ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਕਿ 31 ਦਸੰਬਰ 2021 ਤਕ ਕੋਈ ਵੀ Bank Account ਖਾਤਾਧਾਰਕ ਦੀ KYC ਅਪਡੇਟ ਨਾ ਹੋਣ ਦੇ ਕਾਰਨ Freeze ਨਹੀਂ ਕੀਤਾ ਜਾਵੇਗਾ। ਨਾਲ ਹੀ ਇਹ ਵੀ ਕਿਹਾ ਕਿ ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਤੇ ਭੁਗਤਾਨ ਪ੍ਰਣਾਲੀ ਸੰਚਾਲਨ ਦੇ ਆਧਾਰ ’ਤੇ ਈ-ਕੇਵਾਈਸੀ ਤਸਦੀਕ ਲਾਇਸੈਂਸ ਲਈ ਕੇਂਦਰੀ ਬੈਂਕ ਦੇ ਕੋਲ ਅਰਜ਼ੀ ਦੇ ਸਕਦੇ ਹਨ। ਮਈ 2019 ’ਚ ਵਿੱਤ ਮੰਤਰਾਲੇ ਨੇ ਬੈਂਕਿੰਗ ਕੰਪਨੀਆਂ ਨੂੰ ਛੱਡ ਕੇ ਹੋਰ ਇਕਾਈਆਂ ਦੁਆਰਾ ਆਧਾਰ ਦੀਆਂ ਤਸਦੀਕ ਸੇਵਾਵਾਂ ਦੇ ਇਸਤੇਮਾਲ ਲਈ ਅਰਜ਼ੀ ਲਈ ਵਿਸਤ੍ਰਿਤ ਪ੍ਰਕਿਰਿਆ ਜਾਰੀ ਕੀਤੀ ਸੀ।

ਆਧਾਰ ਈਕੇਵਾਈਸੀ ਵੈਰੀਫਿਕੇਸ਼ਨ

ਰਿਜ਼ਰਵ ਬੈਂਕ ਵੱਲੋ ਜਾਰੀ ਸਰਕੁਲਰ ’ਚ ਕਿਹਾ ਗਿਆ ਹੈ ਕਿ ਐੱਨਬੀਐੱਫਸੀ, ਭੁਗਤਾਨ ਪ੍ਰਣਾਲੀ ਸੰਚਾਨਲ ਤੇ ਭੁਗਤਾਨ ਪ੍ਰਣਾਲੀ ਭਾਗੀਦਾਰ ਆਧਾਰ ਲਾਇਸੈਂਸ-ਕੇਵਾਈਸੀ ਉਪਭੋਗਤਾ ਏਜੰਸੀ ਲਾਇਸੈਂਸ ਜਾਂ ਉਪ-ਕੇਯੂਏ ਲਾਇਸੈਂਸ ਲਈ ਵਿਭਾਗ ਨੂੰ ਅਰਜ਼ੀ ਦੇ ਸਕਦੇ ਹਨ ਜਿਸ ਨੂੰ ਅੱਗੇ ਯੂਆਈਡੀਏਆਈ ਦੇ ਕੋਲ ਭੇਜੀ ਜਾਵੇਗੀ।

Sandbox ਯੋਜਨਾ

ਇਸ ਦੇ ਨਾਲ ਹੀ ਰਿਜ਼ਰਵ ਬੈਂਕ ਨੇ ਕਿਹਾ ਕਿ ਰੈਗੂਲੇਟਰੀ ਸੈਂਡਬਾਕਸ ਯੋਜਨਾ ਤਹਿਤ ਛੇ ਇਕਾਈਆਂ ਨੇ ਪਹਿਲਾਂ ਗਰੁੱਪ ਦਾ ਟੈਸਟ ਪੜਾਅ ਪੂਰਾ ਕਰ ਲਿਆ ਬੈ। ਇਸ ਦਾ ਵਿਸ਼ਾ ਭੁਗਤਾਨ ਹੈ। ਉਨ੍ਹਾਂ ਨੇ ਉਤਪਾਦਾਂ ਨੂੰ ਰੈਗੂਲੇਟਰੀ ਇਕਾਈਆਂ ਦੁਆਰਾ ਸਵੀਕ੍ਰਿਤੀ ਲਈ ਵਿਹਾਰਕ ਮੰਨਿਆ ਜਾਂਦਾ ਹੈ। ਕੇੀਂਂਦਰੀ ਬੈਂਕ ਨੇ ਕਿਹਾ ਕਿ ਇਨ੍ਹਾਂ ਇਕਾਈਆਂ ਦੇ ਉਤਪਾਦ ਮੁੱਖ ਰੂਪ ਨਾਲ ਆਫਲਾਈਨ ਡਿਜੀਟਲ ਭੁਗਤਾਨ, ਪ੍ਰੀਪੇਡ ਕਾਰਡ, ਸੰਪਰਕਰਹਿਤ ਭੁਗਤਾਨ ਤੇ ਵਾਇਸ ਆਧਾਰਿਤ ਯੂਪੀਆਈ ਨਾਲ ਸਬੰਧਿਤ ਹੈ।

Posted By: Sarabjeet Kaur