ਜੇਐਨਐਨ,ਨਵੀਂ ਦਿੱਲੀ : ਕੋਰੋਨਾ ਵਾਇਰਸ ਤੋਂ ਜਿਸ ਤਰ੍ਹਾਂ ਨਾਲ ਦੇਸ਼ ਦੀ ਅਰਥ ਵਿਵਸਥਾ ਦੇ ਤਹਿਸ ਨਹਿਸ ਹੋਣ ਦਾ ਖ਼ਤਰਾ ਪੈਦਾ ਹੋਇਆ ਹੈ। ਉਸ ਨੂੰ ਰੋਕਣ ਲਈ ਸਰਕਾਰ ਵੱਲੋਂ ਜਲਦ ਹੀ ਇਕ ਵੱਡੇ ਆਰਥਕ ਪੈਕੇਜ ਦਾ ਐਲਾਨ ਹੋ ਸਕਦਾ ਹੈ। ਪੀਐੱਮ ਮੋਦੀ ਨੇ ਸੋਮਵਾਰ ਨੂੰ ਕੋਰੋਨਾ ਤੋਂ ਪੈਦਾ ਹੋਈਆਂ ਚੁਣੌਤੀਆਂ ਅਤੇ ਇਸ ਨਾਲ ਨਜਿੱਠਣ ਦੇ ਸੰਭਾਵੀ ਉਪਾਵਾਂ 'ਤੇ ਦੇਸ਼ ਦੇ ਨਾਮੀ ਉਦਯੋਗਪਤੀਆਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ 75 ਮਿੰਟ ਤਕ ਚਰਚਾ ਕੀਤੀ। ਦੱਸਿਆ ਜਾ ਰਿਹਾ ਹੈ ਕਿ ਖੁਦ ਨੂੰ ਬਹੁਤ ਮੁਸ਼ਕਲ ਨਾਲ 10 ਮਿੰਟ ਬੋਲੇ, ਬਾਕੀ ਸਮਾਂ ਉਦਯੋਗ ਜਗਤ ਦੇ ਪ੍ਰਤੀਨਿਧੀਆਂ ਨੂੰ ਸੁਣਿਆ।

ਸਪਸ਼ਟ ਹੈ ਕਿ ਪ੍ਰਧਾਨ ਮੰਤਰੀ ਇਸ ਸੰਕਟ ਦੀ ਘੜੀ ਵਿਚ ਉਦਯੋਗ ਜਗਤ ਨੂੰ ਲੈ ਕੇ ਹਰ ਜ਼ਰੂਰੀ ਕਦਮ ਚੁੱਕਣਾ ਚਾਹੁੰਦੇ ਹਨ। ਸੀਆਈਆਈ ਐਸੋਚੈਮ ਵਰਗੇ ਵੱਡੇ ਉਦਯੋਗ ਚੈਂਬਰਾਂ ਦੇ ਮੁਖੀਆਂ ਵੱਲੋਂ ਸਲਾਹ ਦਿੱਤੀ ਗਈ ਹੈ, ਉਸਦਾ ਸਿੱਟਾ ਇਹੀ ਹੈ ਕਿ ਜਿਥੇ ਇਕ ਪਾਸੇ ਘੱਟ ਆਮਦਨ ਵਰਗ ਦੇ ਲੋਕਾਂ ਦੇ ਹੱਥ ਵਿਚ ਪੈਸਾ ਪਹੁੰਚਾਉਣ ਦੀ ਤਤਕਾਲ ਵਿਵਸਥਾ ਹੋਣੀ ਚਾਹੀਦੀ ਹੈ ਉਥੇ ਉਦਯੋਗ ਜਗਤ 'ਤੇ ਕਰਜ਼ ਚੁਕਾਉਣ ਦੀ ਲਟਕੀ ਮੌਜੂਦਾ ਤਲਵਾਰ ਨੂੰ ਹਟਾਉਣ ਦੀ ਵਿਵਸਥਾ ਹੋਣੀ ਚਾਹੀਦੀ ਹੈ। ਉਦਯੋਗ ਜਗਤ ਨੇ ਸਰਕਾਰ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਕੋਰੋਨਾ ਵਾਇਰਸ ਨਾਲ ਲੜਨ ਵਿਚ ਇਸਤੇਮਾਲ ਹੋਣ ਵਾਲੇ ਮੈਡੀਕਲ ਉਪਕਰਣਾਂ ਦੇ ਨਿਰਮਾਣ ਵਿਚ ਹਰ ਮੁਮਕਿਨ ਮਦਦ ਕਰਨਗੇ ਅਤੇ ਲੋੜੀਂਦੀਆਂ ਵਸਤਾਂ ਦੀ ਕਮੀ ਲਈ ਵੀ ਸਰਕਾਰ ਨਾਲ ਮੋਢੇ ਜੋੜ ਕੇ ਖੜੇ ਰਹਿਣਗੇ।

ਬੈਂਕ ਨਾ ਲਵੇ ਵਿਆਜ ਅਤੇ ਨਾ ਹੋਵੇ ਐਨਪੀਏ

ਉਦਯੋਗ ਜਗਤ ਦੇ ਇਕ ਮੁੱਖ ਚਿੰਤਾ ਕਰਜ਼ ਚੁਕਾਉਣ ਦੀ ਹੈ। ਲਾਕਡਾਊਨ ਹੋਣ ਕਾਰਨ ਵੱਡੇ ਛੋਟੇ ਹਰ ਤਰ੍ਹਾਂ ਦੇ ਉਦਯੋਗਿਕ ਕੰਮਕਾਰ ਨੂੰ ਤਾਲਾ ਲੱਗ ਗਿਆ ਹੈ। ਅਜਿਹੇ ਵਿਚ ਉਦਮੀਆਂ ਨੂੰ ਕਰਜ਼ ਦੀ ਮਾਸਿਕ ਕਿਸ਼ਤ ਦੀ ਚਿੰਤਾ ਹੈ। ਪੀਐਮ ਮੋਦੀ ਦੇ ਸਾਹਮਣੇ ਮੰਗ ਰੱਖੀ ਗਈ ਹੈ ਕਿ ਘਟੋ ਘੱਟ ਛੇ ਮਹੀਨੇ ਤਕ ਬਕਾਏ ਕਰਜ਼ 'ਤੇ ਕੋਈ ਵੀ ਵਿਆਜ਼ ਨਾ ਲਿਆ ਜਾਵੇ। ਇਹ ਕੰਮ ਕਰਜ਼ ਦੇ ਸਮਾਂ ਕਾਲ ਵਿਚ ਛੇ ਮਹੀਨੇ ਦੇ ਵਾਧੇ ਨਾਲ ਆਸਾਨ ਕੀਤੀ ਜਾ ਸਕਦੀ ਹੈ। ਭਾਵ ਜਿਸ ਕਰਜ਼ ਦਾ ਸਮਾਂ 3 ਸਾਲ ਉਸ ਨੂੰ ਸਾਢੇ ਤਿੰਨ ਸਾਲ ਕਰ ਦਿੱਤਾ ਜਾਵੇ।

ਹਰ ਵਿਅਕਤੀ ਦੇ ਹੱਥ ਵਿਚ ਦਿੱਤੀ ਜਾਵੇ ਨਕਦੀ

ਉਦਯੋਗ ਜਗਤ ਵੱਲੋਂ ਇਕ ਵੱਡੀ ਮੰਗ ਇਹ ਸੀ ਕਿ ਅਰਥ ਵਿਵਸਥਾ ਵਿਚ ਜਾਨ ਪਾਉਣ ਲਈ ਦੇਸ਼ ਦੀ ਵੱਡੀ ਅਬਾਦੀ ਦੇ ਹੱਥ ਵਿਚ ਨਕਦੀ ਪਹੁੰਚਾਉਣਾ ਲਾਜ਼ਮੀ ਹੈ। ਕੋਰੋਨਾ ਕਾਰਨ ਪ੍ਰਭਾਵਿਤ ਉਦਯੋਗਾਂ ਦੇ ਸਾਰੇ ਕਾਮਿਆਂ ਦੇ ਹੱਥ ਵਿਚ 5000 ਰੁਪਏ ਪਹੁੰਚਾਉਣ ਦੀ ਵਿਵਸਥਾ ਹੋਣੀ ਚਾਹੀਦੀ ਹੈ ਜਦਕਿ ਇਕ ਨਿਸ਼ਚਿਤ ਆਮਦਨ ਹੱਦ ਦੇ ਅੰਦਰ ਵਾਲੇ ਸਾਰੇ 65 ਸਾਲ ਤੋਂ ਜ਼ਿਆਦਾ ਉਮਰ ਵਰਗ ਦੇ ਲੋਕਾਂ ਦੇ ਹੱਥ ਵਿਚ 10 ਹਜ਼ਾਰ ਰੁਪਏ ਦੇਣ ਦੀ ਵਿਵਸਥਾ ਹੋਣੀ ਚਾਹੀਦੀ ਹੈ। ਇਹ ਡਾਇਰੈਕਟ ਬੈਂਕ ਟਰਾਂਸਫਰ ਸਕੀਮ ਤਹਿਤ ਹੋ ਸਕਦਾ ਹੈ।

Posted By: Tejinder Thind