ਜੇਐੱਨਐੱਨ, ਨਵੀਂ ਦਿੱਲੀ : ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਹੈ ਕਿ ਪੂਰਬੀ-ਉੱਤਰ ਦੇ ਕੁਝ ਸੂਬਿਆਂ ਨੂੰ ਛੱਡ ਕੇ ਪੂਰੇ ਦੇਸ਼ ਵਿਚ ਜੂਨ, 2020 ਤਕ One Nation, One Ration Card ਯੋਜਨਾ ਨੂੰ ਲਾਗੂ ਕਰ ਦਿੱਤਾ ਜਾਵੇਗਾ। ਇਸ ਯੋਜਨਾ ਤਹਿਤ ਜੌਬ ਜਾਂ ਹੋਰ ਕਾਰਨਾਂ ਕਰਕੇ ਦੂਸਰੇ ਸੂਬਿਆਂ 'ਚ ਜਾਣ 'ਤੇ ਵੀ ਤੁਹਾਨੂੰ ਰਿਆਇਤੀ ਦਰਾਂ 'ਤੇ ਰਾਸ਼ਨ ਸਮੱਗਰੀ ਮਿਲਦੀ ਰਹੇਗੀ। ਇਸ ਨਾਲ ਕਰੋੜਾਂ ਲੋਕਾਂ ਨੂੰ ਫਾਇਦਾ ਹੋਣ ਦੀ ਉਮੀਦ ਹੈ।

Aadhaar/ ਬਾਇਓਮੈਟ੍ਰਿਕ ਪੁਸ਼ਟੀ ਨਾਲ ਲਾਭ ਪਾਤਰੀਆਂ ਦੀ ਪਛਾਣ

ਕਈ ਸੂਬਿਆਂ 'ਚ ਪਹਿਲਾਂ ਹੀ ਇਹ ਸਕੀਮ ਲਾਗੂ ਹੋ ਚੁੱਕੀ ਹੈ। ਇਸ ਯੋਜਨਾ ਤਹਿਤ ਲਾਭ ਪਾਤਰੀਆਂ ਦੀ ਪਛਾਣ ਆਧਾਰ ਜਾਂ ਬਾਇਓਮੈਟ੍ਰਿਕ ਪੁਸ਼ਟੀ ਜ਼ਰੀਏ ਹੋਣੀ ਹੈ। ਜੇਕਰ ਤੁਸੀਂ ਵੀ ਸਬਸਿਡੀ ਵਾਲੀ ਰਾਸ਼ਨ ਸਮੱਗਰੀ ਖਰੀਦਣੀ ਚਾਹੁੰਦੇ ਹੋ ਤਾਂ ਤੁਹਾਨੂੰ ਸਮਾਂ ਰਹਿੰਦੇ ਆਪਣੇ ਰਾਸ਼ਨ ਕਾਰਡ ਤੇ ਆਧਾਰ ਕਾਰਡ ਨੂੰ ਲਿੰਕ ਕਰਵਾ ਲੈਣਾ ਚਾਹੀਦਾ ਹੈ।

ਸੁਖਾਲੀ ਹੈ Ration Card-Aadhaar Linking ਦੀ ਪ੍ਰਕਿਰਿਆ

ਅਜਿਹੇ ਵਿਚ ਸਵਾਲ ਉੱਠਦਾ ਹੈ ਕਿ ਰਾਸ਼ਨ ਕਾਰਡ ਤੇ ਆਧਾਰ ਕਾਰਡ ਨੂੰ ਲਿੰਕ ਕਰਨ ਦੀ ਪ੍ਰਕਿਰਿਆ ਕੀ ਹੈ। ਇਹ ਕਾਫ਼ੀ ਸਰਲ ਪ੍ਰਕਿਰਿਆ ਹੈ। ਆਓ ਜਾਣਦੇ ਹਾਂ ਆਧਾਰ ਕਾਰਡ ਜਾਰੀ ਕਰਨ ਵਾਲੀ ਸੰਸਥਾ UIDAI ਮੁਤਾਬਿਕ ਰਾਸ਼ਨ ਕਾਰਡ ਤੇ ਆਧਾਰ ਨੰਬਰ ਨੂੰ ਲਿੰਕ ਕਰਨ ਦੀ ਪ੍ਰਕਿਰਿਆ ਕੀ ਹੈ:

  • ਆਪਣੇ ਪਰਿਵਾਰਕ ਮੈਂਬਰਾਂ ਦੇ ਆਧਾਰ ਕਾਰਡ ਤੇ ਰਾਸ਼ਨ ਕਾਰਡ ਦੀ ਫੋਟੋ ਕਾਪੀ ਕਰਵਾਓ ਲੋ।
  • ਜੇਕਰ ਤੁਹਾਡਾ ਬੈਂਕ ਅਕਾਊਂਟ ਤੇ ਆਧਾਰ ਕਾਰਡ ਲਿੰਕ ਨਹੀਂ ਹੈ ਤਾਂ ਬੈਂਕ ਦੀ ਪਾਸਬੁੱਕ ਦੀ ਵੀ ਇਕ ਫੋਟੋਕਾਪੀ ਲੈ ਲਓ।
  • ਪਰਿਵਾਰ ਦੇ ਮੁਖੀ ਦੀ ਪਾਸਪੋਰਟ ਸਾਈਜ਼ ਫੋਟੋ ਵੀ ਲੈ ਲਓ ਤੇ ਇਨ੍ਹਾਂ ਦਸਤਾਵੇਜ਼ਾਂ ਨੂੰ PSD ਯਾਨੀ ਕਿ ਰਾਸ਼ਨ ਦੀ ਦੁਕਾਨ 'ਤੇ ਜਮ੍ਹਾਂ ਕਰਵਾ ਦਿਉ।
  • PDS ਦੁਕਾਨਦਾਰ ਤੁਹਾਨੂੰ ਫਿੰਗਰਪ੍ਰਿੰਟ ਆਈਡੀ ਨੂੰ ਤਸਦੀਕ ਕਰਵਾਉਣ ਲਈ ਕਹਿ ਸਕਦਾ ਹੈ।
  • Ration Card-Aadhaar Linking ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਤੁਹਾਨੂੰ SMS ਜ਼ਰੀਏ ਸੂਚਨਾ ਮਿਲ ਸਕਦੀ ਹੈ।

ਇਨ੍ਹਾਂ ਦੋਵਾਂ ਦਸਤਾਵੇਜ਼ਾਂ ਨੂੰ ਲਿੰਕ ਕਰਵਾਉਣ ਦਾ ਉਦੇਸ਼

Ration Card-Aadhaar Link ਜ਼ਰੀਏ ਸਰਕਾਰ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਇਕ ਵਿਅਕਤੀ ਕੋਲ ਇਕ ਹੀ ਰਾਸ਼ਨ ਕਾਰਡ ਹੈ। ਇਸ ਨਾਲ ਸਰਕਾਰ ਉਨ੍ਹਾਂ ਲੋਕਾਂ ਦੀ ਵੀ ਨਿਸ਼ਾਨਦੇਹੀ ਕਰ ਸਕੇਗੀ ਜਿਨ੍ਹਾਂ ਦੀ ਆਮਦਨ ਪੀਡੀਐੱਸ ਯੋਜਨਾ ਤਹਿਤ ਲਾਭ ਪ੍ਰਾਪਤ ਕਰਨ ਲਈ ਜ਼ਰੂਰੀ ਲਾਜ਼ਮੀਅਤਾ ਤੋਂ ਵੱਧ ਹੈ। ਇਸ ਨਾਲ ਜ਼ਿਆਦਾ ਤੋਂ ਜ਼ਿਆਦਾ ਪਾਤਰ ਲੋਕਾਂ ਤਕ ਇਸ ਸਹੂਲਤ ਦਾ ਲਾਭ ਪਹੁੰਚਾਉਣ 'ਚ ਮਦਦ ਮਿਲੇਗੀ।

Posted By: Seema Anand