ਪੀਟੀਆਈ, ਨਵੀਂ ਦਿੱਲੀ : ਸਰਕਾਰ ਨੇ ਲੱਛਮੀ ਵਿਲਾਸ ਬੈਂਕ ’ਤੇ ਇਕ ਮਹੀਨੇ ਦਾ ਮੋਰੋਟੋਰੀਅਮ ਲਗਾ ਦਿੱਤਾ ਹੈ। ਇਸ ਨਾਲ ਹੁਣ ਬੈਂਕ ਦੇ ਖਾਤਾ ਧਾਰਕ 16 ਦਸੰਬਰ 2020 ਤਕ ਆਪਣੇ ਖਾਤਿਆਂ ਵਿਚੋਂ 25000 ਰੁਪਏ ਤੋਂ ਜ਼ਿਆਦਾ ਨਿਕਾਸੀ ਨਹੀਂ ਕਰ ਸਕਣਗੇ। ਮੋਰੋਟੋਰੀਅਮ ਲਾਗੂ ਹੋਣ ਨਾਲ ਬੈਂਕ ਦੇ ਸ਼ੇਅਰਾਂ ਵਿਚ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੁੱਧਵਾਰ ਨੂੰ ਸ਼ੁਰੂੁਆਤੀ ਕਾਰੋਬਾਰ ਵਿਚ ਲੱਛਮੀ ਵਿਲਾਸ ਬੈਂਕ ਦੇ ਸ਼ੇਅਰ 20 ਫੀਸਦ ਤਕ ਡਿੱਗ ਗਏ।

ਬੰਬੇ ਸਟਾਕ ਐਕਸਚੇਂਜ ’ਤੇ ਬੈਂਕ ਦੇ ਸ਼ੇਅਰ ਨੇ 20 ਫੀਸਦ ਦੀ ਗਿਰਾਵਟ ਦੇ ਨਾਲ ਆਪਣੀ 12.4 ਰੁਪਏ ਦੀ ਲੋਅਰ ਸਰਕਟ ਲਿਮਟ ਨੂੰ ਛੂਹ ਲਿਆ ਹੈ। ਉਥੇ ਨੈਸ਼ਨਲ ਸਟਾਕ ਐਕਸਚੇਂਜ ’ਤੇ ਬੇਂਕ ਦਾ ਸ਼ੇਅਰ 19.94 ਫੀਸਦ ਡਿੱਗਾ। ਇਸ ਤਰ੍ਹਾਂ ਇਥੇ ਵੀ ਬੈਂਕ ਦੇ ਸ਼ੇਅਰ ਨੂੰ 12.45 ਰੁਪਏ ’ਤੇ ਲੋਅਰ ਸਰਕਟ ਲੱਗ ਗਿਆ ਹੈ।

ਕੇਂਦਰੀ ਬੈਂਕ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਮੋਰੋਟੋਰੀਅਮ ਕਾਲ ਦੌਰਾਨ ਆਰਬੀਆਈ ਤੋਂ ਲਿਖਤੀ ਇਜਾਜ਼ਤ ਦੇ ਬਗੈਰ ਖਾਤਾਧਾਰਕਾਂ ਨੂੰ 25 ਹਜਾਰ ਤੋਂ ਜ਼ਿਆਦਾ ਰਕਮ ਦਾ ਭੁਗਤਾਨ ਨਹੀਂ ਕਰ ਸਕੇਗਾ। ਕੇਂਦਰੀ ਬੈਂਕ ਨੇ ਕਿਹਾ ਕਿ ਇਹ ਕਦਮ ਬੇਹੱਦ ਜ਼ਰੂਰੀ ਹੋ ਗਿਆ ਸੀ ਕਿਉਂਕਿ ਲੱਛਮੀ ਵਿਲਾਸ ਬੈਂਕ ਦੇ ਫਸੇ ਕਰਜ਼ ਵਿਚ ਲਗਾਤਾਰ ਇਜਾਫਾ ਹੋ ਰਿਹਾ ਸੀ ਅਤੇ ਘਾਟਾ ਪੈਣ ਦੀ ਅਸ਼ੰਕਾ ਸੀ।

ਕੇਂਦਰੀ ਬੈਂਕ ਨੇ ਲੱਛਮੀ ਵਿਲਾਸ ਬੈਂਕ ਦੇ ਗਾਹਕਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਹਿੱਤਾਂ ਦੀ ਪੂਰੀ ਰਾਖੀ ਕੀਤੀ ਜਾਵੇਗੀ।ਉਨ੍ਹਾਂ ਨੂੰ ਘਬਰਾਉਣ ਦੀ ਲੋਡ਼ ਨਹੀਂ ਹੈ। ਕੇਂਦਰੀ ਬੈਂਕ ਨੇ ਕੇਨਰਾ ਬੈਂਕ ਦੇ ਸਾਬਕਾ

ਨਾਨ ਐਗਜ਼ੀਕਿਊਟਿਵ ਚੇਅਰਮੈਨ ਟੀਐਨ ਮਨਮੋਹਨ ਨੂੰ ਲੱਛਮੀ ਵਿਲਾਸ ਬੈਂਕ ਦਾ ਪ੍ਰਸ਼ਾਸਕ ਨਿਯੁਕਤ ਕੀਤਾ ਹੈ।

Posted By: Tejinder Thind