LIC Bima Jyoti Scheme: ਐੱਲਆਈਸੀ ਨੇ ਲਾਂਚ ਕੀਤੀ ਨਵੀਂ ਯੋਜਨਾ, ਬਚਤ ਨਾਲ ਮਿਲੇਗੀ ਸੁਰੱਖਿਆ, ਜਾਣੋ ਖ਼ਾਸ ਗੱਲਾਂ
Publish Date:Thu, 25 Feb 2021 09:02 AM (IST)
ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਜੀਵਨ ਬੀਮਾ ਨਿਗਮ (LIC) ਇਕ ਨਵੀਂ ਯੋਜਨਾ ਲੈ ਕੇ ਆਇਆ ਹੈ। ਇਸ ਦਾ ਨਾਂ ਹੈ ਬੀਮਾ ਜੋਤੀ (Bima Jyoti) ਯੋਜਨਾ ਇਹ ਇਕ ਗ਼ੈਰ- ਐਫੀਲੀਏਟ, ਗ਼ੈਰ-ਭਾਗੀਦਾਰੀ, ਵਿਅਕਤੀਗਤ ਬਚਤ ਯੋਜਨਾ ਹੈ। ਇਹ ਯੋਜਨਾ ਬਚਤ ਤੇ ਸੁਰੱਖਿਆ ਦੋਵਾਂ ਇਕੱਠਿਆਂ ਆਫਰ ਕਰਦੀ ਹੈ। ਇਸ ਯੋਜਨਾ 'ਚ ਮੈਚਿਓਰਿਟੀ ਤੇ ਇਕਮੁਸ਼ਤ ਭੁਗਤਾਨ ਮਿਲੇਗਾ। ਨਾਲ ਹੀ ਪਾਲਿਸੀਧਾਰਕ ਦੇ ਅਚਾਨਕ ਦੇਹਾਂਤ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵਿੱਤੀ ਸਮਰਥਨ ਵੀ ਮਿਲੇਗਾ। ਇਸ ਯੋਜਨਾ ਨੂੰ ਐੱਲਆਈਸੀ ਏਜੰਟ ਰਾਹੀਂ ਆਫਲਾਈਨ ਰਾਹੀਂ ਜਾਂ ਐੱਲਆਈਸੀ ਦੀ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਰਾਹੀਂ ਖਰੀਦਿਆ ਜਾ ਸਕਦਾ ਹੈ।
ਇਸ ਯੋਜਨਾ 'ਚ ਹਰ ਪਾਲਿਸੀ ਸਾਲ ਦੇ ਆਖਿਰ 'ਚ ਮੂਲ ਬੀਮਿਤ ਰਾਸ਼ੀ 'ਤੇ ਹਰ ਇਕ ਹਜ਼ਾਰ ਰੁਪਏ ਤੇ 50 ਰੁਪਏ ਜ਼ਿਆਦਾ ਜੁੜਨਗੇ। ਜੋਖਿਮ ਦੀ ਸ਼ੁਰੂਆਤ ਦੀ ਤਰੀਕ ਤੋਂ ਬਾਅਦ ਪਾਲਿਸੀ ਮਿਆਦ ਦੌਰਾਨ ਮੌਤ ਹੋਣ 'ਤੇ 'ਮੌਤ 'ਤੇ ਬੀਮਿਤ ਰਾਸ਼ੀ' 'ਤੇ ਪਾਲਿਸੀ ਦੀਆਂ ਸ਼ਰਤਾਂ ਮੁਤਾਬਿਕ ਜਮ੍ਹਾਂ ਗਾਰੰਟੀ ਜ਼ਿਆਦਾਤਰ ਰਾਸ਼ੀ ਦੇਅ ਹੈ।
ਐੱਲਆਈਸੀ ਨੇ ਨੋਟੀਫਿਕੇਸ਼ਨ ਜਾਰੀ ਕਰ ਕੇ ਦੱਸਿਆ ਹੈ ਕਿ ਇਸ ਯੋਜਨਾ 'ਚ ਘੱਟੋਂ-ਘੱਟ ਮੂਲ ਨਿਸ਼ਚਿਤ ਬੀਮਿਤ ਰਾਸ਼ੀ ਇਕ ਲੱਖ ਰੁਪਏ ਹੋਵੇਗੀ। ਉੱਥੇ, ਕੋਈ ਜ਼ਿਆਦਾਤਰ ਰਾਸ਼ੀ ਨਹੀਂ ਹੈ। ਗਾਹਕ ਇਸ ਪਾਲਿਸੀ ਨੂੰ 15 ਤੋਂ 20 ਸਾਲ ਲਈ ਲੈ ਸਕਦੇ ਹਨ। ਪ੍ਰੀਮਿਅਮ ਦੇ ਭੁਗਤਾਨ ਦੀ ਮਿਆਦ ਦੀ ਗਣਨਾ ਪਾਲਿਸੀ ਮਿਆਦ 'ਚ ਪੰਜ ਸਾਲ ਘੱਟ ਕੇ ਹੋਵੇਗੀ। ਬੀਮਾ ਜੋਤੀ ਪਾਲਿਸੀ 'ਚ 90 ਦਿਨ ਦੇ ਬੱਚੇ ਤੋਂ ਲੈ ਕੇ 60 ਸਾਲ ਦੇ ਘੱਟ ਉਮਰ ਦੇ ਵਿਅਕਤੀ ਐਂਟਰੀ ਲੈ ਸਕਦੇ ਹਨ।
ਇਸ ਯੋਜਨਾ 'ਚ ਕਿਸ਼ਤਾਂ 'ਚ ਮੌਤ/ਮੈਚਿਓਰਿਟੀ ਲਾਭ ਪ੍ਰਾਪਤ ਕਰਨ ਦੀ ਚੋਣ ਵੀ ਉਪਲਬੱਧ ਹੈ, ਜਿਸ 'ਚ ਕਈ ਸ਼ਰਤਾਂ ਹਨ। ਪ੍ਰੀਮਿਅਮ ਦਾ ਭੁਗਤਾਨ ਆਧਾਰ 'ਤੇ, ਛਮਾਹੀ ਆਧਾਰ 'ਤੇ, ਤਿਮਾਹੀ ਆਧਾਰ 'ਤੇ ਜਾਂ ਮਾਸਿਕ ਅੰਤਰਾਲ 'ਤੇ ਕੀਤਾ ਜਾ ਸਕਦਾ ਹੈ। ਇਸ ਪਾਲਿਸੀ 'ਚ ਨਕਦੀ ਦੀ ਲੋੜ ਨੂੰ ਪੂਰਾ ਕਰਨ ਲਈ ਲੋਨ ਦੀ ਸੁਵਿਧਾ ਵੀ ਉਪਲਬੱਧ ਹੈ।
Posted By: Amita Verma