ਬਿਜਨੈਸ ਡੈਸਕ, ਨਵੀਂ ਦਿੱਲੀ : LPG Cylinder ਦੀ ਹੋਮ ਡਲਿਵਰੀ ਨਾਲ ਜੁੜੇ ਨਿਯਮਾਂ ਵਿਚ ਇਕ ਨਵੰਬਰ ਤੋਂ ਵੱਡਾ ਬਦਲਾਅ ਹੋਣ ਵਾਲਾ ਹੈ। ਦਰਅਸਲ ਇਕ ਨਵੰਬਰ ਤੋਂ ਦੇਸ਼ ਦੀਆਂ 100 ਸਮਾਰਟ ਸਿਟੀਜ਼ ਵਿਚ ਗੈਸ ਦੀ ਡਲਿਵਰੀ ਲਈ ਵਨ ਟਾਈਮ ਪਾਰਸਵਰਡ (OTP) ਲਾਜ਼ਮੀ ਹੋ ਜਾਵੇਗਾ। ਆਈਓਸੀਐਲ (IOCL) ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਇਸ ਯੋਜਨਾ ਦਾ ਟੀਚਾ ਇਹ ਹੈ ਕਿ ਗੈਸ ਸਿਲੰਡਰ ਸਹੀ ਉਪਭੋਗਤਾ ਕੋਲ ਪਹੁੰਚੇ। ਇਸ ਨੂੰ ਲਾਜ਼ਮੀ ਕਰਨ ਲਈ ਨਵੀਂ ਵਿਵਸਥਾ ਲਾਗੂ ਕੀਤੀ ਗਈ ਹੈ। ਇਸ ਨਵੀਂ ਵਿਵਸਥਾ ਤਹਿਤ ਐਲੀਪੀਜੀ ਉਪਭੋਗਤਾ ਨੂੰ ਗੈਸ ਦੀ ਬੁਕਿੰਗ ਤੋਂ ਬਾਅਦ ਇਕ ਓਟੀਪੀ ਮਿਲੇਗਾ। ਇਸ ਤੋਂ ਬਾਅਦ ਜਦੋਂ ਡਲਿਵਰੀ ਬੁਆਏ ਤੁਹਾਡੇ ਘਰ ਆਵੇਗਾ ਤਾਂ ਗਾਹਕ ਨੂੰ ਓਟੀਪੀ ਦੱਸਣਾ ਹੋਵੇਗਾ। ਓਟੀਪੀ ਸਾਂਝਾ ਕੀਤੇ ਬਿਨੇ ਐਲਪੀਜੀ ਸਿਲੰਡਰ ਡਲਿਵਰ ਨਹੀਂ ਹੋ ਸਕੇਗਾ।

IOCL ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਇਹ ਪ੍ਰਣਾਲੀ ਰਾਜਸਥਾਨ ਦੀ ਰਾਜਧਾਨੀ ਜੈਪੁਰ ਅਤੇ ਤਾਮਿਲਨਾਡੂ ਵਿੱਚ ਕੋਇੰਬਟੂਰ ਵਿੱਚ ਇੱਕ ਪਾਇਲਟ ਪ੍ਰੋਜੈਕਟ ਅਧਾਰ ਤੇ ਲਾਗੂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਨੂੰ ਪ੍ਰਯੋਗਾਤਮਕ ਪੱਧਰ ‘ਤੇ ਸਫਲਤਾਪੂਰਵਕ ਮੁਕੰਮਲ ਕਰਨ ਤੋਂ ਬਾਅਦ ਇਸ ਯੋਜਨਾ ਨੂੰ 1 ਨਵੰਬਰ, 2020 ਤੋਂ ਦੇਸ਼ ਦੇ 100 ਸਮਾਰਟ ਸ਼ਹਿਰਾਂ ਵਿੱਚ ਵਧਾਇਆ ਜਾ ਰਿਹਾ ਹੈ। ਇਨ੍ਹਾਂ ਸ਼ਹਿਰਾਂ ਤੋਂ ਪ੍ਰਾਪਤ ਫੀਡਬੈਕ ਦੇ ਅਧਾਰ 'ਤੇ ਸਿਸਟਮ ਦਾ ਵਿਸਥਾਰ ਦੇਸ਼ ਭਰ ਵਿਚ ਕੀਤਾ ਜਾਵੇਗਾ।

ਆਓ ਜਾਣਦੇ ਹਾਂ ਕਿ ਨਵੀਂ ਪ੍ਰਕਿਰਿਆ ਵਿਚ ਕੀ ਹੋਵੇਗਾ

ਨਵੀਂ ਵਿਵਸਥਾ ਤਹਿਤ, ਉਪਭੋਗਤਾ ਨੂੰ ਐਲਪੀਜੀ ਸਿਲੰਡਰ LPG Cylinder ਦੀ ਬੁਕਿੰਗ ਕਰਨ ਤੋਂ ਬਾਅਦ ਇੱਕ ਕੋਡ ਮਿਲੇਗਾ।ਐਲਪੀਜੀ ਸਿਲੰਡਰ ਦੀ ਸਪੁਰਦਗੀ ਵੇਲੇ, ਖਪਤਕਾਰਾਂ ਨੂੰ ਇਹ ਕੋਡ ਡਲਿਵਰੀ ਵਾਲੇ ਵਿਅਕਤੀ ਨੂੰ ਦਿਖਾਉਣਾ ਹੁੰਦਾ ਹੈ। ਇਸ ਪਹਿਲ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਗੈਸ ਦੀ ਸਪੁਰਦਗੀ ਕਿਸੇ ਗਲਤ ਵਿਅਕਤੀ ਨੂੰ ਨਾ ਕੀਤੀ ਜਾਵੇ। ਹਾਲਾਂਕਿ, ਇਹ ਪ੍ਰਬੰਧ ਉਨ੍ਹਾਂ ਲੋਕਾਂ ਲਈ ਕੁਝ ਅਸੁਵਿਧਾ ਦਾ ਕਾਰਨ ਹੋ ਸਕਦਾ ਹੈ ਜਿਨ੍ਹਾਂ ਨੇ ਪੈਟਰੋਲੀਅਮ ਕੰਪਨੀ ਨਾਲ ਆਪਣਾ ਮੋਬਾਈਲ ਨੰਬਰ ਅਪਡੇਟ ਨਹੀਂ ਕੀਤਾ ਹੈ।

ਇਹ ਨਵੀਂ ਪ੍ਰਣਾਲੀ ਘਰੇਲੂ ਸਿਲੰਡਰਾਂ ਲਈ ਲਾਗੂ ਹੋਵੇਗੀ ਅਤੇ ਵਪਾਰਕ ਸਿਲੰਡਰਾਂ ਦੀ ਸਪੁਰਦਗੀ ਨੂੰ ਪ੍ਰਭਾਵਤ ਨਹੀਂ ਕਰੇਗੀ।

Posted By: Tejinder Thind