ਨਈਂ ਦੁਨੀਆ. ਨਵੀਂ ਦਿੱਲੀ : LPG Cylinder : LPG ਗਾਹਕਾਂ ਲਈ ਇਹ ਬਹੁਤ ਕੰਮ ਦੀ ਖ਼ਬਰ ਹੈ। ਕਈ ਵਾਰ ਲੋਕਾਂ ਨੂੰ ਕੁਝ ਯੋਜਨਾਵਾਂ ਦਾ ਲਾਭ ਇਸ ਲਈ ਨਹੀਂ ਮਿਲ ਪਾਉਂਦਾ ਕਿਉਂਕਿ ਉਨ੍ਹਾਂ ਨੂੰ ਇਸਦੀ ਜਾਣਕਾਰੀ ਨਹੀਂ ਹੁੰਦੀ ਹੈ। ਹਾਲੇ ਵੀ ਬਹੁਤ ਸਾਰੇ ਲੋਕਾਂ ਨੂੰ ਐੱਲਪੀਜੀ ਸਿਲੰਡਰ ਨਾਲ ਜੁੜੀਆਂ ਯੋਜਨਾਵਾਂ ਬਾਰੇ ਪਤਾ ਨਹੀਂ ਹੈ। ਅਜਿਹੀ ਹੀ ਇੱਕ ਯੋਜਨਾ ਹੈ LPG Cylinder 'ਤੇ ਮਿਲਣ ਵਾਲੇ Insurance ਬੀਮੇ ਬਾਰੇ, ਜਿਸ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਐੱਲਪੀਜੀ ਸਿਲੰਡਰ ਨਾਲ ਜੋ ਦੁਰਘਟਨਾਵਾਂ ਹੁੰਦੀਆਂ ਹਨ, ਉਸਦੇ ਕਲੇਮ ਦੇ ਰੂਪ 'ਚ ਪੀੜਤਾਂ ਨੂੰ ਬੀਮਾ ਕਵਰ ਦਿੱਤਾ ਜਾਂਦਾ ਹੈ। ਲਗਪਗ ਸਾਰੀਆਂ Oil Company ਪਹਿਲ ਦੇ ਆਧਾਰ 'ਤੇ ਆਪਣੇ ਗਾਹਕਾਂ ਨੂੰ ਇਹ ਸੁਵਿਧਾ ਪ੍ਰਦਾਨ ਕਰਦੀ ਹੈ। ਇਨ੍ਹਾਂ ਕੰਪਨੀਆਂ ਦੀ ਅਧਿਕਾਰਿਤ ਵੈਬਸਾਈਟ 'ਤੇ ਵੀ ਦੁਰਘਟਨਾ ਬੀਮਾ ਦੇ ਸਬੰਧ 'ਚ ਪੂਰੀ ਜਾਣਕਾਰੀ ਸੰਖੇਪ 'ਚ ਦਿੱਤੀ ਗਈ ਹੈ। ਜਾਣੋ, ਇਸਦੀ ਪ੍ਰਕਿਰਿਆ, ਨਿਯਮ ਅਤੇ ਸ਼ਰਤਾਂ ਕੀ ਹਨ।

ਮੌਤ 'ਤੇ 50 ਲੱਖ, ਜ਼ਖ਼ਮੀ ਹੋਣ 'ਤੇ 40 ਲੱਖ

ਘਰ 'ਚ ਰੱਖਿਆ ਗੈਸ ਸਿਲੰਡਰ ਜੇਕਰ ਬਲਾਸਟ ਹੋ ਜਾਂਦਾ ਹੈ ਅਤੇ ਇਸ ਹਾਦਸੇ 'ਚ ਜੇਕਰ ਕਿਸੇ ਸਖ਼ਸ਼ ਦੇ ਜਲਣ ਜਾਂ ਝੁਲਸਣ ਨਾਲ ਜਾਨ ਚਲੀ ਜਾਂਦਾ ਹੈ ਤਾਂ ਉਸਦੇ ਪਰਿਵਾਰ ਵਾਲਿਆਂ ਨੂੰ ਇਸਦੇ ਲਈ 50 ਲੱਖ ਰੁਪਏ ਦਾ ਮੁਆਵਜ਼ਾ ਬੀਮਾ ਕਲੇਮ ਦੇ ਰੂਪ 'ਚ ਦਿੱਤਾ ਜਾਂਦਾ ਹੈ। ਇਸ ਹਾਦਸੇ 'ਚ ਜੇਕਰ ਕੋਈ ਜ਼ਖ਼ਮੀ ਹੋ ਜਾਂਦਾ ਹੈ ਤਾਂ ਉਸਦੇ ਲਈ 40 ਲੱਖ ਰੁਪਏ ਤਕ ਦੀ ਮੁਆਵਜ਼ਾ ਰਾਸ਼ੀ ਪ੍ਰਦਾਨ ਕੀਤੀ ਜਾਂਦੀ ਹੈ। ਸਭ ਤੋਂ ਚੰਗੀ ਗੱਲ ਹੈ ਕਿ ਐੱਲਪੀਜੀ ਗਾਹਕਾਂ ਨੂੰ ਇਹ ਬੀਮਾ ਸੁਵਿਧਾ ਮੁਫ਼ਤ ਦਿੱਤੀ ਜਾਂਦੀ ਹੈ।

ਇੰਸ਼ੋਰੈਂਸ ਦਾ ਲਾਭ ਲੈਣ ਲਈ ਜ਼ਰੂਰੀ ਸ਼ਰਤਾਂ

ਇਸ ਬੀਮਾ ਯੋਜਨਾ insurance policy ਦੀ ਸੁਵਿਧਾ ਦਾ ਫਾਇਦਾ ਲੈਣ ਲਈ ਜ਼ਰੂਰੀ ਸ਼ਰਤ ਇਹ ਹੈ ਕਿ ਮੁਆਵਜ਼ਾ ਰਾਸ਼ੀ ਉਦੋਂ ਦਿੱਤੀ ਜਾਵੇਗੀ ਜਦੋਂ ਹਾਦਸਾ ਕਿਸੇ ਰਜਿਸਟਰਡ ਨਿਵਾਸ 'ਤੇ ਹੋਇਆ ਹੈ। ਘਟਨਾ ਸਥਾਨ ਵਾਲੇ ਆਵਾਸ ਦਾ ਪਤਾ ਪੰਜੀਕਰਨ ਹੋਣਾ ਚਾਹੀਦਾ ਹੈ। ਇਹ ਘਟਨਾ ਜਿਸ ਵੀ ਸਖ਼ਸ਼ ਦੇ ਨਾਲ ਹੋਈ ਹੋਵੇ, ਉਸਦੇ ਪਰਿਵਾਰ ਵਾਲੇ ਇਸ ਨਿਯਮ ਦੇ ਦਾਅਰੇ 'ਚ ਮੰਨੇ ਜਾਣਗੇ। ਇਸ ਲਈ ਜੇਕਰ ਕਿਸੇ ਦੇ ਨਾਲ ਸਿਲੰਡਰ ਨਾਲ ਜੁੜੀ ਦੁਰਘਟਨਾ ਹੁੰਦੀ ਹੈ ਤਾਂ ਉਸਨੂੰ ਪੂਰੀ ਪ੍ਰਕਿਰਿਆ 'ਚੋਂ ਲੰਘਣਾ ਪਵੇਗਾ।

ਹਾਦਸਾ ਹੋਣ 'ਤੇ ਇਹ ਹੈ ਕਲੇਮ ਦੀ ਪ੍ਰਕਿਰਿਆ

ਜੇਕਰ ਤੁਹਾਡੇ ਘਰ 'ਚ LPG Gas Cylinder ਨੂੰ ਲੈ ਕੇ ਕੋਈ ਹਾਦਸਾ ਹੋ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਐੱਲਪੀਜੀ ਵੰਡਣ ਵਾਲੇ ਨੂੰ ਇਸਦੀ ਸੂਚਨਾ ਦੇਣੀ ਹੋਵੇਗੀ। ਉਹ ਸਬੰਧਿਤ ਕੰਪਨੀ ਦੇ ਅਧਿਕਾਰੀਆਂ ਨੂੰ ਇਸ ਘਟਨਾ ਦੀ ਜਾਣਕਾਰੀ ਦੇਵੇਗਾ। ਅੱਗੇ ਦੀ ਪ੍ਰਕਿਰਿਆ ਉਹ ਖ਼ੁਦ ਪੂਰੀ ਕਰੇਗਾ। ਜੇਕਰ ਹਾਦਸੇ 'ਚ ਕੋਈ ਜ਼ਖ਼ਮੀ ਹੋ ਜਾਂਦਾ ਹੈ ਤਾਂ ਅਜਿਹੇ 'ਚ ਇਲਾਜ ਦਾ ਖ਼ਰਚ, ਹਸਪਤਾਲ ਦਾ ਬਿੱਲ, ਦਵਾਈਆਂ ਦੀ ਪਰਚੀ ਸਬੰਧੀ ਕਈ ਦਸਤਾਵੇਜ ਮੰਗੇ ਜਾ ਸਕਦੇ ਹਨ। ਇਨ੍ਹਾਂ ਕਾਗ਼ਜਾਂ ਨੂੰ ਜਮ੍ਹਾਂ ਕਰਕੇ ਬਿਨੈਕਾਰ ਬੀਮਾ ਕਲੇਮ ਦੀ ਰਾਸ਼ੀ ਪ੍ਰਾਪਤ ਕਰ ਸਕਦਾ ਹੈ।

ਇਸ ਸਥਿਤੀ 'ਚ ਤੁਹਾਡਾ ਦਾਅਵਾ ਰੱਦ ਵੀ ਹੋ ਸਕਦਾ ਹੈ

ਹਾਦਸੇ ਤੋਂ ਬਾਅਦ ਮੁਆਵਜ਼ਾ ਰਾਸ਼ੀ ਲਈ Insurance Claim ਕਰਨ ਤੋਂ ਪਹਿਲਾਂ ਤੁਹਾਨੂੰ ਕੁਝ ਗੱਲਾਂ ਦਾ ਖ਼ਾਸ ਤੌਰ 'ਤੇ ਖ਼ਿਆਲ ਰੱਖਣਾ ਹੋਵੇਗਾ। ਜੇਕਰ ਤੁਸੀਂ LPG Gas Cylinder ਗੈਸ ਸਿਲੰਡਰ ਐਕਸਪਾਇਰੀ ਡੇਟ ਤੋਂ ਬਾਅਦ ਖ਼ਰੀਦਿਆ ਹੈ ਤਾਂ ਉਸ ਲਈ ਕੋਈ ਕਲੇਮ ਨਹੀਂ ਬਣਦਾ। ਬੀਮੇ ਲਈ ਗਰੰਟੀ ਦਾ ਨਿਯਮ ਐਕਸਪਾਇਰਡ ਸਾਮਾਨ 'ਤੇ ਲਾਗੂ ਨਹੀਂ ਹੁੰਦਾ ਹੈ। ਬਿਹਤਰ ਹੋਵੇਗਾ ਕਿ ਤੁਸੀਂ Gas Cylinder ਲੈਂਦੇ ਸਮੇਂ ਉਸਦੀ ਐਕਸਪਾਇਰੀ ਡੇਟ ਜ਼ਰੂਰ ਜਾਂਚ ਲਓ। ਅਕਸਰ ਲੋਕ ਐਕਸਪਾਇਰੀ ਡੇਟ ਬਿਨਾਂ ਦੇਖੇ ਹੀ ਸਿਲੰਡਰ ਲੈ ਲੈਂਦੇ ਹਨ। ਅਜਿਹੇ 'ਚ ਜਦੋਂ ਹਾਦਸਾ ਹੋ ਜਾਂਦਾ ਹੈ ਤਾਂ ਕੰਪਨੀ ਗਾਹਕਾਂ ਦੇ ਕਲੇਮ ਦੀ ਫਾਈਲ ਖ਼ਾਰਿਜ ਕਰ ਸਕਦੀ ਹੈ।

Posted By: Ramanjit Kaur