ਜੇਐੱਨਐੱਨ ਨਵੀਂ ਦਿੱਲੀ: LIC ਦੇ IPO ਦਾ ਇਕ ਸ਼ੇਅਰ 949 ਰੁਪਏ ਦੀ ਕੀਮਤ 'ਤੇ ਸਬਸਕ੍ਰਾਈਬ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਇਸ ਕੰਪਨੀ ਦਾ ਆਫਰ 17 ਮਈ ਨੂੰ ਸ਼ੇਅਰ ਬਾਜ਼ਾਰ 'ਚ ਲਿਸਟ ਕੀਤਾ ਜਾਵੇਗਾ। ਸੂਤਰ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਇਹ ਜਾਣਕਾਰੀ ਦਿੱਤੀ। LIC ਨੂੰ ਭੇਜੀ ਗਈ ਮੇਲ ਦਾ ਕੋਈ ਜਵਾਬ ਨਹੀਂ ਹੈ। ਸਰਕਾਰ ਦੀ ਇਸ ਆਈਪੀਓ ਰਾਹੀਂ 21 ਹਜ਼ਾਰ ਕਰੋੜ ਰੁਪਏ ਜੁਟਾਉਣ ਦੀ ਯੋਜਨਾ ਹੈ।

LIC ਦੇ IPO ਨੂੰ ਬੰਦ ਹੋਣ ਤੋਂ ਪਹਿਲਾਂ ਨਿਵੇਸ਼ਕਾਂ ਤੋਂ ਚੰਗਾ ਰਿਸਪਾਂਸ ਮਿਲਿਆ ਹੈ। ਖਾਸ ਤੌਰ 'ਤੇ ਵਿਦੇਸ਼ੀ ਫੰਡਾਂ ਨੇ ਆਖਰੀ ਸਮੇਂ 'ਤੇ ਇਸ ਦੀ ਗਾਹਕੀ ਲਈ ਪ੍ਰਚੂਨ ਨਿਵੇਸ਼ਕਾਂ ਨੂੰ ਪੇਸ਼ਕਸ਼ ਕੀਮਤ 'ਤੇ 45 ਰੁਪਏ ਦੀ ਛੋਟ ਮਿਲੀ ਹੈ। ਜਦਕਿ ਪਾਲਿਸੀ ਧਾਰਕਾਂ ਨੂੰ 60 ਰੁਪਏ ਦੀ ਛੋਟ ਮਿਲੀ ਹੈ।

Posted By: Sandip Kaur