ਨਈ ਦੁਨੀਆ, ਨਵੀਂ ਦਿੱਲੀ : ਲਾਕਡਾਊਨ ਵਿਚਕਾਰ ਸਰਕਾਰ ਨੇ ਆਮ ਆਦਮੀ ਤੇ ਗਰੀਬ ਨੂੰ ਵੱਡੀ ਰਾਹਤ ਦਿੱਤੀ ਹੈ ਤੇ ਇਸ ਲਈ ਪਿਛਲੇ ਮਹੀਨੇ ਹੀ ਵਿੱਤ ਮੰਤਰੀ ਨੇ ਪੈਕੇਜ ਦਾ ਐਲਾਨ ਕੀਤਾ ਸੀ। ਇਸ ਪੈਕੇਜ਼ 'ਚ ਜਿੱਥੇ ਜਨਧਨ ਖਾਤੇ 'ਚ ਹਰ ਮਹੀਨੇ 500 ਰੁਪਏ ਦੇ ਨਾਲ ਹੀ ਮੁਫ਼ਤ LPG ਸਿਲੰਡਰ ਤੋਂ ਇਲਾਵਾ ਕਿਸਾਨਾਂ ਨੂੰ ਵੀ ਕਿਸਾਨ ਯੋਜਨਾ ਤਹਿਤ ਰਾਹਤ ਦਿੱਤੀ ਗਈ ਹੈ। ਸਰਕਾਰ ਨੇ ਇਹ ਰਕਮ ਸਿੱਧੇ ਬੈਂਕ ਖਾਤੇ 'ਚ ਹਰ ਮਹੀਨੇ ਦੇ ਹਿਸਾਬ ਨਾਲ ਟ੍ਰਾਂਸਫਰ ਕਰਨ ਦਾ ਐਲ਼ਾਨ ਕੀਤਾ ਸੀ ਤੇ ਇਹ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਕਿਸੇ ਵੀ ਤਰ੍ਹਾਂ ਦੇ ਆਨਲਾਈਨ ਪੇਮੈਂਟ ਦੀ ਰਕਮ ਇਨ੍ਹਾਂ ਦਿਨੀਂ ਸਿੱਧੇ ਹੀ ਬੈਂਕ ਖਾਤੇ 'ਚ ਆ ਜਾਂਦੀ ਹੈ। ਜੇ ਤੁਸੀਂ ਵੀ ਬੈਂਕ ਨਹੀਂ ਜਾ ਰਹੇ ਹੋ ਤਾਂ ਜਾਣੋ ਕਿਵੇਂ ਘਰ ਬੈਠੇ ਤੁਸੀਂ ਆਪਣੇ ਮੋਬਾਈਲ ਤੋਂ ਹੀ ਜਾਨ ਸਕਦੇ ਹੋ ਕਿ ਤੁਹਾਡੇ ਜਨਧਨ ਖਾਤੇ 'ਚ ਪੈਸੇ ਆਏ ਜਾਂ ਨਹੀਂ ਜਾਂ ਫਿਰ LPG ਸਿਲੰਡਰ 'ਤੇ ਮਿਲਣ ਵਾਲੀ ਸਬਸਿਡੀ ਪਹੁੰਚੀ ਜਾਂ ਨਹੀਂ।

ਇਹ ਹੈ ਤਰੀਕਾ

ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ https://pfms.nic.in/NewDefaultHome.aspx 'ਤੇ ਕਲਿੱਕ ਕਰ ਕੇ Public Financial Management System PFMS 'ਤੇ ਜਾਣਾ ਹੋਵੇਗਾ।

- ਇੱਥੇ ਤੁਹਾਨੂੰ Know Your Payments ਦੇ ਵਿਕਲਪ 'ਤੇ ਕਲਿੱਕ ਕਰਨਾ ਹੋਵੇਗਾ।

- ਇਸ ਦੇ ਖੁੱਲ੍ਹਣ 'ਚ ਥੋੜ੍ਹੀ ਪਰੇਸ਼ਾਨੀ ਹੋ ਸਕਦੀ ਹੈ ਪਰ ਇਸ ਦੇ ਖੁਲ੍ਹਦੇ ਹੀ ਤੁਹਾਡੇ ਬੈਂਕ ਦਾ ਨਾਂ ਪਾਉਣਾ ਹੋਵੇਗਾ।

- ਇਸ ਤੋਂ ਬਾਅਦ ਉਸ 'ਚ ਆਪਣਾ ਬੈਂਕ ਅਕਾਊਂਟ ਨੰਬਰ ਪਾਓ।

- ਇਸ ਨੂੰ ਕਨਫਰੰਮ ਕਰਨ ਲਈ ਤੁਹਾਨੂੰ ਫਿਰ ਤੋਂ ਅਕਾਊਂਟ ਨੰਬਰ ਪਾਉਣ ਲਈ ਕਿਹਾ ਜਾਵੇਗਾ।

- ਇਸ ਤੋਂ ਬਾਅਦ ਹੇਠਾਂ ਦਿੱਤੇ ਗਏ ਕੈਪਚਾ ਕੋਡ ਨੂੰ ਪਾਉਣਾ ਹੋਵੇਗਾ।

- ਇਸ ਨੂੰ ਪਾਉਣ ਤੋਂ ਬਾਅਦ ਸਰਚ ਬਟਨ 'ਤੇ ਕਲਿੱਕ ਕਰੋ।

- ਕਲਿੱਕ ਕਰਦਿਆਂ ਹੀ ਤੁਹਾਡੇ ਸਾਹਮਣੇ ਤੁਹਾਨੂੰ ਬੈਂਕ ਖਾਤੇ ਨਾਲ ਜੁੜੀ ਜਾਣਕਾਰੀ ਆ ਜਾਵੇਗੀ। ਜਿਸ 'ਚ ਇਹ ਸਾਰੀ ਜਾਣਕਾਰੀ ਹੋਵੇਗੀ ਕਿ ਇਹ ਪੈਸੇ ਕਿੱਥੋ ਆਏ ਹਨ।

Posted By: Amita Verma