Loan Moratorium ਨਈਂ ਦੁਨੀਆ : ਕੇਂਦਰ ਸਰਕਾਰ ਨੇ ਵਿਆਜ 'ਤੇ ਵਿਆਜ ਮਾਫ਼ੀ ਨੂੰ ਲੈ ਕੇ ਗਾਈਡਲਾਈਨ ਜਾਰੀ ਕਰ ਦਿੱਤੀ ਹੈ। ਵਿਆਜ 'ਤੇ ਇਹ ਛੋਟ 2 ਕਰੋੜ ਰੁਪਏ ਤਕ ਦੇ ਉਨ੍ਹਾਂ ਲੋਕਾਂ 'ਤੇ ਮਿਲੇਗੀ, ਜਿਨ੍ਹਾਂ ਨੇ ਮਾਰਚ ਤੋਂ ਅਗਸਤ ਦੌਰਾਨ Loan Moratorium ਦਾ ਫਾਇਦਾ ਚੁੱਕਿਆ ਹੈ। ਜੇ ਤੁਸੀਂ ਲਾਕਡਾਊਨ ਦੌਰਾਨ Loan Moratorium ਦਾ ਫਾਇਦਾ ਨਹੀਂ ਚੁੱਕਿਆ ਤੇ ਹਰ ਕਿਸ਼ਤ ਦਿੱਤੀ ਹੈ ਤਾਂ ਬੈਂਕ ਤੋਂ ਤੁਹਾਨੂੰ ਕੈਸ਼ਬੈਕ ਮਿਲੇਗਾ।

ਵਿੱਤ ਮੰਤਰਾਲੇ ਨੇ ਲੋਨ 'ਤੇ ਵਿਆਜ ਮਾਫੀ ਨੂੰ ਲੈ ਕੇ ਤਿਉਹਾਰੀ ਤੋਹਫ਼ਾ ਦਿੱਤਾ ਹੈ। 2 ਕਰੋੜ ਰੁਪਏ ਤਕ ਦੇ ਕਰਜ 'ਤੇ ਕੋਰੋਨਾ ਮਹਾਮਾਰੀ ਦੌਰਾਨ ਵਿਆਜ ਚੁਕਾਉਣ ਲਈ ਜੋ ਰਾਹਤ ਦਿੱਤੀ ਸੀ, ਉਸ ਸਮੇਂ ਦੌਰਾਨ ਵਿਆਜ 'ਤੇ ਵਿਆਜ ਤੇ ਸਾਧਾਰਨ ਵਿਆਜ ਦੇ ਤਹਿਤ ਦੀ ਰਾਸ਼ੀ ਦਾ ਭੁਗਤਾਨ ਸਰਕਾਰ ਕਰੇਗੀ। ਗਾਈਡਲਾਈਨ ਅਨੁਸਾਰ ਬੈਂਕ ਤੇ ਵਿੱਤੀ ਸੰਸਥਾਨ ਪਹਿਲੇ ਕਰਜਦਾਰਾਂ ਦੇ ਕਰਜ਼ ਖਾਤੇ 'ਚ ਜਮ੍ਹਾਂ ਕਰਨਗੇ ਤੇ ਇਸ ਦੇ ਬਾਅਦ ਸਰਕਾਰ ਉਨ੍ਹਾਂ ਨੂੰ ਮੁੜ ਅਦਾਇਗੀ ਦੇਵੇਗੀ।


ਸੁਪਰੀਮ ਕੋਰਟ ਨੇ ਦਿੱਤੇ ਸੀ ਨਿਰਦੇਸ਼

ਵਿੱਤ ਮੰਤਰਾਲੇ ਦੀ ਇਹ ਗਾਈਡਲਾਈਨਜ਼ ਸੁਪਰੀਮ ਕੋਰਟ ਦੁਆਰਾ ਕੇਂਦਰ ਸਰਕਾਰ ਨੂੰ ਦਿੱਤੇ ਗਏ ਨਿਰਦੇਸ਼ ਦੇ ਬਾਅਦ ਆਈ ਹੈ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਨਿਰਦੇਸ਼ ਕੀਤਾ ਸੀ ਕਿ ਉਹ ਜਲਦੀ ਤੋਂ ਜਲਦੀ ਕੋਰੋਨਾ ਮਹਾਮਾਰੀ ਦੌਰਾਨ ਲਿਆਏ ਗਏ RBI Moratorium Scheme ਤਹਿਤ 2 ਕਰੋੜ ਰੁਪਏ ਤਕ ਦੇ ਲੋਨ 'ਤੇ ਵਿਆਜ ਮਾਫੀ ਯੋਜਨਾ ਨੂੰ ਲਾਗੂ ਕਰੇ। 25 ਮਾਰਚ ਨੂੰ ਦੇਸ਼ 'ਚ ਲਾਕਡਾਊਨ ਦਾ ਐਲਾਨ ਕੀਤਾ ਸੀ। RBI Moratorium Scheme ਦਾ ਐਲਾਨ 1 ਮਾਰਚ ਤੋਂ 31 ਅਗਸਤ ਤਕ ਲਈ ਕੀਤੀ ਗਈ ਸੀ। ਇਸ ਦੌਰਾਨ ਕਰਜਦਾਰਾਂ ਨੂੰ RBI Moratorium Scheme ਚੁਕਾਉਣ ਤੋਂ ਰਾਹਤ ਦਿੱਤੀ ਗਈ ਸੀ। ਇਸ ਦੇ ਬਾਅਦ RBI Moratorium Scheme ਪੀਰੀਅਡ ਦੌਰਾਨ ਵਿਆਜ 'ਤੇ ਵਿਆਜ ਦਾ ਮਾਮਲਾ ਸੁਪਰੀਮ ਕੋਰਟ 'ਚ ਪਹੁੰਚਿਆ ਸੀ। ਸਰਕਾਰ ਨੇ ਕਿਹਾ ਕਿ ਕਰਜਦਾਰਾਂ ਨੂੰ ਵਿਆਜ 'ਤੇ ਵਿਆਜ ਨਹੀਂ ਭਰਨਾ ਭਰੇਗਾ? ਇਸ ਨਾਲ ਸਰਕਾਰੀ ਖ਼ਜ਼ਾਨੇ 'ਤੇ ਕਰੀਬ 7000 ਕਰੋੜ ਦਾ ਅਸਰ ਹੋਵੇਗਾ।


ਕੀ ਹੈ ਗਾਈਡਲਾਈਨ

ਇਹ ਲਾਭ 1 ਮਾਰਚ 2020 ਤੋਂ ਲੈ ਕੇ 31 ਅਗਸਤ 2020 ਤਕ ਦਾ ਸਮਾਂ ਹੈ। ਇਸ ਦੇ ਅਨੁਸਾਰ ਜਿਨ੍ਹਾਂ ਕਰਜਦਾਰਾਂ ਦੇ ਉੱਪਰ 29 ਫਰਵਰੀ ਤਕ ਕੁੱਲ ਲੋਨ 2 ਕਰੋੜ ਤੋਂ ਘੱਟ ਹੈ ਉਹ ਇਸ ਯੋਜਨਾ ਦਾ ਲਾਭ ਚੁੱਕ ਸਕਦੇ ਹਨ। ਇਸ ਯੋਜਨਾ ਤਹਿਤ ਆਵਾਸ ਲੋਨ, ਸਿੱਖਿਆ ਕਰਜ਼, ਕ੍ਰੈਡਿਟ ਕਾਰਡ ਬਕਾਇਆ, ਵਾਹਨ ਲੋਨ MSME, ਟਿਕਾਊ ਉਪਭੋਗਤਾ ਸਾਮਾਨ ਲਈ ਲਿਆ ਗਿਆ ਕਰਜ ਤੇ ਖ਼ਪਤ ਲਈ ਲਿਆ ਗਿਆ ਲੋਨ ਸ਼ਾਮਲ ਹੋਵੇਗਾ।

Posted By: Sarabjeet Kaur