ਨਵੀਂ ਦਿੱਲੀ : ਇਸ ਸਮੇਂ ਦੁਨੀਆ ਭਰ ਦੇ ਦੇਸ਼ ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਜੂਝ ਰਹੇ ਹਨ। ਇਸ ਮਹਾਮਾਰੀ ਨੂੰ ਫ਼ੈਲਣ ਤੋਂ ਰੋਕਣ ਲਈ ਇਸ ਦੇ ਸੰਕ੍ਰਮਿਤ ਦੀ ਚੇਨ ਨੂੰ ਤੋੜਨਾ ਜ਼ਰੂਰੀ ਹੁੰਦਾ ਹੈ। ਇਸ ਉਦੇਸ਼ ਨਾਲ ਭਾਰਤ 'ਚ ਵੀ ਸਰਕਾਰ ਦੁਆਰਾ 25 ਮਾਰਚ ਤੋਂ ਹੀ 21 ਦਿਨਾਂ ਦਾ ਦੇਸ਼ 'ਚ ਲਾਕਡਾਊਨ ਲਾਇਆ ਹੋਇਆ ਹੈ। ਇਸ ਲਾਕਡਾਊਨ 'ਚ ਜ਼ਰੂਰੀ ਚੀਜਾਂ ਤੇ ਸੇਵਾਵਾਂ ਨੂੰ ਛੱਡ ਕੇ ਸਾਰੀਆਂ ਵਪਾਰਕ ਗਤੀਵਿਧੀਆਂ ਬੰਦ ਹਨਸ਼ ਬੈਂਕਾਂ ਨੂੰ ਲਾਕਡਾਊਨ ਦੌਰਾਨ ਜ਼ਰੂਰੀ ਸੇਵਾਵਾਂ 'ਚ ਸ਼ਾਮਿਲ ਕੀਤਾ ਗਿਆ ਹੈ। ਹਾਲਾਂਕਿ ਇਸ ਦੌਰਾਨ ਬੈਂਕਾਂ ਨੇ ਬ੍ਰਾਂਚਾਂ 'ਚ ਆਪਣਾ ਸਟਾਫ ਤੇ ਅਧਿਕਾਰੀ ਘੰਟੇ ਦੋਵੇਂ ਹੀ ਘੱਟਾ ਦਿੱਤੇ ਹਨ।

ਲਾਕਡਾਊਨ ਦੇ ਇਸ ਵਿਕਟ ਸਮੇਂ 'ਚ ਵੱਧ ਤੋਂ ਵੱਧ ਸਮਾਜਿਕ ਦੂਰੀ ਬਰਤਣ ਲਈ ਬੈਂਕ ਗ੍ਰਾਹਕਾਂ ਤੋਂ ਬੈਕਿੰਗ ਕੰਮਾਂ ਨੂੰ ਘਰ ਬੈਠੇ ਹੀ ਨਜਿੱਠਣ ਸਲਾਹ ਦੇ ਰਹੇ ਹਨ। ਇਸ ਦੌਰਾਨ ਐੱਸਬੀਆਈ ਨੇ ਆਪਣੇ ਗਾਹਕਾਂ ਨੂੰ ਘਰ ਬੈਠੇ ਹੀ ਬੈਂਕਿੰਗ ਸੇਵਾਵਾਂ ਉਪਲੱਬਧ ਕਰਾ ਰਿਹਾ ਹੈ। ਇਸ ਸਮੇਂ ਇਹ ਸੁਵਿਧਾ ਸਿਰਫ਼ Citizens ਤੇ Divya ਲੋਕਾਂ ਲਈ ਹੈ।


ਐੱਸਬੀਆਈ ਗਾਹਕ ਕੁਝ Featured Braches 'ਤੇ ਹੀ ਸੁਵਿਧਾ ਦਾ ਲਾਭ ਲੈ ਸਕਦੇ ਹਨ।


ਇਹ ਹਨ ਐੱਸਬੀਆਈ ਦੀ ਬੈਂਕਿੰਗ ਸੇਵਾਵਾਂ ਦੀਆਂ ਕੁਝ ਖ਼ਾਸ ਗੱਲਾਂ


1. ਇਨ੍ਹਾਂ ਸੇਵਾਵਾਂ ਨੇ ਨਕਦੀ ਦੇਣ, ਚੈੱਕ ਦੇਣ, ਡਖਾਫਟ ਦੀ ਡਿਲੀਵਰ, ਟਰਮ ਡਿਪਾਜਿਟ ਐਡਵਾਈਜ਼ ਦੀ ਡਿਲੀਵਰੀ, ਲਾਈਫ ਸਰਟੀਫਿਕੇਟ ਆਦਿ ਦੀਆਂ ਸਹੂਲਤਾਂ ਸ਼ਾਮਲ ਹਨ।

2. ਕੰਮਕਾਰਾਂ ਦੇ ਦਿਨਾਂ 'ਚ ਸਵੇਰੇ 9 ਵਜੇ ਤੋਂ ਸ਼ਾਮ ਚਾਰ ਵਜੇ ਤਕ 1800111103 ਨੰਬਰ 'ਤੇ ਕਾਸਲ ਕਰ ਕੇ ਸੇਵਾਵਾਂ ਪ੍ਰਾਪਤ ਕਰ ਸਕਦੇ ਹੋ।

3. ਸਰਵਿਸ ਰਿਕਵੈਸਟ ਲਈ ਹੋਮ ਬ੍ਰਾਂਚ ਰਜਿਸਟ੍ਰੇਸ਼ਨ 'ਤੇ ਹੋਵੇਗਾ।

4. ਭੁਗਤਾਨ ਚੈੱਕ ਜਾਂ ਫਿਰ ਪਾਸਬੁੱਕ ਦੁਆਰਾ ਨਹੀਂ ਕੀਤਾ ਜਾ ਸਕੇਗਾ।

ਐੱਸਬੀਆਈ ਤੋਂ ਇਲਾਵਾ ਐੱਚਡੀਐੱਫਸੀ ਬੈਂਕ ਐਂਕਸਿਸ ਬੈਂਕ ਤੇ ਕੋਟਕ ਬੈਂਕ ਵੀ ਆਪਣੇ ਗਾਹਕਾਂ ਨੂੰ ਡੋਰ ਸਟੈਪ ਬੈਕਿੰਗ ਸਰਵਿਸ ਮੁਹੱਈਆ ਕਰਵਾ ਰਹੀ ਹੈ।

Posted By: Rajnish Kaur