Leave Encashment Exemption : ਜੇਕਰ ਤੁਸੀਂ ਵੀ ਰਿਟਾਇਰ ਹੋਣ ਜਾਂ ਨੌਕਰੀ ਬਦਲਣ ਬਾਰੇ ਸੋਚ ਰਹੇ ਹੋ ਤਾਂ ਸਰਕਾਰ ਨੇ ਤੁਹਾਨੂੰ ਵੱਡਾ ਤੋਹਫਾ ਦਿੱਤਾ ਹੈ। ਹੁਣ ਤਕ ਨਿੱਜੀ ਖੇਤਰ ਦੇ ਮੁਲਾਜ਼ਮਾਂ ਨੂੰ ਲੀਵ ਇਨਕੈਸ਼ਮੈਂਟ 'ਤੇ 3 ਲੱਖ ਰੁਪਏ ਤਕ ਦੀ ਛੋਟ ਦਿੱਤੀ ਜਾ ਰਹੀ ਸੀ। ਪਰ ਹੁਣ ਸਰਕਾਰ ਨੇ ਇਸ ਨੂੰ ਵਧਾ ਕੇ 25 ਲੱਖ ਕਰ ਦਿੱਤਾ ਹੈ।

ਇਸ ਟੈਕਸ ਬੈਨੀਫਿਟ ਦਾ ਲਾਭ ਮੁਲਾਜ਼ਮ ਨੂੰ ਉਦੋਂ ਮਿਲੇਗਾ ਜਦੋਂ ਉਹ ਨੌਕਰੀ ਬਦਲਦਾ ਹੈ ਜਾਂ ਸੇਵਾਮੁਕਤ ਹੁੰਦਾ ਹੈ। ਦੂਜੇ ਪਾਸੇ, ਜੇਕਰ ਤੁਸੀਂ ਨੌਕਰੀ ਦੌਰਾਨ ਛੁੱਟੀ ਦੀ ਬਜਾਏ ਕੈਸ਼ ਲੈ ਰਹੇ ਹੋ ਤਾਂ ਇਸ ਲੀਵ ਇਨਕੈਸ਼ਮੈਂਟ 'ਤੇ ਪਹਿਲਾਂ ਵਾਂਗ ਹੀ ਟੈਕਸ ਲੱਗੇਗਾ।

ਲੀਵ ਇਨਕੈਸ਼ਮੈਂਟ ਕੀ ਹੈ?

ਜੇਕਰ ਤੁਸੀਂ ਕੰਮ ਕਰਦੇ ਸਮੇਂ ਆਪਣੀਆਂ ਛੁੱਟੀਆਂ ਬਚਾਉਂਦੇ ਹੋ ਤਾਂ ਤੁਹਾਨੂੰ ਰਿਟਾਇਰਮੈਂਟ ਦੇ ਸਮੇਂ ਬਦਲੇ ਵਿਚ ਪੈਸੇ ਮਿਲਦੇ ਹਨ। ਇਸਨੂੰ ਲੀਵ ਐਨਕੈਸ਼ਮੈਂਟ ਕਿਹਾ ਜਾਂਦਾ ਹੈ। ਇਕ ਤੋਂ ਵੱਧ ਨੌਕਰੀਆਂ ਲਈ 25 ਲੱਖ ਦੀ ਲਿਮਟ ਵੀ ਲਾਗੂ ਹੈ

ਤੁਸੀਂ ਇੱਕ ਸਾਲ ਦੇ ਅੰਦਰ 25 ਲੱਖ ਰੁਪਏ ਤੱਕ ਦੀ ਟੈਕਸ ਛੋਟ ਪ੍ਰਾਪਤ ਕਰ ਸਕਦੇ ਹੋ। ਇਸ ਬਾਰੇ ਇਸ ਤਰ੍ਹਾਂ ਸੋਚੋ- ਮੰਨ ਲਓ ਕਿ ਤੁਸੀਂ ਮਈ ਵਿੱਚ ਆਪਣੀ ਨੌਕਰੀ ਬਦਲਦੇ ਹੋ, ਜਿੱਥੋਂ ਤੁਹਾਨੂੰ ਲੀਵ ਇਨਕੈਸ਼ਮੈਂਟ ਵਜੋਂ 23 ਲੱਖ ਰੁਪਏ ਮਿਲਦੇ ਹਨ। ਇਸ ਤੋਂ ਬਾਅਦ ਤੁਸੀਂ ਕਿਸੇ ਹੋਰ ਕੰਪਨੀ 'ਚ ਜਾਂਦੇ ਹੋ ਤੇ ਜਨਵਰੀ 'ਚ ਉਸ ਕੰਪਨੀ ਤੋਂ ਅਸਤੀਫਾ ਦਿੰਦੇ ਹੋ ਤਾਂ ਉੱਥੇ ਤੁਹਾਨੂੰ ਲੀਵ ਇਨਕੈਸ਼ਮੈਂਟ ਵਜੋਂ 3 ਲੱਖ ਰੁਪਏ ਮਿਲਦੇ ਹਨ।

ਇਸ ਤਰ੍ਹਾਂ ਤੁਹਾਡੀ ਕੁੱਲ ਲੀਵ ਐਨਕੈਸ਼ਮੈਂਟ 26 ਲੱਖ ਹੈ ਜਿਸ ਵਿੱਚ ਤੁਹਾਨੂੰ 25 ਲੱਖ 'ਤੇ ਟੈਕਸ ਛੋਟ ਮਿਲੇਗੀ। ਬਾਕੀ 1 ਲੱਖ ਰੁਪਏ 'ਤੇ ਤੁਹਾਨੂੰ ਟੈਕਸ ਦੇਣਾ ਹੋਵੇਗਾ।

2023 ਦੇ ਬਜਟ 'ਤ ਹੋਇਆ ਸੀ ਐਲਾਨ

ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਸਾਲ 1 ਫਰਵਰੀ ਨੂੰ ਬਜਟ ਪੇਸ਼ ਕੀਤਾ ਸੀ। ਇਸ ਬਜਟ 'ਚ ਉਨ੍ਹਾਂ ਨੇ ਨਿੱਜੀ ਖੇਤਰ ਦੇ ਮੁਲਾਜ਼ਮਾਂ ਲਈ ਲੀਵ ਇਨਕੈਸ਼ਮੈਂਟ 'ਤੇ ਟੈਕਸ ਛੋਟ 3 ਲੱਖ ਰੁਪਏ ਤੋਂ ਵਧਾ ਕੇ 25 ਲੱਖ ਰੁਪਏ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਸੀ।

Posted By: Seema Anand