ਜੇਕਰ ਤੁਸੀਂ ਵੀ ਸੁਰੱਖਿਅਤ ਨਿਵੇਸ਼ ਦਾ ਪਲਾਨ ਬਣਾ ਰਹੇ ਹੋ ਤਾਂ ਤੁਹਾਡੇ ਲਈ ਐੱਲਆਈਸੀ ਇਕ ਬਿਹਤਰ ਬਦਲ ਲਿਆਇਆ ਹੈ। ਇੱਥੇ ਤੁਹਾਨੂੰ ਇਕ ਰੁਪਏ ਦੇ ਬਦਲੇ ਵੀ ਜ਼ਬਰਦਸਤ ਮੁਨਾਫ਼ਾ ਮਿਲੇਗਾ। LIC ਦੀ ਇਕ ਪਾਲਿਸੀ ਜੀਵਨ ਸ਼ਿਰੋਮਣੀ (Jeevan Shiromani Plan) ਵੀ ਅਜਿਹੀ ਹੀ ਇਕ ਸ਼ਾਨਦਾਰ ਤੇ ਸੁਰੱਖਿਅਤ ਯੋਜਨਾ ਹੈ। ਆਓ ਜਾਣਦੇ ਹਾਂ ਇਸ ਬਾਰੇ....

ਇਕ ਕਰੋੜ ਰੁਪਏ ਐਸ਼ਿਰੋਡ ਰਕਮ ਦੀ ਗਾਰੰਟੀ

ਅਸਲ ਵਿਚ LIC ਦਾ ਪਲਾਨ (Jeevan Shiromani Plan Benefits) ਨਾਨ ਲਿੰਕਡ ਪਲਾਨ ਹੈ। ਇਸ ਵਿਚ ਤੁਹਾਨੂੰ ਘੱਟੋ-ਘੱਟ 1 ਕਰੋੜ ਰੁਪਏ ਐਸ਼ਿਰੋਡ ਰਕਮ ਦੀ ਗਾਰੰਟੀ ਮਿਲਦੀ ਹੈ। LIC ਆਪਣੇ ਗਾਹਕਾਂ ਨੂੰ ਜੀਵਨ ਸੁਰੱਖਿਅਤ ਕਰਨ ਲਈ ਕਈ ਚੰਗੀਆਂ ਪਾਲਿਸੀਆਂ ਪੇਸ਼ ਕਰਦਾ ਰਹਿੰਦਾ ਹੈ।

ਇਹ ਹੈ ਪੂਰੀ ਯੋਜਨਾ

LIC ਦੀ ਜੀਵਨ ਸ਼ਿਰੋਮਣੀ (ਟੇਬਲ ਨੰਬਰ 847) ਨੇ 19 ਦਸੰਬਰ 2017 ਨੂੰ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਇਹ ਇਕ ਨਾਨ-ਲਿੰਕਡ, ਸੀਮਤ ਪ੍ਰੀਮੀਅਮ ਪੇਮੈਂਟ ਮਨੀ ਬੈਕ ਯੋਜਨਾ ਹੈ। ਇਹ ਮਾਰਕੀਟ ਨਾਲ ਜੁੜੀ ਹੋਈ ਲਾਭ ਵਾਲੀ ਯੋਜਨਾ ਹੈ। ਇਹ ਯੋਜਨਾ ਖਾਸ ਤੌਰ 'ਤੇ ਚੰਗੀ ਕਮਾਈ ਕਰਨ ਵਾਲਿਆਂ ਲਈ ਬਣਾਈ ਗਈ ਹੈ। ਇਹ ਯੋਜਨਾ ਗੰਭੀਰ ਬਿਮਾਰੀਆਂ ਲਈ ਕਵਰ ਵੀ ਦਿੰਦੀ ਹੈ। ਇਸ ਵਿਚ 3 ਆਪਸ਼ਨਲ ਰਾਈਡਰਜ਼ ਵੀ ਉਪਲਬਧ ਹਨ। ਇਸ ਪਾਲਿਸੀ ਦੌਰਾਨ ਪਾਲਿਸੀ ਹੋਲਡਰਜ਼ ਹੈੱਥ ਬੈਨੀਫਿਟ ਦੇ ਤੌਰ 'ਤੇ ਉਸ ਦੀ ਫੈਮਿਲੀ ਨੂੰ ਫਾਇਨਾਂਸ਼ੀਅਲ ਸਪੋਰਟ ਮੁਹੱਈਆ ਕਰਵਾਉਂਦਾ ਹੈ। ਇਸ ਪਾਲਿਸੀ 'ਚ ਪਾਲਿਸੀ ਹੋਲਡਰਜ਼ ਦੇ ਜੀਵਤ ਰਹਿਣ ਦੀ ਸੂਰਤ 'ਚ ਨਿਸ਼ਚਤ ਮਿਆਦ ਦੌਰਾਨ ਪੇਮੈਂਟ ਦੀ ਸਹੂਲਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮੈਚਿਓਰਟੀ 'ਤੇ ਵੀ ਇਕਮੁਸ਼ਤ ਰਕਮ ਦਿੱਤੀ ਜਾਂਦੀ ਹੈ।

ਜਾਣੋ ਕਿੰਨਾ ਮਿਲੇਗਾ ਕਰਜ਼

ਇਸ ਪਾਲਿਸੀ ਦੀ ਖਾਸੀਅਤ ਹੈ ਕਿ ਪਾਲਿਸੀ ਟਰਮ ਦੌਰਾਨ ਗਾਹਕ ਪਾਲਿਸੀ ਦੀ ਸਰੰਡਰ ਵੈਲਿਊ ਦੇ ਆਧਾਰ 'ਤੇ ਕਰਜ਼ ਲੈ ਸਕਦਾ ਹੈ, ਪਰ ਇਹ ਕਰਜ਼ ਐੱਲਆਈਸੀ ਦੇ ਨਿਯਮਾਂ ਤੇ ਸ਼ਰਤਾਂ 'ਤੇ ਹੀ ਮਿਲੇਗਾ। ਪਾਲਿਸੀ ਕਰਜ਼ ਸਮੇਂ-ਸਮੇਂ 'ਤੇ ਤੈਅ ਕੀਤੀਆਂ ਜਾਣ ਵਾਲੀਆਂ ਵਿਆਜ ਦਰਾਂ 'ਤੇ ਮਿਲੇਗਾ।

ਜੀਵਤ ਰਹਿਣ 'ਤੇ ਬੈਨੀਫਿਟ

1. 14 ਸਾਲ ਦੀ ਪਾਲਿਸੀ - 10ਵੇਂ ਤੇ 12ਵੀਂ ਸਾਲ ਸਮ ਐਸ਼ਿਰਡ ਦਾ 30-33%

2. 16 ਸਾਲ ਦੀ ਪਾਲਿਸੀ- 12ਵੇਂ ਤੇ 14ਵੇਂ ਸਾਲ ਸਮ ਐਸ਼ਿਰੋਡ ਦਾ 35-35%

3. 18 ਸਾਲ ਦੀ ਪਾਲਿਸੀ - 14ਵੇਂ ਤੇ 16ਵੇਂ ਸਾਲ ਸਮ ਐਸ਼ਿਰਓਡ ਦਾ 40-40%

4. 20 ਸਾਲ ਦੀ ਪਾਲਿਸੀ - 16ਵੇਂ ਤੇ 18ਵੇਂ ਸਾਲ ਸਮ ਐਸ਼ਿਰੋਡ ਦਾ 45-45%

ਨਿਯਮ ਤੇ ਸ਼ਰਤਾਂ

1. ਘੱਟੋ-ਘੱਟ ਸਮ ਐਸ਼ਿਓਰਡ - 1 ਕਰੋੜ ਰੁਪਏ

2. ਵੱਧ ਤੋਂ ਵੱਧ ਸਮ ਐਸ਼ਿਓਰਡ : ਕੋਈ ਲਿਮਟ ਨਹੀਂ (ਬੈਸਿਕ ਸਮ ਐਸ਼ਿਓਰਡ 5 ਲੱਖ ਦੇ ਮਲਟੀਪਲ 'ਚ ਹੋਵੇਗਾ)

3. ਪਾਲਿਸੀ ਟਰਮ : 14, 16, 18 ਤੇ 20 ਸਾਲ

4. ਕਦੋਂ ਤਕ ਜਮ੍ਹਾਂ ਕਰਨਾ ਪਵੇਗਾ ਪ੍ਰੀਮੀਅਮ ; 4 ਸਾਲ

5. ਐਂਟਰੀ ਲਈ ਘੱਟੋ-ਘੱਟ ਉਮਰ : 18 ਸਾਲ

6. ਐਂਟਰੀ ਲਈ ਵੱਧ ਤੋਂ ਵੱਧ ਉਮਰ : 14 ਸਾਲ ਦੀ ਪਾਲਿਸੀ ਲਈ 55 ਸਾਲ, 16 ਸਾਲ ਦੀ ਪਾਲਿਸੀ ਲਈ 51 ਸਾਲ, 18 ਸਾਲ ਦੀ ਪਾਲਿਸੀ ਲਈ 48 ਸਾਲ, 20 ਸਾਲ ਦੀ ਪਾਲਿਸੀ ਲਈ 45 ਸਾਲ।

Posted By: Seema Anand