ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਨੇ ਵੀਰਵਾਰ ਨੂੰ ਕੇਵਾਈਸੀ ਨਿਯਮਾਂ 'ਚ ਸੋਧ ਕੀਤਾ ਹੈ। ਹੁਣ ਬੈਂਕ ਤੇ ਦੂਜੇ ਲੋਨ ਦੇਣ ਵਾਲੇ ਸੰਸਥਾਨ ਵੀਡੀਓ ਬੇਸਡ ਆਈਡਿਟੀਫਿਕੇਸ਼ਨ ਪ੍ਰੋਸੈਸ ਕੰਮ 'ਚ ਲੈਣਗੇ। ਇਸ ਨਾਲ ਹੁਣ ਦੂਰ ਬੈਠੇ ਹੋਏ ਵਿਅਕਤੀ ਦੀ ਵੀ ਵੀਡੀਓ ਰਾਹੀਂ ਕੇਵਾਈਸੀ ਹੋ ਸਕੇਗੀ ਤੇ ਗਾਹਕਾਂ ਨੂੰ ਜਲਦ ਤੋਂ ਜਲਦ ਸੇਵਾਵਾਂ ਦਿੱਤੀ ਜਾ ਸਕਣਗੀਆਂ।

ਵੀ-ਸੀਆਈਪੀ ਸਹਿਮਤੀ ਅਧਾਰਿਤ ਹੋਵੇਗਾ। ਇਸ ਡਿਜੀਟਲ ਤਕਨੀਕ ਨਾਲ ਬੈਂਕਾਂ ਤੇ ਦੂਜੀ ਰੇਗੁਲੇਟੇਡ ਸੰਸਥਾਵਾਂ ਲਈ ਆਰਬੀਆਈ ਦੇ ਕੇਵਾਈਸੀ ਨਿਯਮਾਂ ਦਾ ਪਾਲਨ ਕਰਨਾ ਹੋਰ ਵੀ ਆਸਾਨ ਹੋ ਜਾਵੇਗਾ।

ਆਰਬੀਆਈ ਨੇ ਇਕ ਸਰਕੁਲਰ ਜਾਰੀ ਕਰ ਕਿਹਾ, 'ਭਾਰਤੀ ਰਿਜ਼ਰਵ ਬੈਂਕ ਨੇ ਗਾਹਕ ਦੀ ਪਛਾਣ ਸਥਾਪਿਤ ਕਰਨ ਲਈ ਇਕ ਸਹਿਮਤੀ ਅਧਾਰਿਤ ਵੈਕਲਪਿਕ ਤਰੀਕੇ ਨਾਲ V-CIP ਨੂੰ ਮਾਨਤਾ ਦੇਣ ਦਾ ਫ਼ੈਸਲਾ ਲਿਆ ਹੈ। ਇਸ ਨਾਲ ਰੇਗੂਲੇਟੇਡ ਸੰਸਥਾਵਾਂ ਦੇ CIP 'ਚ ਡਿਜੀਟਲ ਚੈਨਲਾਂ ਨੂੰ ਫਾਇਦਾ ਮਿਲ ਸਕੇਗਾ ਤੇ ਗਾਹਕ ਨੂੰ ਸੇਵਾਵਾਂ ਦੇਣ 'ਚ ਹੋਰ ਆਸਾਨੀ ਹੋਵੇਗੀ।'

ਸਰਕੁਲਰ ਮੁਤਾਬਿਕ, 'ਰੇਗੁਲੇਟੇਡ ਸੰਸਥਾਨਾਂ ਨੂੰ ਕੇਵਾਈਸੀ ਪ੍ਰੋਸੈਸ ਦੌਰਾਨ ਗਾਹਕ ਵੱਲੋਂ ਦਿਖਾਏ ਗਏ PAN ਕਾਰਡ ਦੀ ਸਾਫ਼ ਤਸਵੀਰ ਲੈਣੀ ਹੋਵੇਗੀ। ਗਾਹਕ ਵੱਲ਼ੋਂ e-PAN ਉਪਲਬੱਧ ਕਰਵਾਉਣ ਦੀ ਸਥਿਤੀ 'ਚ ਅਜਿਹਾ ਨਹੀਂ ਹੋਵੇਗਾ।

Posted By: Amita Verma