹਿਲਾਂ ਪਿਛਲੇ ਦੋ ਮਹੀਨਿਆਂ 'ਚ ਰਸੋਈ ਗੈਸ ਦੀ ਕੀਮਤ 'ਚ ਵਾਧਾ ਹੋਇਆ ਸੀ। ਚੇਨਈ 'ਚ 19 ਕਿੱਲੋ ਵਾਲੇ LPG Cylinder ਦੇ ਰੇਟ 'ਚ ਕਟੌਤੀ ਕੀਤੀ ਗਈ ਹੈ।

ਆਈਓਸੀਐੱਲ ਦੀ ਵੈੱਬਸਾਈਟ ਅਨੁਸਾਰ ਰਾਜਧਾਨੀ ਦਿੱਲੀ 'ਚ ਗੈਸ ਸਬਸਿਡੀ ਵਾਲੇ ਘਰੇਲੂ ਰਸੋਈ ਗੈਸ ਸਿਲੰਂਡਰ ਦੇ ਰੇਟ ਇਸ ਮਹੀਨੇ 594 ਰੁਪਏ ਰਹਿਣਗੇ। ਪਿਛਲੇ ਮਹੀਨੇ ਵੀ ਲੋਕਾਂ ਨੂੰ ਦਿੱਲੀ 'ਚ ਇਸ ਲਈ ਏਨੀ ਕੀਮਤ ਦੇਣੀ ਪਈ ਸੀ। ਇਸ ਤੋਂ ਪਹਿਲਾਂ ਜੂਨ 'ਚ ਦਿੱਲੀ ਵਾਲਿਆਂ ਨੂੰ ਇਕ LPG Cylinder ਲਈ 593 ਰੁਪਏ ਦੇਣੇ ਪੈ ਰਹੇ ਸੀ। ਜੂਨ 'ਚ ਗੈਸ ਸਬਸਿਡੀ ਵਾਲੇ LPG Cylinder 'ਚ 12 ਰੁਪਏ ਦਾ ਵਾਧਾ ਹੋਇਆ ਸੀ।

ਕੋਲਕਾਤਾ 'ਚ ਗੈਸ ਸਬਸਿਡੀ ਵਾਲਾ LPG Cylinder ਰੁਪਏ 'ਚ ਮਿਲੇਗਾ, ਇਸ ਦੀ ਕੀਮਤ 'ਚ 50 ਪੈਸੇ ਦਾ ਵਾਧਾ ਕੀਤਾ ਗਿਆ ਹੈ। ਪਿਛਲੇ ਮਹੀਨੇ ਇਸ ਦੀ ਕੀਮਤ 620.50 ਰੁਪਏ ਵੱਧ ਰਹੀ ਸੀ। ਮੁੰਬਈ 'ਚ ਐੱਲਪੀਜੀ ਸਿਲੰਡਰ ਲਈ 594 ਰੁਪਏ ਹੀ ਦੇਣੇ ਪਾਣਗੇ ਤੇ ਇਸ ਦੀ ਕੀਮਤ 'ਚ ਕੋਈ ਵਾਧਾ ਨਹੀਂ ਹੋਇਆ। ਇਸ ਤਰ੍ਹਾਂ ਚੇਨਈ 'ਚ ਇਸ ਦੀ ਕੀਮਤ 610.50 ਰੁਪਏ ਹੋਵੇਗੀ। ਲੋਕਾਂ ਨੂੰ ਪਿਛਲੇ ਮਹੀਨੇ ਵੀ ਏਨੀ ਕੀਮਤ ਦੇਣੀ ਪਈ ਸੀ।

ਚੇਨਈ 'ਚ 19 ਕਿਲੋ ਵਾਲਾ ਸਿਲੰਡਰ ਹੋਇਆ ਸਸਤਾ

ਚੇਨਈ 'ਚ 19 ਕਿਲੋ ਵਾਲੇ LPG Cylinder ਦੇ ਰੇਟ 1253 ਰੁਪਏ ਹੋ ਗਿਆ ਹੈ, ਇਸ ਲਈ ਹੁਣ ਗਾਹਕਾਂ ਨੂੰ 2 ਰੁਪਏ ਲਾਭ ਹੋਇਆ ਹੈ। ਪਿਛਲੇ ਮਹੀਨੇ ਇਸ ਦੀ ਕੀਮਤ 1255 ਰੁਪਏ ਸੀ। ਜੂਨ 'ਚ ਗਾਹਕਾਂ ਨੇ ਇਸ ਦੇ ਲਈ 1254 ਰੁਪਏ ਦਿੱਤੇ ਸੀ। ਦਿੱਲੀ 'ਚ ਇਸ ਦੀ ਕੀਮਚ ਪਿਛਲੇ ਮਹੀਨੇ ਦੀ ਤਰ੍ਹਾਂ 1135.50 ਰੁਪਏ ਹੀ ਬਣੀ ਰਹੇਗੀ। ਜੂਨ 'ਚ ਇਹ ਰੇਟ 1139.50 ਰੁਪਏ ਪ੍ਰਤੀ ਸਿਲੰਡਰ ਸੀ। ਕੋਲਕਾਤਾ 'ਚ ਇਸ ਦੀ ਕੀਮਤ 'ਚ ਇਕ ਰੁਪਏ ਦਾ ਵਾਧਾ ਹੋਇਆ ਹੈ। ਹੁਣ ਲੋਕਾਂ ਨੂੰ ਇਸ ਲਈ 1198.50 ਰੁਪਏ ਦੇਣੇ ਪੈਣਗੇ, ਜਦਕਿ ਪਿਛਲੇ ਮਹੀਨੇ ਉਨ੍ਹਾਂ ਨੇ ਇਸ ਲਈ 1197.50 ਰੁਪਏ ਦਿੱਤੇ ਸੀ। ਮੁੰਬਈ 'ਚ ਇਸ ਦੀ ਕੀਮਤ 'ਚ 50 ਪੈਸੇ ਦਾ ਵਾਧਾ ਹੋਇਆ ਹੈ। ਹੁਣ ਇਸ ਲਈ 1091 ਰੁਪਏ ਦੇਣੇ ਪੈਣਗੇ, ਜਦਕਿ ਪਿਛਲੇ ਮਹੀਨੇ ਇਸ ਦੀ ਕੀਮਤ 1090.50 ਰੁਪਏ ਸੀ।

Posted By: Sarabjeet Kaur