ਜੇਐੱਨਐੱਨ, ਮੁੰਬਈ : ਜੇਕਰ ਤੁਸੀਂ ਹਾਲੇ ਤਕ ਆਪਣਾ ਪੈਨ ਕਾਰਡ ਤੇ ਆਧਾਰ ਨੰਬਰ ਲਿੰਕ ਨਹੀਂ ਕੀਤਾ ਹੈ ਤਾਂ ਸੰਭਲ ਜਾਓ, ਕਿਉਂਕਿ 31 ਦਸੰਬਰ ਤੋਂ ਬਾਅਦ ਤੁਹਾਡਾ ਪੈਨ ਕਾਰਡ ਕਿਸੇ ਕੰਮ ਦਾ ਨਹੀਂ ਰਹਿ ਜਾਵੇਗਾ। ਪਹਿਲਾਂ ਇਹ ਨਿਯਮ ਸੀ ਕਿ ਜੇਕਰ ਤੁਸੀਂ ਆਪਣਾ ਆਧਾਰ ਤੇ ਪੈਨ ਲਿੰਕ ਨਹੀਂ ਕਰਵਾਇਆ ਤਾਂ ਤੁਹਾਡਾ ਪੈਨ ਕਾਰਡ ਗ਼ੈਰ-ਕਾਨੂੰਨੀ ਮੰਨ ਲਿਆ ਜਾਵੇਗਾ। ਪਰ ਹੁਣ ਨਵਾਂ ਨਿਯਮ ਹੈ ਕਿ ਤੁਹਾਡਾ ਪੈਨ ਕਾਰਡ ਆਪ੍ਰੇਟਿਵ ਨਹੀਂ ਰਹੇਗਾ। ਇਸ ਦਾ ਮਤਲਬ ਤੁਹਾਡਾ ਪੈਨ ਕਾਰਡ ਆਮਦਨ ਕਰ ਰਿਟਰਨ, ਨਿਵੇਸ਼ ਤੇ ਲੋਨ ਦੇ ਕੰਮ ਨਹੀਂ ਆਵੇਗਾ।

ਜੇਕਰ ਤੁਸੀਂ ਵੀ ਆਪਣਾ ਆਧਾਰ ਕਾਰਡ ਤੇ ਪੈਨ ਕਾਰਡ ਲਿੰਕ ਨਹੀਂ ਕਰਵਾਇਆ ਹੈ ਤਾਂ ਅੱਜ ਹੀ ਕਰਵਾ ਲਓ ਨਹੀਂ ਤਾਂ 31 ਦਸੰਬਰ ਤੋਂ ਬਾਅਦ ਤੁਹਾਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਅਸੀਂ ਤੁਹਾਨੂੰ ਦੱਸਦੇ ਹਾਂ ਕਿ ਆਧਾਰ ਤੇ ਪੈਨ ਕਾਰਡ ਲਿੰਕ ਕਰਨ ਦਾ ਕੀ ਹੈ ਤਰੀਕਾ। ਸਭ ਤੋਂ ਪਹਿਲਾਂ ਆਧਾਰ ਨੰਬਰ ਨੂੰ ਪੈਨ ਕਾਰਡ ਨਾਲ ਲਿੰਕ ਕਰਨ ਲਈ ਈ-ਫਾਈਲਿੰਗ ਦੀ ਵੈਬਸਾਈਟ https://incometaxindiaefiling.gov.in/

'ਤੇ ਜਾਣਾ ਪਵੇਗਾ। ਇਸ ਤੋਂ ਬਾਅਦ ਇਸ ਵਿਚ ਦਿੱਤਾ ਪ੍ਰੋਸੈੱਸ ਪੂਰਾ ਕਰਨਾ ਪਵੇਗਾ।

ਆਓ ਜਾਣਦੇ ਹਾਂ ਕਿਵੇਂ ਪੈਨ ਕਾਰਡ ਨਾਲ ਆਧਾਰ ਨੰਬਰ ਨੂੰ ਜੋੜੀਏ :

  • ਸਭ ਤੋਂ ਪਹਿਲਾਂ ਸਾਈਟ 'ਤੇ ਜਾ ਕੇ ਰਜਿਸਟਰ ਕਰੋ (ਜੇਕਰ ਤੁਸੀਂ ਸਾਈਟ 'ਚ ਪਹਿਲੀ ਵਾਰੀ ਗਏ ਹੋ ਤਾਂ)। ਇਸ ਤੋਂ ਬਾਅਦ ਯੂਜ਼ਰ ਤੋਂ ਉਨ੍ਹਾਂ ਦੇ ਪੈਨ ਕਾਰਡ ਦਾ ਵੇਰਵਾ ਮੰਗਿਆ ਜਾਵੇਗਾ। ਵੇਰਵਾ ਦੇਣ 'ਤੇ ਯੂਜ਼ਰ ਨੂੰ ਵੈਰੀਫਿਕੇਸ਼ਨ ਲਈ ਓਟੀਪੀ (OTP) ਭੇਜਿਆ ਜਾਵੇਗਾ। ਓਟੀਪੀ ਵੈਰੀਫਿਕੇਸ਼ਨ ਤੋਂ ਬਾਅਦ ਪਾਸਵਰਡ ਬਣਾ ਲਓ। ਇਸ ਤੋਂ ਬਾਅਦ ਸਾਈਟ 'ਤੇ ਲੌਗ-ਇਨ ਕਰੋ।
  • ਹੁਣ ਸਾਈਟ 'ਤੇ ਲੌਗ-ਇਨ ਕਰਨ ਲਈ ਤੁਹਾਨੂੰ ਆਪਣਾ ਯੂਜ਼ਰ ਆਈਡੀ ਦੇਣਾ ਪਵੇਗਾ, ਜਿਹੜਾ ਤੁਹਾਡਾ ਪੈਨ ਨੰਬਰ ਹੈ। ਇਸ ਤੋਂ ਬਾਅਦ ਪਾਸਵਰਡ ਤੇ ਹੇਠਾਂ ਦਿੱਤੇ ਗਏ ਕੈਪਚਾ ਕੋਡ ਨੂੰ ਪਾ ਕੇ ਲੌਗ-ਇਨ ਕਰੋ।

  • ਹੁਣ ਤੁਹਾਨੂੰ ਇਕ ਪੌਪਅਪ ਵਿੰਡੋ ਸਾਹਮਣੇ ਦਿਸੇਗੀ, ਜਿਸ ਵਿਚ ਤੁਹਾਨੂੰ ਆਧਾਰ ਨੰਬਰ ਨੂੰ ਲਿੰਕ ਕਰਨ ਲਈ ਕਿਹਾ ਜਾਵੇਗਾ। ਇਸ ਵਿਚ ਆਪਣਾ ਆਧਾਰ ਨੰਬਰ ਤੇ ਕੈਪਚਾ ਕੋਡ ਪਾਓ। ਹੁਣ ਲਿੰਕ 'ਤੇ ਕਲਿੱਕ ਕਰੋ।

  • ਤੁਹਾਨੂੰ ਦੱਸ ਦਈਏ ਕਿ ਕਦੇ-ਕਦੇ ਪੌਪਅੱਪ ਵਿੰਡੋ ਦਿਖਾਈ ਨਹੀਂ ਦਿੰਦੀ। ਇਸ ਦੇ ਬਾਵਜੂਦ ਤੁਸੀਂ ਆਪਣੇ ਆਧਾਰ ਨੰਬਰ ਨੂੰ ਪੈਨ ਨਾਲ ਲਿੰਕ ਕਰ ਸਕਦੇ ਹੋ।

  • ਇਸ ਦੇ ਲਈ ਸਾਈਟ ਦੇ ਮੈਨਿਊ 'ਚ ਪ੍ਰੋਫਾਈਲ ਸੈਟਿੰਗ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਨੂੰ ਲਿੰਕ ਆਧਾਰ ਦੀ ਆਪਸ਼ਨ ਦਿਖਾਈ ਦੇਵੇਗੀ ਜਿਸ 'ਤੇ ਤੁਹਾਨੂੰ ਕਲਿੱਕ ਕਰਨਾ ਪਵੇਗਾ।
  • ਹੁਣ ਤੁਸੀਂ ਇਸ ਵਿਚ ਆਪਣਾ ਆਧਾਰ ਨੰਬਰ ਭਰੋ ਤੇ ਫਿਰ ਸੇਵ ਬੱਟਨ 'ਤੇ ਕਲਿਕ ਕਰੋ।

Posted By: Seema Anand