ਵੈੱਬ ਡੈਸਕ, ਭਾਰਤ 'ਚ ਕਾਰੋਬਾਰ ਦੇ ਖੇਤਰ 'ਚ ਪ੍ਰਸਿੱਧੀ ਨਾਲ ਧਨ ਕਮਾਉਣ ਵਾਲੇ ਲੋਕਾਂ ਦੀ ਲਿਸਟ ਜਾਰੀ ਕੀਤੀ ਗਈ ਹੈ, ਜਿਸ 'ਚ ਕਈ ਦਿਲਚਸਪ ਤੱਥ ਸਾਹਮਣੇ ਆਏ ਹਨ। ਇਹ ਪਹਿਲੀ ਵਾਰ ਹੈ ਜਦੋਂ ਇਸ ਲਿਸਟ ਵਿੱਚ 20 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਦਾ ਨਾਮ ਸ਼ਾਮਲ ਕੀਤਾ ਗਿਆ ਹੈ। IIFL ਵੈਲਥ ਹੁਰੁਨ ਇੰਡੀਆ ਰਿਚ ਲਿਸਟ 2022 ਜਾਰੀ ਕੀਤੀ ਗਈ ਹੈ, ਜਿਸ ਵਿੱਚ ਆਨਲਾਈਨ ਗਰੌਸਰੀ ਡਿਲੀਵਰੀ ਪਲੇਟਫਾਰਮ ਜ਼ੇਪਟੋ ਦੇ ਨੌਜਵਾਨ ਸੰਸਥਾਪਕ - ਕੈਵਲਯ ਵੋਹਰਾ ਤੇ ਅਦਿਤ ਪਾਲੀਚਾ ਸ਼ਾਮਲ ਹੋ ਕੇ ਸੁਰਖੀਆਂ ਬਟੋਰ ਚੁੱਕੇ ਹਨ। ਉਹ ਸੰਸਥਾਪਕਾਂ ਦੀ ਲਿਸਟ ਵਿੱਚ ਸਭ ਤੋਂ ਘੱਟ ਉਮਰ ਦਾ ਚਿਹਰਾ ਹੈ। 19 ਸਾਲਾ ਕੈਵਲਯ ਭਾਰਤ ਦਾ ਸਭ ਤੋਂ ਅਮੀਰ ਨੌਜਵਾਨ ਬਣ ਗਿਆ ਹੈ।

19 ਸਾਲ ਦਾ ਕੈਵਲਯ ਵੋਹਰਾ ਤੇ 20 ਸਾਲ ਦਾ ਅਦਿਤ ਪਾਲੀਚਾ ਨੇ ਸਾਲ 2021 ਵਿੱਚ Zepto ਦੀ ਸ਼ੁਰੂਆਤ ਕੀਤੀ। ਦੋਵੇਂ ਦੇਸ਼ ਦੇ ਸਭ ਤੋਂ ਨੌਜਵਾਨ ਸਟਾਰਟ-ਅੱਪ ਸੰਸਥਾਪਕ ਹਨ। ਅੱਜ ਤਕ Zepto ਦੀ ਕੁਲ ਜਾਇਦਾਦ $ 900 ਮਿਲੀਅਨ ਕਰੋੜ ਦੇ ਨੇੜੇ ਹੈ। ਵੋਹਰਾ ਤੇ ਪਾਲੀਚਾ ਬਚਪਨ ਦੇ ਦੋਸਤ ਹਨ ਤੇ ਦੋਵਾਂ ਵਿੱਚ ਅਜਿਹੀ ਸਾਂਝ ਹੈ ਕਿ ਦੋਵੇਂ ਸਟੈਨਫੋਰਡ ਯੂਨੀਵਰਸਿਟੀ ਤੋਂ ਡਰਾਪਆਊਟ ਹਨ। ਵੋਹਰਾ ਦੀ ਕੁਲ ਜਾਇਦਾਦ 1,000 ਕਰੋੜ ਦੇ ਕਰੀਬ ਹੈ।

ਜ਼ੇਪਟੋ ਦਾ ਵਿਚਾਰ 2021 ਵਿੱਚ ਕੋਵਿਡ ਮਹਾਮਾਰੀ ਦੌਰਾਨ ਮੁੰਬਈ ਵਿੱਚ ਆਪਣੇ ਘਰਾਂ ਵਿੱਚ ਕੈਦ ਦੋਵੇਂ ਨੌਜਵਾਨਾਂ ਨੂੰ ਆਇਆ। ਲੌਕਡਾਊਨ ਦੇ ਉਸ ਸਮੇਂ ਦੌਰਾਨ ਉਸਨੇ ਮਹਿਸੂਸ ਕੀਤਾ ਕਿ ਦੇਸ਼ ਨੂੰ ਜ਼ਰੂਰੀ ਲੋੜਾਂ ਲਈ ਇਕ ਤੇਜ਼ ਡੋਰਸਟੈਪ ਡਿਲਿਵਰੀ ਪਲੇਟਫਾਰਮ ਦੀ ਲੋੜ ਹੈ। ਇਸ ਦਾ ਨਾਮ Zeptosecond ਤੋਂ ਲਿਆ ਗਿਆ ਹੈ, ਮਿਆਰ ਦੀ ਇਕ ਇਕਾਈ ਜੋ ਸਮੇਂ ਨੂੰ ਮਾਪਦੀ ਹੈ।

ਹੁਰੁਨ ਦੀ ਲਿਸਟ ਅਨੁਸਾਰ ਇਸ ਲਿਸਟ ਵਿੱਚ ਨੌਜਵਾਨਾਂ ਦੀ ਗਿਣਤੀ ਵਧੀ ਹੈ। ਇੱਥੇ 13 ਅਜਿਹੇ ਉੱਦਮੀ ਹਨ ਜੋ 90 ਦੇ ਦਹਾਕੇ ਵਿੱਚ ਪੈਦਾ ਹੋਏ ਸਨ। ਲਿਸਟ ਵਿੱਚ ਕਿਹਾ ਗਿਆ ਹੈ ਕਿ 10 ਸਾਲ ਪਹਿਲਾਂ ਸੂਚੀ ਵਿੱਚ ਸਭ ਤੋਂ ਘੱਟ ਉਮਰ ਦੇ ਕਾਰੋਬਾਰੀ ਦੀ ਉਮਰ 37 ਸਾਲ ਸੀ, ਜਦੋਂ ਕਿ ਹੁਣ ਇਹ ਉਮਰ ਘੱਟ ਕੇ 19 ਸਾਲ ਹੋ ਗਈ ਹੈ, ਜੋ ਭਾਰਤ ਵਿੱਚ ਸਟਾਰਟਅੱਪ ਕ੍ਰਾਂਤੀ ਦੇ ਪ੍ਰਭਾਵ ਨੂੰ ਦਰਸਾਉਂਦੀ ਹੈ।

ਮੌਜੂਦਾ ਸਮੇਂ ਵਿੱਚ Zepto ਭਾਰਤ ਦੇ 10 ਵੱਡੇ ਸ਼ਹਿਰਾਂ ਵਿੱਚ ਆਪਣਾ ਸੰਚਾਲਨ ਚਲਾ ਰਿਹਾ ਹੈ। ਕੰਪਨੀ ਵਿੱਚ 1,000 ਤਕ ਕਰਮਚਾਰੀ ਕੰਮ ਕਰਦੇ ਹਨ। ਪਲੇਟਫਾਰਮ 'ਤੇ 3,000 ਉਤਪਾਦ ਡਿਲੀਵਰ ਕੀਤੇ ਜਾਂਦੇ ਹਨ। ਇਸ ਵਿੱਚ ਫਲ, ਸਬਜ਼ੀਆਂ ਤੋਂ ਲੈ ਕੇ ਖਾਣਾ ਪਕਾਉਣ ਵਾਲੇ ਉਤਪਾਦ, ਸਿਹਤ-ਸਵੱਛਤਾ ਉਤਪਾਦ ਆਦਿ ਸ਼ਾਮਲ ਹਨ। Zepto ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਆਮ ਤੌਰ 'ਤੇ 10 ਤੋਂ 15-16 ਮਿੰਟਾਂ ਦੇ ਅੰਦਰ ਡਿਲੀਵਰ ਹੋ ਜਾਂਦੀ ਹੈ।

Posted By: Sarabjeet Kaur