ਜੇਐੱਨਐੱਨ, ਨਵੀਂ ਦਿੱਲੀ : ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਦੇ ਨਾਲ ਹੀ ਲੋਕ ਨਵੀਂ ਖ਼ਰੀਦਦਾਰੀ ਦਾ ਵੀ ਆਗਾਜ਼ ਕਰਦੇ ਹਨ। ਘਰ ਹੋਵੇਂ ਜਾਂ ਕਾਰ, ਇਹੀ ਸੀਜ਼ਨ ਹੈ ਜਦੋਂ ਲੋਕ ਆਪਣੀ ਖ਼ਰੀਦਦਾਰੀ ਦੀ ਯੋਜਨਾ ਨੂੰ ਅਮਲੀ ਜਾਮਾ ਪਾਉਂਦੇ ਹਨ। ਕਾਰ ਦੀ ਖ਼ਰੀਦਦਾਰੀ ਲਈ ਕਾਰ ਲੋਨ ਲੈਣਾ ਆਮ ਗੱਲ ਹੈ। ਇਸ ਤਰ੍ਹਾਂ ਕਾਰ ਲੈਣੀ ਆਸਾਨ ਹੋ ਜਾਂਦੀ ਹੈ। ਇਸ ਦੀ ਮਿਆਦ ਆਮ ਤੌਰ 'ਤੇ ਸਾਢੇ 3 ਸਾਲ ਹੁੰਦੀ ਹੈ। ਹਾਲਾਂਕਿ, ਕੁਝ ਬੈਂਕ ਕਾਰ ਲੋਨ ਚੁਕਾਉਣ ਲਈ 7 ਸਾਲ ਤਕ ਦਾ ਸਮਾਂ ਦਿੰਦੇ ਹਨ। ਜੇਕਰ ਤੁਸੀਂ ਵੀ ਇਸ ਤਿਉਹਾਰੀ ਸੀਜ਼ਨ 'ਚ ਕਾਰ ਲੋਨ 'ਤੇ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਅੱਜ ਅਸੀਂ ਦੱਸਾਂਗੇ ਕਿ ਕਿਹੜੇ ਬੈਂਕਾਂ ਦਾ ਕਾਰ ਲੋਨ ਸਭ ਤੋਂ ਸਸਤਾ ਹੈ। ਇਸ ਤੋਂ ਪਹਿਲਾਂ ਕੁਝ ਜ਼ਰੂਰੀ ਗੱਲਾਂ ਦੀ ਵੀ ਚਰਚਾ ਕਰ ਲੈਂਦੇ ਹਾਂ।

ਕਾਰ ਲੋਨ ਦੀ ਮਿਆਦ ਜਿੰਨੀ ਜ਼ਿਆਦਾ ਹੁੰਦੀ ਹੈ, ਓਨੀ ਹੀ ਘੱਟ ਉਸ ਦੀ ਈਐੱਮਆਈ ਦੇਣੀ ਪੈਂਦੀ ਹੈ। ਇਸ ਤਰ੍ਹਾਂ ਕਾਰ ਖਰੀਦਣੀ ਆਸਾਨ ਹੋ ਜਾਂਦੀ ਹੈ ਤੇ ਜੇਬ੍ਹ 'ਤੇ ਬੋਝ ਨਹੀਂ ਵਧਦਾ। ਹਾਲਾਂਕਿ, ਇਕ ਗੱਲ ਇੱਥੇ ਗ਼ੌਰ ਕਰਨ ਲਾਇਕ ਹੈ ਕਿ ਕਾਰ ਲੋਨ ਦੀਆਂ EMIs ਜਿੰਨੀਆਂ ਜ਼ਿਆਦਾ ਹੋਣਗੀਆਂ ਵਿਆਜ ਵੀ ਓਨਾ ਹੀ ਜ਼ਿਆਦਾ ਦੇਣਾ ਪਵੇਗਾ। ਇਹ ਮਤ ਭੁੱਲੋ ਕਿ ਕਾਰ ਇਕ ਅਜਿਹੀ ਐਸੇਟ ਹੈ ਜਿਸ ਦਾ ਮੁੱਲ ਤੇਜ਼ੀ ਨਾਲ ਘਟਦਾ ਹੈ। ਇਸ ਲਈ ਵੱਡਾ ਲੋਨ ਲੈਣਾ ਵੀ ਸਿਆਣਪ ਨਹੀਂ ਹੈ।

ਕਿਹੜੇ ਬੈਂਕਾਂ ਦਾ ਕਾਰ ਲੋਨ ਹੈ ਸਭ ਤੋਂ ਸਸਤਾ

ਬੈਂਕ - ਵਿਆਜ ਦਰ

ਓਰੀਐਂਟਲ ਬੈਂਕ ਆਫ ਕਮਰਸ - 8.30-8.75

ਬੈਂਕ ਆਫ ਬੜੌਦਾ - 8.65-10.40

ਇਲਾਹਾਬਾਦ ਬੈਂਕ - 8.65-1090

ਸੈਂਟਰਲ ਬੈਂਕ ਆਫ ਇੰਡੀਆ - 8.65-11.05

ਕੇਨਰਾ ਬੈਂਕ - 8.70-9.25

ਪੰਜਾਬ ਐਂਡ ਸਿੰਧ ਬੈਂਕ - 8.75

ਬੈਂਕ ਆਫ ਮਹਾਰਾਸ਼ਟਰ - 8.75-10.25

ਯੂਕੋ ਬੈਂਕ - 8.85-8.95

ਯੂਨੀਅਨ ਬੈਂਕ ਆਫ ਇੰਡੀਆ - 8.85-8.95

ਪੰਜਾਬ ਨੈਸ਼ਨਲ ਬੈਂਕ - 8.90-9.35

ਸਟੇਟ ਬੈਂਕ ਆਫ ਇੰਡੀਆ- 8.90-9.60

ਇੰਡੀਅਨ ਬੈਂਕ - 9

ਇੰਡੀਅਨ ਓਵਰਸੀਜ਼ ਬੈਂਕ - 9

(ਸ੍ਰੋਤ : deal4loans.com)

Posted By: Seema Anand