ਨਵੀਂ ਦਿੱਲੀ : ਕਈ ਵਾਰ ਲੋਕਾਂ ਦੇ ਜ਼ਿਹਨ 'ਚ ਇੱਕੋ ਸਵਾਲ ਰਹਿੰਦਾ ਹੈ ਕਿ ਪਿਤਾ ਦੀ ਮੌਤ ਤੋਂ ਬਾਅਦ ਕੀ ਉਨ੍ਹਾਂ ਦੇ ਨਾਂ ਦੀ ਜਾਇਦਾਦ 'ਚ ਵਿਆਹੁਤਾ ਧੀ ਦਾ ਵੀ ਕੋਈ ਹੱਕ ਹੁੰਦਾ ਹੈ। ਇਸ ਸਬੰਧੀ ਘਟ ਹੀ ਲੋਕਾਂ ਨੂੰ ਜਾਣਕਾਰੀ ਹੈ। ਬਹੁਤ ਸਾਰੇ ਲੋਕ ਇਸ ਸਬੰਧੀ ਕਾਨੂੰਨੀ ਵਿਵਸਥਾ ਨੂੰ ਨਹੀਂ ਜਾਣਦੇ। ਅੱਜ ਅਸੀਂ ਇਸ ਖ਼ਬਰ 'ਚ ਦੱਸ ਰਹੇ ਹਾਂ ਕਿ ਪਿਤਾ ਦੀ ਮੌਤ ਤੋਂ ਬਾਅਦ ਜੱਦੀ ਜਾਇਦਾਦ 'ਚ ਵਿਆਹੁਤਾ ਧੀ ਕੋਲ ਕੀ ਕਾਨੂੰਨੀ ਅਧਿਕਾਰ ਹੁੰਦੇ ਹਨ।

ਹਿੰਦੂ ਉੱਤਰਾਧਿਕਾਰ ਐਕਟ, 1956 'ਚ 2005 'ਚ ਸੋਧ ਕੀਤੀ ਗਈ ਸੀ ਤਾਂ ਜੋ ਧੀਆਂ ਨੂੰ ਜੱਦੀ ਜਾਇਦਾਦ 'ਚ ਬਰਾਬਰ ਦਾ ਹਿੱਸਾ ਦਿੱਤਾ ਜਾ ਸਕੇ। ਜੱਦੀ ਜਾਇਦਾਦ ਦੇ ਮਾਮਲੇ 'ਚ ਇਕ ਧੀ ਕੋਲ ਹੁਣ ਜਨਮ ਦੇ ਆਧਾਰ 'ਤੇ ਇਕ ਹਿੱਸਾ ਹੈ ਜਦਕਿ ਸਵੈ-ਅਰਜਿਤ ਜਾਇਦਾਦ ਨੂੰ ਵਸੀਅਤ ਦੀਆਂ ਵਿਵਸਥਾਵਾਂ ਅਨੁਸਾਰ ਵੰਡਿਆ ਜਾਂਦਾ ਹੈ। ਜੇਕਰ ਪਿਤਾ ਦਾ ਦੇਹਾਂਤ ਹੋ ਜਾਂਦਾ ਹੈ ਤੇ ਉਨ੍ਹਾਂ ਦੀ ਮਰਜ਼ੀ ਬਿਨਾਂ ਹੀ ਜੱਦੀ ਤੇ ਖ਼ੁਦ ਬਣਾਈ ਜਾਇਦਾਦ ਦੋਨਾਂ 'ਚ ਧੀ ਨੂੰ ਪੁੱਤਰ ਬਰਾਬਰ ਅਧਿਕਾਰ ਹੈ।

ਧੀ ਦਾ ਵਿਆਹੁਤਾ ਸਥਿਤੀ ਮਹੱਤਵਹੀਣ ਹੈ ਤੇ ਇਕ ਵਿਆਹੁਤਾ ਧੀ ਕੋਲ ਕੁਆਰੀ ਬਰਾਬਰ ਅਧਿਕਾਰ ਹਨ। ਹਾਲਾਂਕਿ, ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਜੇਕਰ ਪਿਤਾ ਦੀ ਮੌਤ 2005 ਤੋਂ ਪਹਿਲਾਂ ਹੋਈ ਸੀ ਤਾਂ ਇਕ ਵਿਆਹੁਤਾ ਧੀ ਨੂੰ ਜੱਦੀ ਜਾਇਦਾਦ 'ਤੇ ਕੋਈ ਅਧਿਕਾਰ ਨਹੀਂ ਮਿਲੇਗਾ ਜਦਕਿ ਖ਼ੁਦ ਬਣਾਈ ਜਾਇਦਾਦ ਨੂੰ ਇੱਛਾ ਅਨੁਸਾਰ ਵੰਡਿਆ ਜਾਵੇਗਾ।

ਇਸ ਲਈ ਜੇਕਰ ਤੁਹਾਡੇ ਪਿਤਾ ਦੀ ਮੌਤ 2005 ਤੋਂ ਪਹਿਲਾਂ ਹੋਈ ਸੀ ਤਾਂ ਜੱਦੀ ਜਾਇਦਾਦ 'ਤੇ ਤੁਹਾਡਾ ਕੋਈ ਅਧਿਕਾਰ ਨਹੀਂ ਹੋਵੇਗਾ ਪਰ ਜੇਕਰ 2005 ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ ਤਾਂ ਤੁਹਾਡੇ ਕੋਲ ਇਸ 'ਤੇ ਕਾਨੂੰਨੀ ਦਾਅਵਾ ਕਰਨ ਦਾ ਅਧਿਕਾਰ ਹੈ। ਇਸ ਲਈ, ਇਕ ਕਾਨੂੰਨੀ ਉੱਤਰਾਧਿਕਾਰੀ ਦੇ ਰੂਪ 'ਚ ਤੁਸੀਂ ਆਪਣੇ ਮਾਤਾ-ਪਿਤਾ ਦੀ ਮੌਤ ਦੇ ਸੱਤ ਸਾਲ ਬਾਅਦ ਵੀ ਜਾਇਦਾਦ 'ਤੇ ਆਪਣਾ ਅਧਿਕਾਰ ਲਾਗੂ ਕਰਨ ਲਈ ਅਦਾਲਤ 'ਚ ਮੁਕੱਦਮਾ ਦਾਇਰ ਕਰ ਸਕਦੇ ਹੋ।

Posted By: Seema Anand