ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਭਾਰਤੀ ਰਿਜ਼ਰਵ ਬੈਂਕ (RBI) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਅੱਜ ਸਵੇਰੇ ਭਾਰਤੀ ਰਿਜ਼ਰਵ ਬੈਂਕ ਨੇ ਇਕ ਟਵੀਟ ਜ਼ਰੀਏ ਇਸ ਦੀ ਜਾਣਕਾਰੀ ਦਿੱਤੀ ਸੀ। ਜਾਣੋ ਉਨ੍ਹਾਂ ਦੀ ਪ੍ਰੈੱਸ ਕਾਨਫਰੰਸ ਦੀਆਂ ਵੱਡੀਆਂ ਗੱਲਾਂ...

Highlights of RBI Governor Shaktikanta Das Press Conference

 • ਆਰਬੀਆਈ ਗਵਰਨਰ ਨੇ ਦੱਸਿਆ ਕਿ ਕੋਵਿਡ-19 ਨਾਲ ਦੁਨੀਆ ਦੇ ਅਰਥਚਾਰੇ ਨੂੰ ਵੱਡਾ ਨੁਕਸਾਨ ਹੋਇਆ ਹੈ। ਅਪ੍ਰੈਲ 'ਚ ਗਲੋਬਲ ਮੈਨੂਫੈਕਚਰਿੰਗ ਪੀਐੱਮਆਈ ਘਟ ਕੇ 11 ਸਾਲ ਦੇ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ। ਡਬਲਯੂਟੀਓ ਅਨੁਸਾਰ, ਦੁਨੀਆ 'ਚ ਕਾਰੋਬਾਰ ਇਸ ਸਾਲ 13-35 ਫ਼ੀਸਦੀ ਤਕ ਘਟ ਸਕਦਾ ਹੈ।
 • RBI ਨੇ ਕਿਹਾ ਕਿ ਦੇਸ਼ ਵਿਚ ਮੰਗ 'ਚ ਭਾਰੀ ਗਿਰਾਵਟ ਦੇਖੀ ਜਾ ਰਹੀ ਹੈ। ਬਿਜਲੀ, ਪੈਟਰੋਲੀਅਮ ਉਤਪਾਦਾਂ ਦੀ ਖਪਤ 'ਚ ਕਮੀ ਆਈ ਹੈ। ਨਿੱਜੀ ਖਪਤ 'ਚ ਵੀ ਖਾਸੀ ਗਿਰਾਵਟ ਆਈ ਹੈ।
 • ਆਰਬੀਆਈ ਗਵਰਨਰ ਨੇ ਦੱਸਿਆ ਕਿ 15,000 ਕਰੋੜ ਰੁਪਏ ਦਾ ਕ੍ਰੈਡਿਟ ਲਾਈਨ ਐਗਜ਼ਿਮ ਬੈਂਕ ਨੂੰ ਦਿੱਤਾ ਜਾਵੇਗਾ। ਨਾਲ ਹੀ ਸਿਡਬੀ ਨੂੰ ਦਿੱਤੀ ਗਈ ਰਕਮ ਦਾ ਇਸਤੇਮਾਲ ਅੱਗੇ ਹੋਰ 90 ਦਿਨਾਂ ਤਕ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।
 • ਦਾਸ ਨੇ ਕਿਹਾ ਕਿ ਵਿੱਤੀ, ਮੌਦਰਿਕ ਤੇ ਪ੍ਰਸ਼ਾਸਨਿਕ ਐਕਸ਼ਨਜ਼ ਨਾਲ ਵਿੱਤੀ ਵਰ੍ਹੇ 2021 ਦੀ ਦੂਸਰੀ ਛਮਾਹੀ 'ਚ ਅਰਥਵਿਵਸਥਾ ਦੇ ਸੁਧਾਰਣਗੇ।
 • ਆਰਬੀਆਈ ਗਵਰਨਰ ਨੇ ਦੱਸਿਆ ਕਿ ਸਾਉਣੀ ਦੀ ਬਿਜਾਈ 'ਚ 44 ਫ਼ੀਸਦੀ ਵਾਧਾ ਹੋਇਆ ਹੈ। ਨਾਲ ਹੀ ਉਨ੍ਹਾਂ ਦੱਸਿਆ ਕਿ ਆਉਣ ਵਾਲੇ ਮਹੀਨਿਆਂ 'ਚ ਦਾਲਾਂ ਦੀਆਂ ਕੀਮਤਾਂ 'ਚ ਵਾਧਾ ਚਿੰਤਾਜਨਕ ਰਹੇਗਾ।
 • RBI ਗਵਰਵਨਰ ਨੇ ਕਿਹਾ ਕਿ ਐਕਸਪੋਰਟ ਕ੍ਰੈਡਿਟ ਦੀ ਮਿਆਦ 12 ਮਹੀਨੇ ਤੋਂ ਵਧਾ ਕੇ 5 ਮਹੀਨੇ ਕਰ ਦਿੱਤੀ ਗਈ ਹੈ।
 • ਆਰਥਿਕ ਗਤੀਵਿਧੀਆਂ 'ਚ ਕੋਰੋਨਾ ਵਾਇਰਸ ਮਹਾਮਾਰੀ ਫੈਲਣ ਤੋਂ ਬਾਅਦ ਸੁਸਤੀ ਆਈ ਹੈ ਜਿਸ ਨਾਲ ਸਰਕਾਰ ਦਾ ਮਾਲੀਆ ਪ੍ਰਭਾਵਿਤ ਹੋਇਆ ਹੈ। ਰੈਪੋ ਰੇਟ 'ਚ ਕਟੌਤੀ ਤੋਂ ਬਾਅਦ 10 ਸਾਲ ਵਾਲੇ ਸਰਕਾਰੀ ਬਾਂਡ ਦੀ ਯੀਲਡ 'ਚ 0.15 ਫੀਸਦੀ ਦੀ ਕਮੀ ਆਈ ਹੈ।
 • EMI ਚੁਕਾਉਣ ਵਾਲੇ ਗਾਹਕਾਂ ਨੂੰ ਆਰਬੀਆਈ ਨੇ ਦਿੱਤੀ ਵੱਡੀ ਰਾਹਤ। ਲੋਨ ਮੋਰੇਟੋਰੀਅਮ ਦੀ ਮਿਆਦ 3 ਮਹੀਨੇ ਹੋਰ ਵਧਾਈ। ਹੁਣ 31 ਅਗਸਤ ਤਕ ਉਢਾ ਸਕਣਗੇ ਲੋਨ ਮੋਰੇਟੋਰੀਅਮ ਦਾ ਲਾਭ।
 • ਆਰਬਾਈ ਗਵਰਨਰ ਨੇ ਦੱਸਿਆ ਭਾਰਤ ਦਾ ਵਿਦੇਸ਼ ਮੁਦਰਾ ਭੰਡਾਰ 9.2 ਅਰਬ ਡਾਲਰ ਵਧਿਆ ਹੈ।
 • ਆਰਬੀਆਈ ਗਵਰਨਰ ਨੇ ਕਿਹਾ ਕਿ ਪਾਲਿਸੀ ਲੈਵਲ 'ਤੇ ਬੈਂਕ ਜ਼ਰੂਰਤ ਅਨੁਸਾਰ ਫ਼ੈਸਲੇ ਲੈਂਦਾ ਰਹੇਗਾ।
 • ਆਰਬੀਆਈ ਗਵਰਵਰ ਨੇ ਕਿਹਾ ਕਿ ਮੈਰੇਟੋਰੀਅਮ ਦੀ ਮਿਆਦ ਵਧਾ ਕੇ 6 ਮਹੀਨੇ ਕਰ ਦਿੱਤੀ ਗਈ ਹੈ।
 • ਆਰਬੀਆਈ ਗਵਰਵਰ ਨੇ ਦੱਸਿਆ ਕਿ 3 ਤੋਂ 5 ਜੂਨ ਨੂੰ ਐਮਪੀਸੀ ਦੀ ਬੈਠਕ ਹੋਣੀ ਸੀ। ਉਨ੍ਹਾਂ ਦੱਸਿਆ ਕਿ ਗਾਹਕਾਂ ਨੂੰ ਦਰਾਂ 'ਚ ਕਟੌਤੀ ਦਾ ਫਾਇਦਾ ਮਿਲਣ 'ਚ ਤੇਜ਼ੀ ਆਈ ਹੈ।
 • ਉਨ੍ਹਾਂ ਕਿਹਾ ਕਿ ਐੱਮਸੀਪੀ ਅਨੁਸਾਰ ਦੂਸਰੀ ਛਮਾਹੀ 'ਚ ਮਹਿੰਗਾਈ 'ਚ ਕਮੀ ਦਾ ਅਨੁਮਾਨ ਹੈ।
 • ਦਾਸ ਨੇ ਦੱਸਿਆ ਕਿ ਮੰਗ 'ਚ ਕਮੀ ਕਾਰਨ ਨਿਵੇਸ਼ 'ਚ ਵੀ ਭਾਰੀ ਕਮੀ ਆਈ ਹੈ। ਉਨ੍ਹਾਂ ਦੱਸਿਆ ਕਿ ਅਪ੍ਰੈਲ 'ਚ ਮਰਚੈਂਡਾਈਜ਼ ਐਕਸਪੋਰਟ 60 ਫ਼ੀਸਦੀ ਡਿੱਗਿਆ ਹੈ।
 • ਸ਼ਕਤੀਕਾਂਤ ਦਾਸ ਨੇ ਦੱਸਿਆ ਕਿ ਸਾਲ 2021 ਦੀ ਪਹਿਲੀ ਤਿਮਾਹੀ 'ਚ ਜੀਡੀਪੀ ਗ੍ਰੋਥ ਨੈਗੇਟਿਵ ਰਹਿ ਸਕਦੀ ਹੈ। ਉਨ੍ਹਾਂ ਦੱਸਿਆ ਕਿ ਵਿੱਤੀ ਵਰ੍ਹੇ 2021 ਦੂਸਰੀ ਤਿਮਾਹੀ 'ਚ ਸੁਧਾਰ ਆ ਸਕਦਾ ਹੈ।
 • ਆਰਬੀਆਈ ਗਵਰਨਰ ਨੇ ਦੱਸਿਆ ਕਿ ਅਪ੍ਰੈਲ 'ਚ ਖ਼ੁਰਾਕ ਮਹਿੰਗਾਈ ਦਰ 'ਚ ਤੇਜ਼ ਉਛਾਲ ਆਇਆ ਹੈ। ਇਹ 8.6 ਫ਼ੀਸਦੀ ਰਹੀ ਹੈ।
 • ਮੌਦਰਿਕ ਨੀਤੀ ਕਮੇਟੀ ਦਾ ਮੰਨਣਾ ਹੈ ਕਿ ਮਹਿੰਗਾਈ ਦੀ ਸਥਿਤੀ ਮੌਜੂਦਾ ਸਮੇਂ ਅਨਿਸ਼ਚਤ ਹੈ। ਦਾਸ ਨੇ ਕਿਹਾ ਕਿ ਮਾਰਚ 'ਚ ਸਨਅਤੀ ਉਤਪਾਦਨ 17 ਫ਼ੀਸਦੀ ਘਟਿਆ। ਅਪ੍ਰੈਲ 'ਚ ਸਰਵਿਸਿਜ਼ ਪੀਐੱਮਆਈ ਹੁਣ ਤਕ ਕਦੇ ਹੇਠਲੇ ਪੱਧਰ 'ਤੇ ਰਿਹਾ ਹੈ।
 • ਆਰਬੀਆਈ ਗਵਰਨਰ ਨੇ ਦੱਸਿਆ ਕਿ ਕੋਵਿਡ-19 ਨਾਲ ਨਿੱਜੀ ਖਪਤ ਨੂੰ ਕਾਫ਼ੀ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ 'ਚ ਐਗਰੀਕਲਚਰ ਤੋਂ ਉਮੀਦਾਂ ਹਨ। ਫੌਰਨ ਰਿਜ਼ਰਵ 487 ਬਿਲੀਅਨ ਡਾਲਰ ਹੈ।
 • ਸ਼ਕਤੀਕਾਂਤ ਦਾਸ ਨੇ ਕਿਹਾ ਕਿ ਨਿਵੇਸ਼ ਦੀ ਮੰਗ ਲਗਪਗ ਰੁਕ ਗਈ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦਾ ਸਭ ਤੋਂ ਵੱਡਾ ਅਸਰ ਨਿੱਜੀ ਖਪਤ 'ਤੇ ਪਵੇਗਾ।
 • ਦਾਸ ਨੇ ਕਿਹਾ, ਗਲੋਬਲ ਸਰਵਿਸਿਜ਼ ਪੀਐੱਮਆਈ 'ਚ ਇਤਿਹਾਸਕ ਗਿਰਾਵਟ ਦੇਖੀ ਗਈ ਹੈ। ਆਲਮੀ ਕਾਰੋਬਾਰ ਦੇ ਮੁੱਲ 'ਚ ਇਸ ਸਾਲ 13-32 ਫ਼ੀਸਦੀ ਦੀ ਕਮੀ ਆ ਸਕਦੀ ਹੈ।
 • ਆਰਬੀਆਈ ਗਵਰਨਰ ਨੇ ਦੱਸਿਆ ਕਿ ਖਪਤਕਾਰ ਉਤਪਾਦਾਂ ਦੀ ਮੰਗ 'ਚ ਮਾਰਚ 33 ਫ਼ੀਸਦੀ ਦੀ ਗਿਰਾਵਟ ਆਈ ਹੈ।
 • ਉਨ੍ਹਾਂ ਦੱਸਿਆ ਕਿ ਮੈਨੂਫੈਕਚਰਿੰਗ ਪੀਐੱਮਆਈ ਅਪ੍ਰੈਲ ਮਹੀਨੇ 27.4 ਫ਼ੀਸਦੀ ਰਹੀ ਹੈ।
 • ਆਰਬੀਆਈ ਗਵਰਨਰ ਨੇ ਦੱਸਿਆ ਕਿ ਸਰਵਿਸਿਜ਼ ਪੀਐੱਮਆਈ ਅਪ੍ਰੈਲ ਮਹੀਨੇ 5.4 ਫ਼ੀਸਦੀ ਰਹੀ ਹੈ।
 • ਆਰਬੀਆਈ ਗਵਰਨਰ ਨੇ ਦੱਸਿਆ ਕਿ ਐੱਮਸੀਪੀ ਦੇ 6 ਵਿਚੋਂ 5 ਮੈਂਬਰ ਰੈਪੋ ਦਰਾਂ ਘਟਾਉਣ ਲਈ ਸਹਿਮਤ ਹੋਏ ਹਨ।
 • ਰਿਵਰਸ ਰੈਪੋ ਰੇਟ ਨੂੰ ਭਾਰਤੀ ਰਿਜ਼ਰਵ ਬੈਂਕ ਨੇ 3.75 ਫ਼ੀਸਦੀ ਤੋਂ ਘਟਾ ਕੇ 3.35 ਫ਼ੀਸਦੀ ਕੀਤਾ।
 • ਆਰਬੀਆਈ ਗਵਰਵਰ ਨੇ ਕਿਹਾ ਕਿ ਗਲੋਬਲ ਸਰਵਿਸਿਜ਼ ਪੀਐੱਮਆਈ 'ਚ ਇਤਿਹਾਸ ਦੀ ਸਭ ਤੋਂ ਵੱਡੀ ਗਿਰਾਵਟ ਆਈ ਹੈ।
 • ਭਾਰਤੀ ਰਿਜ਼ਰਵ ਬੈਂਕ ਨੇ ਰੈਪੋ ਰੇਟ 'ਚ ਕੀਤੀ 0.40 ਫ਼ੀਸਦੀ ਦੀ ਕਟੌਤੀ। ਲੋਨ ਦੀ ਈਐੱਮਆਈ ਦਾ ਬੋਝ ਘਟੇਗਾ।
 • ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਗਲੋਬਲ ਇਕਾਨਮੀ 'ਤੇ ਵੱਡਾ ਅਸਰ ਪਿਆ ਹੈ। ਉਨ੍ਹਾਂ ਦੱਸਿਆ ਕਿ ਐੱਮਪੀਸੀ ਪਾਲਿਸੀ ਰੈਪੋ ਰੇਟ 'ਚ 0.40 ਫ਼ੀਸਦੀ ਦੀ ਕਟੌਤੀ 'ਤੇ ਸਹਿਮਤ ਹੋਈ ਹੈ।
 • ਮਾਰਚ 'ਚ ਆਰਬੀਆਈ ਨੇ ਕਰਜ਼ ਲੈਣ ਵਾਲੇ ਲੋਕਾਂ, ਕਰਜ਼ਦਾਤਿਆਂ ਤੇ ਹੋਰਨਾਂ ਇਕਾਈਆਂ ਜਿਵੇਂ ਮਿਊਚੁਅਲ ਫੰਡਾਂ ਲਈ ਕਈ ਸਕਾਰਾਤਮਕ ਕਦਮਾਂ ਸਬੰਧੀ ਐਲਾਨ ਕੀਤੇ ਸਨ। ਇਸ ਦੇ ਨਾਲ ਹੀ ਵਾਅਦਾ ਵੀ ਕੀਤਾ ਸੀ ਕਿ ਆਉਣ ਵਾਲੇ ਹਾਲਾਤ ਲਈ ਕੇਂਦਰੀ ਬੈਂਕ ਹੋਰ ਜ਼ਰੂਰੀ ਕਦਮ ਉਠਾਏਗਾ।

RBI Governor Shaktikanta Das Live : ਇੱਥੇ ਦੇਖੋ ਲਾਈਵ ਵੀਡੀਓ

Posted By: Seema Anand