ਨਵੀਂ ਦਿੱਲੀ (ਪੀਟੀਆਈ) : ਆਈਪੀਓ ਆਉਣ ਤੋਂ ਪਹਿਲਾਂ ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਐੱਲਆਈਸੀ ਦੀ ਵਿੱਤੀ ਹਾਲਾਤ ’ਚ ਸੁਧਾਰ ਦਿਖਾਈ ਦੇ ਰਿਹਾ ਹੈ। ਕੰਪਨੀ ਦੀ ਸਾਲਾਨਾ ਰਿਪੋਰਟ ਮੁਤਾਬਕ ਵਿੱਤੀ ਸਾਲ 2020-21 ’ਚ 451303.30 ਕਰੋੜ ਰੁਪਏ ਦੇ ਕੁੱਲ ਪੋਰਟਫੋਲੀਓ ’ਚ ਐੱਨਪੀਏ 35129.89 ਕਰੋੜ ਰੁਪਏ ਰਿਹਾ। ਐੱਲਆਈਸੀ ਦਾ ਕੁੱਲ ਐੱਨਪੀਏ 7.78 ਫ਼ੀਸਦੀ ਤੇ ਕੁੱਲ ਐੱਨਪੀਏ 0.05 ਫ਼ੀਸਦੀ ਰਿਹਾ। ਵਿੱਤੀ ਸਾਲ 2019-20 ’ਚ ਕੁੱਲ ਡੈੱਟ ਪੋਰਟਫੋਲੀਓ ਦੇ ਮੁਕਾਬਲੇ ਕੁੱਲ ਐੱਨਪੀਏ 8.17 ਫ਼ੀਸਦੀ ਤੇ ਸ਼ੁੱਧ ਐੱਨਪੀਏ 0.79 ਫ਼ੀਸਦੀ ਸੀ।

ਵਿੱਤੀ ਸਾਲ ਦੀ ਆਖ਼ਰੀ ਤਿਮਾਹੀ ’ਚ ਕੰਪਨੀ ਦਾ ਆਈਪੀਓ ਆਉਣਾ ਹੈ। ਆਈਪੀਓ ਆਉਣ ਤੋਂ ਬਾਅਦ ਸ਼ੁਰੂਆਤੀ ਪੰਜ ਸਾਲਾਂ ’ਚ ਸਰਕਾਰ ਐੱਲਆਈਸੀ ’ਚ 75 ਫ਼ੀਸਦੀ ਦੀ ਹਿੱਸੇਦਾਰੀ ਰੱਖੇਗੀ ਤੇ ਫਿਰ ਲਿਸਟਿੰਗ ਦੇ ਪੰਜ ਸਾਲ ਬਾਅਦ ਇਸ ਨੂੰ ਘੱਟ ਕਰ ਕੇ 51 ਫ਼ੀਸਦੀ ਕਰੇਗੀ। ਹੁਣ ਸਰਕਾਰ ਕੋਲ ਕੰਪਨੀ ਦੀ 100 ਫ਼ੀਸਦੀ ਹਿੱਸੇਦਾਰੀ ਹੈ। ਕੰਪਨੀ ਨੇ ਆਈਪੀਓ ਦੇ 10 ਫ਼ੀਸਦੀ ਹਿੱਸੇ ਨੂੰ ਪਾਲਿਸੀਧਾਰਕਾਂ ਲਈ ਰਾਖਵਾਂ ਰੱਖਿਆ ਹੈ। ਸੂਚੀਬੱਧ ਹੋਣ ਤੋਂ ਬਾਅਦ ਐੱਲਆਈਸੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਬਣ ਜਾਵੇਗੀ। ਬਾਜ਼ਾਰ ਦੇ ਮਾਹਿਰਾਂ ਮੁਤਾਬਕ ਇਹ ਅੱਠ ਤੋਂ 10 ਲੱਖ ਕਰੋੜ ਰੁਪਏ ਦੀ ਮਾਰਕੀਟ ਕੈਪ ਨਾਲ ਸੂਚੀਬੱਧ ਹੋ ਸਕਦੀ ਹੈ।

Posted By: Susheel Khanna