ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਸੂਖਮ, ਲਘੂ ਤੇ ਮੱਧਮ ਸਨਅਤ ਲੋਨ ਆਮਤੌਰ 'ਤੇ ਸ਼ੁਰੂਆਤ 'ਚ ਵਪਾਰੀਆਂ ਨੂੰ ਦਿੱਤੇ ਜਾਂਦੇ ਹਨ। MSME ਲੋਨ ਚੁਕਾਉਣ ਦੀ ਮਿਆਦ ਵੱਖ-ਵੱਖ ਕਰਜ਼ਦਾਤਿਆਂ ਦੇ ਹਿਸਾਬ ਨਾਲ ਵੱਖਰੀ ਹੁੰਦੀ ਹੈ। ਲੋਨ ਦੇਣ ਲਈ ਬਿਨੈਕਾਰ ਦੀ ਪ੍ਰੋਫਾਈਲ ਤੇ ਪਿਛਲੇ ਸਮੇਂ 'ਚ ਵਪਾਰ ਕਿਵੇਂ ਦਾ ਰਿਹਾ ਹੈ, ਰੀਪੇਮੈਂਟ ਕਿਵੇਂ ਦਾ ਰਿਹਾ ਹੈ, ਇਸ ਆਧਾਰ 'ਤੇ ਵਿਆਜ ਦਰਾਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ।

ਬੈਂਕ ਤੇ ਐੱਨਬੀਐੱਫਸੀ MSME ਲੋਨ ਲਈ ਕੁਝ ਪਾਤਰਤਾ ਮਾਪਦੰਡ ਰੱਖਦੇ ਹਨ, ਉਂਝ MSME ਲੋਨ ਨੂੰ ਵੀ ਅਸੁਰੱਖਿਅਤ ਲੋਨ ਕਿਹਾ ਜਾਂਦਾ ਹੈ। ਹਾਲ ਹੀ 'ਚ ਸਰਕਾਰ ਨੇ MSME ਦੀ ਪਰਿਭਾਸ਼ਾ ਬਦਲੀ ਹੈ। ਜੇਕਰ ਤੁਸੀਂ ਵੀ MSME ਲੋਨ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ।

  • Udyogaadhaar.gov.in ਵੈੱਬਸਾਈਟ 'ਤੇ ਜਾਓ। ਇਹ MSME ਦੀ ਰਜਿਸਟ੍ਰੇਸ਼ਨ ਲਈ ਨੈਸ਼ਨਲ ਪੋਰਟਲ ਹੈ।
  • ਆਧਾਰ ਨੰਬਰ, ਉੱਦਮੀ ਦਾ ਨਾਂ ਤੇ ਡਿਟੇਲ ਦਰਜ ਕਰੋ। ਇਸ ਤੋਂ ਬਾਅਦ ਓਟੀਪੀ ਜਨਰੇਟ ਕਰੋ 'ਤੇ ਕਲਿੱਕ ਕਰੋ।
  • ਤੁਹਾਡੇ ਮੋਬਾਈਲ ਨੰਬਰ 'ਤੇ ਇਕ OTP ਜਾਵੇਗਾ, ਇਹ ਤੁਹਾਡੇ ਆਧਾਰ ਕਾਰਡ ਨਾਲ ਲਿੰਕ ਹੈ। ਆਪਣਾ OTP ਭਰੋ ਤੇ 'Validate' 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਨੂੰ ਇਕ ਅਪਲਾਈ ਫਾਰਮ ਨਜ਼ਰ ਆ ਜਾਵੇਗਾ।
  • ਲੋੜੀਂਦੀ ਸਾਰੀ ਡਿਟੇਲ ਦਰਜ ਕਰੋ।
  • ਅਰਜ਼ੀ ਪੱਤਰ 'ਚ ਸਾਰੀ ਜ਼ਰੂਰੀ ਡਿਟੇਲ ਭਰਨ ਤੋਂ ਬਾਅਦ 'ਸਬਮਿਟ' 'ਤੇ ਕਲਿੱਕ ਕਰੋ।
  • 'ਸਬਮਿਟ' ਬਟਨ 'ਤੇ ਕਲਿੱਕ ਕਰਨ ਤੋਂ ਬਾਅਦ ਪੇਜ ਪੁੱਛੇਗਾ ਕਿ ਕੀ ਤੁਸੀਂ ਸਹੀ ਤਰੀਕੇ ਨਾਲ ਸਾਰਾ ਡੇਟਾ ਦਰਜ ਕੀਤਾ ਹੈ। ਪੁਸ਼ਟੀ ਕਰਨ ਲਈ 'ਓਕੇ' 'ਤੇ ਕਲਿੱਕ ਕਰੋ।
  • ਹੁਣ ਤੁਹਾਨੂੰ ਮੁੜ ਤੁਹਾਡੇ ਮੋਬਾਈਲ ਨੰਬਰ 'ਤੇ ਇਕ ਓਟੀਪੀ ਮਿਲੇਗਾ ਜੋ ਤੁਹਾਡੇ ਆਧਾਰ ਕਾਰਡ ਨਾਲ ਲਿੰਕ ਹੈ। ਓਟੀਪੀ ਭਰੋ ਤੇ ਅਪਲਾਈ ਪੱਤਰ ਜਮ੍ਹਾਂ ਕਰਨ ਲਈ 'ਅੰਤਿਮ ਸਬਮਿਟ 'ਤੇ ਕਲਿੱਕ ਕਰੋ।
  • ਹੁਣ ਤੁਹਾਨੂੰ ਰਜਿਸਟ੍ਰੇਸ਼ਨ ਨੰਬਰ ਦਿਖੇਕਾ, ਇਸ ਨੂੰ ਅਗਲੇਰੇ ਕੰਮ ਲਈ ਨੋਟ ਕਰ ਲਓ।

MSME ਲੋਨ ਲਈ ਲੋੜੀਂਦੇ ਦਸਤਾਵੇਜ਼

ਬਿਨੈ ਪੱਤਰ

ਪਛਾਣ ਪੱਤਰ 'ਚ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਵੋਟਰ ਪਛਾਣ ਪੱਤਰ ਦੀ ਜ਼ਰੂਰਤ ਪਵੇਗੀ।

ਰੈਜ਼ੀਡੈਂਸ ਪਰੂਫ : ਪਾਸਪੋਰਟ, ਲੀਜ਼ ਐਗਰੀਮੈਂਟ, ਟਰੇਡ ਲਾਇਸੈਂਸ, ਟੈਲੀਫੋਨ ਤੇ ਬਿਜਲੀ ਬਿੱਲ, ਰਾਸ਼ਨ ਕਾਰਡ ਤੇ ਸੇਲਜ਼ ਟੈਕਸ ਸਰਟੀਫਿਕੇਟ।

ਉਮਰ ਪ੍ਰਮਾਣ : ਪਾਸਪੋਰਟ, ਵੋਟਰ ਪਛਾਣ ਪੱਤਰ, ਫੋਟੋ ਪੈਨ ਕਾਰਡ।

ਵਿੱਤੀ ਦਸਤਾਵੇਜ਼ ਜਿਹੜੇ ਲੋੜੀਂਦੇ ਹਨ...

ਪਿਛਲੇ 12 ਮਹੀਨਿਆਂ ਦੀ ਬੈਂਕ ਸਟੇਟਮੈਂਟ

ਵਪਾਰ ਰਜਿਸਟ੍ਰੇਸ਼ਨ ਸਰਟੀਫਿਕੇਟ

ਪ੍ਰੋਪਰਾਈਟਰ (ਐੱਸ) ਪੈਨ ਕਾਰਡ ਕਾਪੀ

ਕੰਪਨੀ ਪੈਨ ਕਾਰਡ ਕਾਪੀ

ਪਿਛਲੇ 2 ਸਾਲਾਂ ਦੀ ਪ੍ਰੌਫਿਟ ਐਂਡ ਲੌਸ ਦੀ ਬੈਲੇਂਸ ਸ਼ੀਟ ਕਾਪੀ

ਸੇਲ ਟੈਕਸ ਦਸਤਾਵੇਜ਼

ਨਗਰ ਟੈਕਸ ਦਸਤਾਵੇਜ਼

MSME ਲੋਨ ਦੇਣ ਵਾਲੇ ਬੈਂਕ

ਭਾਰਤੀ ਸਟੇਟ ਬੈਂਕ

ਐੱਚਡੀਐੱਫਸੀ ਬੈਂਕ

ਇਲਾਹਾਬਾਦ ਬੈਂਕ

ਸੈਂਟਰਲ ਬੈਂਕ ਆਫ ਇੰਡੀਆ

ਆਈਸੀਆਈਸੀਆਈ ਬੈਂਕ

ਬਜਾਜ ਫਿਨਸਰਵ

ਓਰੀਐਂਟਲ ਬੈਂਕ ਆਫ ਕਾਮਰਸ

ਯੂਨੀਅਨ ਬੈਂਕ ਆਫ ਇੰਡੀਆ

ਦੱਸਣਯੋਗ ਹੈ ਕਿ ਕੇਂਦਰੀ ਮੰਤਰੀ ਮੰਡਲ ਨੇ 1 ਜੂਨ ਨੂੰ ਆਪਣੀ ਬੈਠਕ 'ਚ ਸੂਖਮ, ਲਘੂ ਤੇ ਮੱਧਮ ਉਦਮੀਆਂ ਦੀ ਪਰਿਭਾਸ਼ਾ 'ਚ ਤਬਦੀਲੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੱਧਮ ਉਦਮੀਆਂ ਲਈ ਟਰਨਓਵਰ ਦੀ ਹੱਦ ਵਧਾ ਕੇ 250 ਕਰੋੜ ਰੁਪਏ ਕੀਤੀ ਗਈ ਹੈ।

Posted By: Seema Anand