ਨਵੀਂ ਦਿੱਲੀ, ਪੀਟੀਆਈ : ਲਕਸ਼ਮੀ ਵਿਲਾਸ ਬੈਂਕ (ਐੱਲਵੀਬੀ) ਦੇ ਸ਼ੇਅਰਾਂ 'ਚ ਗਿਰਵਾਟ ਜਾਰੀ ਹੈ। ਸੋਮਵਾਰ ਨੂੰ ਲਗਾਤਾਰ ਪੰਜਵੇਂ ਕਾਰੋਬਾਰੀ ਪੱਧਰ 'ਚ ਬੈਂਕ ਦੇ ਸ਼ੇਅਰਾਂ 'ਚ ਗਿਰਾਵਟ ਦੇਖੀ ਜਾ ਰਹੀ ਹੈ। ਇਸ ਤਰ੍ਹਾਂ ਪੰਜ ਕਾਰੋਬਾਰੀ ਪੱਧਰਾਂ 'ਚ ਲਕਸ਼ਮੀ ਵਿਲਾਸ ਬੈਂਕ ਦੇ ਸ਼ੇਅਰ 48 ਫ਼ੀਸਦੀ ਤਕ ਟੁੱਟ ਚੁੱਕੇ ਹਨ। ਬੈਂਕ ਨੂੰ ਲੈ ਕੇ ਚੱਲ ਰਹੀਆਂ ਨਕਾਰਾਤਮਕ ਖਬਰਾਂ ਦੇ ਚੱਲਦੇ ਨਿਵੇਸ਼ਕ ਇਸ ਦੇ ਸ਼ੇਅਰਾਂ ਦੀ ਬਿਕਵਾਲੀ ਕਰ ਰਹੇ ਹਨ। ਸੋਮਵਾਰ ਨੂੰ Bombay Stock Exchange 'ਚ ਬੈਂਕ ਦਾ ਸ਼ੇਅਰ 10 ਫ਼ੀਸਦੀ ਟੁੱਟ ਕੇ 8.10 ਰੁਪਏ 'ਤੇ ਆ ਗਿਆ ਤੇ ਇਸ 'ਚ Lower circuit ਲੱਗ ਗਿਆ।


ਇਸ ਤਰ੍ਹਾਂ ਐੱਲਵੀਬੀ ਦਾ ਸ਼ੇਅਰ ਆਪਣੇ ਇਕ ਸਾਲ ਦੇ ਹੇਠਲੇ ਪੱਧਰ 'ਤੇ ਆ ਚੁੱਕਾ ਹੈ। National Stock Exchange 'ਚ ਵੀ ਸੋਮਵਾਰ ਨੂੰ ਬੈਂਕ ਦਾ ਸ਼ੇਅਰ 10 ਫ਼ੀਸਦੀ ਡਿੱਗ ਕੇ 8.10 ਰੁਪਏ 'ਤੇ ਆ ਗਿਆ ਤੇ ਇੱਥੇ ਵੀ ਇਸ 'ਚ Lower circuit ਲੱਗ ਗਿਆ।


ਬੀਐੱਸਈ 'ਚ ਪੰਜ ਕਾਰੋਬਾਰੀ ਪੱਧਰ 'ਚ ਲਕਸ਼ਮੀ ਵਿਲਾਸ ਬੈਂਕ ਦਾ ਸ਼ੇਅਰ 48.24 ਫ਼ੀਸਦੀ ਟੁੱਟ ਚੁੱਕਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਸਰਕਾਰ ਨੇ ਬੈਂਕ 'ਤੇ ਕਈ ਤਰ੍ਹਾਂ ਦੀਆਂ ਪਾਬੰਦੀ ਲਗਾਉਂਦੇ ਹੋਏ ਨਿਕਾਸੀ ਦੀ ਹੱਦ ਪ੍ਰਤੀ ਜਮਾਕਰਤਾ 25,000 ਰੁਪਏ ਤੈਅ ਕਰ ਦਿੱਤੀ ਸੀ। ਨਾਲ ਹੀ ਬੈਂਕ ਦੇ ਬੋਰਡ ਨੂੰ ਵੀ ਭੰਗ ਕਰ ਦਿੱਤਾ ਗਿਆ ਸੀ। ਆਓ ਜਾਣਦੇ ਹਾਂ ਕਿ ਸੋਮਵਾਰ ਨੂੰ ਹੋਰ ਕਿਹੜੇ ਸ਼ੇਅਰ ਚਰਚਾ 'ਚ ਰਹੇ...


ਆਰਆਈਐੱਲ ਦੇ ਸ਼ੇਅਰ 'ਚ ਉਛਾਲ


Competition Commission ਦੁਆਰਾ Future group ਦੇ ਰਿਟੇਲ, ਹੋਲਸੇਲ, Logistics ਤੇ Warehousing businesses ਦੇ ਪ੍ਰਸਤਾਵਿਤ acquisition ਨੂੰ ਮਨਜੂਰੀ ਦੇਣ ਤੋਂ ਬਾਅਦ ਰਿਲਾਇੰਸ ਇੰਡਸਟਰੀਜ਼ (ਆਰਆਈਐੱਲ) ਦੇ ਸ਼ੇਅਰਾਂ 'ਚ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਲਗਪਗ 4 ਫ਼ੀਸਦੀ ਦੀ ਤੇਜ਼ੀ ਨੂੰ ਮਿਲਿਆ ਹੈ।


Reliance Industries Limited (RIL) ਦੇ ਸ਼ੇਅਰ 'ਚ ਹਫ਼ਤੇ ਤੋਂ ਪਹਿਲੇ ਕਾਰੋਬਾਰੀ ਪੱਧਰ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸੋਮਵਾਰ ਦੁਪਹਿਰ ਬੀਐੱਸਈ 'ਤੇ ਕੰਪਨੀ ਦਾ ਸ਼ੇਅਰ 3.37 ਫ਼ੀਸਦੀ ਜਾਂ 63.95 ਰੁਪਏ ਦੀ ਤੇਜ਼ੀ ਨਾਲ 1960 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ।


Axis Bank ਦੇ ਸ਼ੇਅਰਾਂ 'ਚ ਗਿਰਵਾਟ


ਉੱਥੇ ਹੀ Axis Bank ਦੇ ਸ਼ੇਅਰ 'ਚ ਗਿਰਾਵਟ ਦੇਖੀ ਜਾ ਰਹੀ ਹੈ। ਸੋਮਵਾਰ ਦੁਪਹਿਰ ਸਮੇਂ ਬੈਂਕ ਦਾ ਸ਼ੇਅਰ Bombay Stock Exchange 'ਤੇ 0.83 ਫ਼ੀਸਦੀ ਜਾਂ 5.05 ਰੁਪਏ ਦੀ ਗਿਰਾਵਟ ਨਾਲ 602.65 'ਤੇ ਟਰੇਂਡ ਕਰਦਾ ਦਿਖਾਈ ਦਿੱਤਾ ਹੈ।

Posted By: Rajnish Kaur