ਨਵੀਂ ਦਿੱਲੀ: Honda Amaze ਨੇ ਭਾਰਤ 'ਚ ਇਕ ਨਵਾਂ ਮੀਲ ਪੱਥਰ ਸਥਾਪਤ ਕਰ ਦਿੱਤਾ ਹੈ। ਕੰਪਨੀ ਦੀ ਇਸ ਕਾਮਪੈਕਟ ਸਿਡਾਨ ਦੀ ਭਾਰਤ 'ਚ 1 ਲੱਖ ਯੂਨਿਟਸ ਵਿਕ ਚੁੱਕੀਆਂ ਹਨ। ਇਹ ਕਾਰ 13 ਮਹੀਨੇ ਪਹਿਲਾਂ ਭਾਰਤ 'ਚ ਲਾਂਚ ਹੋਈ ਸੀ। ਇਸ ਮੌਕੇ 'ਤੇ ਕੰਪਨੀ Honda Amaze 'ਤੇ 42,000 ਰੁਪਏ ਤਕ ਦਾ ਡਿਸਕਾਉਂਟ ਆਫ਼ਰ ਦੇ ਰਹੀ ਹੈ।

Amaze ਮਈ 2018 'ਚ ਭਾਰਤ 'ਚ ਲਾਂਚ ਹੋਈ ਸੀ। ਲਾਂਚ ਤਿੰਨ ਮਹੀਨੇ 'ਚ ਹੀ ਇਕ ਕਾਰ ਨੇ 30,000 ਯੂਨਿਟਸ ਦੀ ਵਿਕਰੀ ਦਾ ਅੰਕੜਾ ਪਾਰ ਕਰ ਲਿਆ ਸੀ। ਉੱਥੇ ਹੀ ਪੰਜ ਮਹੀਨਿਆਂ 'ਚ ਇਸ ਕਾਰ ਦੀਆਂ 50,000 ਯੂਨਿਟਸ ਭਾਰਤ 'ਚ ਵਿਕ ਗਈਆਂ। ਜਦਕਿ ਲਾਂਚ ਦੇ 11 ਮਹੀਨਿਆਂ 'ਚ ਇਸ ਦੀਆਂ 85,000 ਯੂਨੀਟਸ ਨੂੰ ਗਾਹਕਾਂ ਨੇ ਖਰੀਦਿਆਂ। Honda Amaze ਭਾਰਤ 'ਚ ਚਾਰ ਵੇਰਿਅੰਟਸ 'ਚ ਉਪਲੱਬਧ ਹੈ। ਇਨ੍ਹਾਂ 'ਚ E, S, V ਤੇ VX ਸ਼ਾਮਲ ਹੈ। Honda Amaze ਦਾ 40 ਸਿਲੰਡਰ, 1.2 ਲੀਟਰ ਪੈਟਰੋਲ ਇੰਜਨ 90 PS ਦੀ ਮੈਕਸੀਮਮ ਪਾਵਰ ਤੇ 110 Nm ਦਾ ਪੀਕ ਟਾਰਕ ਜਨਰੈਟ ਕਰਦਾ ਹੈ। ਉੱਥੇ ਹੀ 1.5 ਲੀਟਰ ਡੀਜ਼ਲ ਇੰਜਨ 100 PS ਦੀ ਮੈਕਸੀਮਮ ਪਾਵਰ ਤੇ 200 Nm ਦਾ ਪੀਕ ਟਾਰਕ ਜਨਰੈਟ ਕਰਦਾ ਹੈ।

ਦੱਸ ਦੇਈਏ ਕਿ Honda Cars India Limited (HCIL) ਨੇ ਹਾਲ ਹੀ 'ਚ ਆਪਣੀ Amaze ਦੀ ਸਪੈਸ਼ਲ Ac ਐਡੀਸ਼ਨ ਭਾਰਤ 'ਚ ਲਾਂਚ ਕੀਤਾ ਸੀ। Ace ਐਡੀਸ਼ਨ ਟਾਪ ਗ੍ਰੇਡ VX ਵੇਰਿਅੰਟ ਡੀਜ਼ਲ ਤੇ ਪੈਟਰੋਲ ਦੋਵਾਂ 'ਤੇ ਅਧਾਰਿਤ ਹੈ ਤੇ ਉਹ 3 ਕਲਰ ਵਿਕਲਪ 'ਚ ਉਪਲੱਬਧ ਹੈ। Ace ਐਡੀਸ਼ਨ ਦੇ Amaze ਦੇ ਪੈਟਰੋਲ ਵੇਰਿਅੰਟ ਦੀ ਕੀਮਤ 7,89 ਲੱਖ ਰੁਪਏ ਤੋਂ ਲੈ ਕੇ 8.72 ਰੁਪਏ ਤਕ ਦੀ ਹੈ। ਉੱਥੇ ਹੀ ਡੀਜ਼ਲ ਵੇਰਿਅੰਟ ਦੀ ਕੀਮਤ 8.99 ਲੱਖ ਰੁਪਏ ਤੋਂ ਲੈ ਕੇ 9.72 ਲੱਖ ਰੁਪਏ (ਐਕਸ਼ ਸ਼ੋਅਰੂਮ ਦਿੱਲੀ) ਤਕ ਹੈ।

Posted By: Akash Deep