ਜੇਐੱਨਐੱਨ, ਨਵੀਂ ਦਿੱਲੀ : ਤਿਉਹਾਰੀ ਸੀਜ਼ਨ 'ਚ ਨਕਦੀ ਹੋਣ ਤੋਂ ਬਾਅਦ ਵੀ ਲੋਨ ਦੀ ਜ਼ਰੂਰਤ ਪੈ ਜਾਂਦੀ ਹੈ। ਅਸਲ ਵਿਚ ਕਈ ਵਾਰ ਸ਼ਾਪਿੰਗ ਦੀ ਲਿਸਟ ਇੰਨੀ ਵੱਡੀ ਬਣ ਜਾਂਦੀ ਹੈ ਜਾਂ ਘਰ 'ਚ ਕਿਸੇ ਨਵੀਂ ਚੀਜ਼ ਦੀ ਖਰੀਦਦਾਰੀ ਲਈ ਲੋਨ ਦੀ ਜ਼ਰੂਰਤ ਪੈਂਦੀ ਹੈ। ਜੇਕਰ ਤੁਸੀਂ ਵੀ ਇਸ ਮੌਸਮ 'ਚ ਲੋਨ ਦੀ ਤਲਾਸ਼ 'ਚ ਹੋ ਤਾਂ ਇਹ ਮੌਕਾ ਨਾ ਛੱਡੀਓ। ਦੱਸ ਦੇਈਏ ਕਿ SBI, PNB ਸਮੇਤ ਕਈ ਵੱਡੇ ਬੈਂਕ ਅੱਜ ਤੋਂ 'ਲੋਨ ਮੇਲੇ' ਦੇ ਦੂਸਰੇ ਦਿਨ ਅਲੱਗ-ਅਲੱਗ ਇਲਾਕਿਆਂ 'ਚ ਕੈਂਪ ਲਗਾ ਕੇ ਲੋਨ ਵੰਡਣਗੇ। ਕੈਂਪ 'ਚ ਲੋਨ ਤੋਂ ਇਲਾਵਾ ਬੈਂਕਿੰਗ ਸਹੂਲਤ ਵੀ ਮਿਲੇਗੀ। ਇਸ ਬਾਰੇ ਸਟੇਟ ਬੈਂਕ ਆਫ ਇੰਡੀਆ ਵਲੋਂ ਕਿਹਾ ਗਿਆ ਹੈ ਕਿ ਲੋਨ ਮੇਲੇ 'ਚ ਗਾਹਕ ਪਰਸਨਲ ਲੋਨ, ਕ੍ਰਿਸ਼ੀ ਲੋਨ, ਟੂ-ਵ੍ਹੀਲਰ ਲੋਨ, ਕਾਰ ਲੋਨ ਤੇ ਹੋਮ ਲੋਨ ਲਈ ਅਪਲਾਈ ਕਰ ਸਕਦੇ ਹਨ, ਉਨ੍ਹਾਂ ਨੂੰ ਲੋਨ ਦਿੱਤਾ ਜਾਵੇਗਾ।

SBI ਨੇ ਲੋਨ ਮੇਲੇ ਸਬੰਧੀ ਇਕ ਲਿੰਕ ਸ਼ੇਅਰ ਕੀਤਾ ਹੈ। ਇਸ ਲਿੰਕ 'ਚ ਲੋਨ ਕੈਂਪ ਦੇ 148 ਲੋਕੇਸ਼ਨਜ਼ ਦੀ ਸੂਚੀ ਦਿੱਤੀ ਗਈ। ਇਸ ਨੂੰ https://bank.sbi/portal/web/customer-care/customer-meet-2019 'ਤੇ ਕਲਿੱਕ ਕਰ ਕੇ ਦੇਖਿਆ ਜਾ ਸਕਦਾ ਹੈ।

ਲੋਨ ਮੇਲੇ ਦਾ ਆਗਾਜ਼

ਅਸਲ ਵਿਚ, ਸਰਕਾਰ ਵਲੋਂ ਬੀਤੇ ਦਿਨੀਂ ਅਰਥਵਿਵਸਥਾ ਨੂੰ ਬੂਸਟ ਕਰਨ ਲਈ ਲੋਨ ਮੇਲੇ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦਾ ਮਕਸਦ ਕਿਸਾਨਾਂ, ਉਦਮੀਆਂ ਤੇ ਦੂਸਰੇ ਲੋੜਵੰਦਾਂ ਨੂੰ ਆਸਾਨੀ ਨਾਲ ਲੋਨ ਉਪਲੱਬਧ ਕਰਵਾਉਣਾ ਹੈ। ਇਹ ਲੋਨ ਮੇਲਾ 25 ਅਕਤੂਬਰ ਤਕ ਚੱਲੇਗਾ।

ਇਹ ਬੈਂਕ ਦੇ ਰਹੇ ਲੋਨ

ਲੋਨ ਮੇਲੇ 'ਚ SBI ਤੋਂ ਇਲਾਵਾ ਪੀਐੱਨਬੀ, ਬੈਂਕ ਆਫ ਮਹਾਰਾਸ਼ਟਰ, ਬੈਂਕ ਆਫ ਇੰਡੀਆ, ਆਂਧਰਾ ਬੈਂਕ ਤੇ ਇਲਾਹਾਬਾਦ ਬੈਂਕ, ਬੈਂਕ ਆਫ ਬੜੌਦਾ, ਯੂਨੀਅਨ ਬੈਂਕ ਆਫ ਇੰਡੀਆ, ਯੂਕੋ ਬੈਂਕ, ਸਿੰਡੀਕੇਟ ਬੈਂਕ, ਕੇਨਰਾ ਬੈਂਕ, ਓਰੀਐਂਟ ਬੈਂਕ ਆਫ ਕਾਮਰਸ, ਯੂਨਾਈਟਿਡ ਬੈਂਕ ਆਫ ਇੰਡੀਆ, ਇੰਡੀਅਨ ਓਵਰਸੀਜ਼ ਬੈਂਕ, ਪੰਜਾਬ ਐਂਡ ਸਿੰਧ ਬੈਂਕ, ਸੈਂਟਰਲ ਬੈਂਕ ਆਫ ਇੰਡੀਆ, ਇੰਡੀਅਨ ਬੈਂਕ ਸ਼ਾਮਲ ਹਨ।

Posted By: Seema Anand