ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਜੀਵਨ ਬੀਮਾ ਨਿਗਮ ਨੇ ਉਨ੍ਹਾਂ ਪਾਲਿਸੀ ਧਾਰਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਜੋ ਆਪਣਾ ਪ੍ਰੀਮੀਅਮ ਦੋ ਸਾਲ ਤੋਂ ਜ਼ਿਆਦਾ ਸਮੇਂ ਤਕ ਨਹੀਂ ਭਰ ਪਾ ਰਹੇ ਸਨ ਤੇ ਜਿਨ੍ਹਾਂ ਦੀ ਪਾਲਿਸੀ ਲੈਪਸਡ ਹੋ ਗਈ ਸੀ। LIC ਮੁਤਾਬਿਕ, ਜਿਨ੍ਹਾਂ ਗਾਹਕਾਂ ਨੇ ਦੋ ਸਾਲ ਤੋਂ ਆਪਣਾ ਪ੍ਰੀਮੀਅਮ ਨਹੀਂ ਭਰਿਆ ਹੈ ਜਾਂ ਜਿਨ੍ਹਾਂ ਦੀ ਪਾਲਿਸੀ ਲੈਪਸ ਹੋ ਗਈ ਹੈ, ਹੁਣ ਉਹ ਆਪਣੀ ਪਾਲਿਸੀ ਨੂੰ ਫਿਰ ਤੋਂ ਚਾਲੂ ਕਰਵਾ ਸਕਦੇ ਹਨ। ਭਾਰਤੀ ਜੀਵਨ ਬੀਮਾ ਨਿਗਮ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਜਿਨ੍ਹਾਂ ਦੀਆਂ ਪਾਲਿਸੀਆਂ ਨੂੰ ਲੈਪਸ ਹੋਏ 2 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ ਤੇ ਜਿਨ੍ਹਾਂ ਨੂੰ ਰਿਵਾਈਵ ਕਰਾਉਣ ਦੀ ਇਜਾਜ਼ਤ ਪਹਿਲਾਂ ਨਹੀਂ ਸੀ, ਉਨ੍ਹਾਂ ਨੂੰ ਹੁਣ ਚਾਲੂ ਕਰਵਾਇਆ ਜਾ ਰਿਹਾ ਹੈ।

1 ਜਨਵਰੀ 2014 ਤੋਂ ਪ੍ਰਭਾਵ 'ਚ ਆਏ IRDAI ਪ੍ਰੋਡਕਟ ਰੈਗੁਲੇਸ਼ਨ 2013 ਮੁਤਾਬਿਕ, ਜਿਸ ਤੈਅ ਤਰੀਕ ਨੂੰ ਪਾਲਿਸੀ ਧਾਰਕ ਪ੍ਰੀਮੀਅਮ ਨਹੀਂ ਭਰਦੇ, ਉਸ ਦੇ ਦੋ ਸਾਲ ਤਕ ਉਹ ਆਪਣੀ ਪਾਲਿਸੀ ਫਿਰ ਤੋਂ ਚਾਲੂ ਕਰਵਾ ਸਕਦੇ ਸਨ।

ਜੀਵਨ ਬੀਮਾ ਕਵਰ ਦਾ ਫਾਇਦਾ ਲਗਾਤਾਰ ਬਣਾਏ ਰੱਖਣ ਲਈ LIC ਨੇ IRDAI ਨਾਲ ਸੰਪਰਕ ਕੀਤਾ ਤੇ ਗਾਹਕ ਜਿਨ੍ਹਾਂ ਨੇ 1 ਜਨਵਰੀ 2014 ਤੋਂ ਬਾਅਦ ਪਾਲਿਸੀ ਲਈ ਹੈ ਉਨ੍ਹਾਂ ਲਈ ਪਾਲਿਸੀ ਨੂੰ ਚਾਲੂ ਕਰਾਉਣ ਦਾ ਸਮਾਂ ਦੋ ਸਾਲ ਤੋਂ ਜ਼ਿਆਦਾ ਕਰ ਦਿੱਤਾ ਹੈ। ਭਾਰਤੀ ਜੀਵਨ ਬੀਮਾ ਨਿਗਮ ਨੇ ਕਿਹਾ ਕਿ ਜਿਨ੍ਹਾਂ ਪਾਲਿਸੀ ਧਾਰਕਾਂ ਨੇ 1 ਜਨਵਰੀ 2014 ਤੋਂ ਬਾਅਦ ਆਪਣੀ ਪਾਲਿਸੀ ਲਈ ਹੈ ਉਹ ਆਪਣੀ ਨਾਨ-ਲਿੰਕਡ ਪਾਲਿਸੀ ਭੁਗਤਾਨ ਨਾ ਕੀਤੇ ਗਏ ਪਹਿਲਾਂ ਪ੍ਰੀਮੀਅਮ ਦੀ ਤਰੀਕ ਤੋਂ ਪੰਜ ਸਾਲ ਦੇ ਅੰਦਰ ਤੇ ਯੂਲਿਪ ਦੇ ਮਾਮਲੇ 'ਚ ਤਿੰਨ ਸਾਲ ਦੇ ਅੰਦਰ ਆਪਣੀ ਪਾਲਿਸੀ ਫਿਰ ਤੋਂ ਸ਼ੁਰੂ ਕਰਵਾ ਸਕਦੇ ਹਨ।

Posted By: Amita Verma