ਨਵੀਂ ਦਿੱਲੀ : ਕ੍ਰੈਡਿਟ ਕਾਰਡ, ਡੈਬਿਟ ਕਾਰਡ, ਏਟੀਐੱਮ ਕਾਰਡ ਅਤੇ ਬੈਂਕਿੰਗ ਫਰਾਡ ਦੇ ਮਾਮਲਿਆਂ 'ਚ ਅੱਜਕੱਲ੍ਹ ਤੇਜ਼ੀ ਦੇਖਣ ਨੂੰ ਮਿਲੀ ਹੈ। ਲੋਕ ਏਟੀਐੱਮ-ਕਮ-ਡੈਬਿਟ ਕਾਰਡ ਜ਼ਰੀਏ ਏਟੀਐੱਮ ਰਾਹੀਂ ਨਕਦ ਨਿਕਾਸੀ ਦੇ ਬਦਲ ਨੂੰ ਸੁਖਾਲਾ ਮੰਨਦੇ ਹਨ। ਪਰ ਕੁਝ ਹੀ ਦਿਨਾਂ ਵਿਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਦੋਂ ਫਰਾਡ ਲੋਕਾਂ ਨੇ ਸਕਿਮਿੰਗ ਜ਼ਰੀਏ ਦੂਸਰਿਆਂ ਦੇ ਬੈਂਕ ਖਾਤਿਆਂ 'ਚੋਂ ਪੈਸੇ ਕਢਵਾ ਲਏ ਹਨ।

ਹਾਲ ਹੀ 'ਚ ਅਜਿਹੀ ਹੀ ਇਕ ਘਟਨਾ ਨਵੀਂ ਦਿੱਲੀ ਦੇ ਲਕਸ਼ਮੀਨਗਰ ਇਲਾਕੇ ਵਿਚ ਸਾਹਮਣੇ ਆਈ ਹੈ ਜਿੱਥੇ ਅਲੱਗ-ਅਲੱਗ ਲੋਕਾਂ ਨੂੰ ਕਰੀਬ 10 ਲੱਖ ਦਾ ਚੂਨਾ ਲੱਗਿਆ ਹੈ। ਇਨ੍ਹਾਂ ਸਾਰਿਆਂ ਦੇ ਅਲੱਗ-ਅਲੱਗ ਬੈਂਕਾਂ ਵਿਚ ਖਾਤੇ ਸੀ। ਇਹ ਖ਼ਬਰ ਇਕ ਮੀਡੀਆ ਰਿਪੋਰਟ ਅਨੁਸਾਰ ਸਾਹਮਣੇ ਆਈ ਸੀ। ਇਸ ਘਟਨਾ ਨੇ ਤਮਾਮ ਏਟੀਐੱਮ ਯੂਜ਼ਰਜ਼ ਦੀ ਨੀਂਦ ਉਡਾ ਦਿੱਤੀ ਹੈ ਅਤੇ ਇਹ ਲੋਕ ਹੈਰਾਨ ਹਨ ਕਿ ਆਖ਼ਰ ਇਹ ਹੋਇਆ ਕਿਵੇਂ।

ਧੋਖੇਬਾਜ਼ ਕਿਵੇਂ ਤੁਹਾਡੇ ਬੈਂਕ ਅਕਾਊਂਟ ਨੂੰ ਬਣਾਉਂਦੇ ਹਨ ਨਿਸ਼ਾਨਾ?

ਧੋਖੇਬਾਜ਼ ਸਕਿਮਿੰਗ ਨਾਂ ਦੀ ਇਕ ਖ਼ਾਸ ਤਕਨੀਕ ਦਾ ਇਸਤੇਮਾਲ ਕਰਦੇ ਹਨ ਜਿਸ ਵਿਚ ਉਹ ਇਕ ਛੋਟੀ ਡਿਵਾਈਸ ਜ਼ਰੀਏ ਤੁਹਾਡੇ ਕਾਰਡ ਦੀ ਜਾਣਕਾਰੀ ਚੋਰੀ ਕਰ ਲੈਂਦੇ ਹਨ। ਇਸ ਗਤੀਵਿਧੀ ਨੂੰ ਉਸ ਵੇਲੇ ਅੰਜਾਮ ਦਿੱਤਾ ਜਾਂਦਾ ਹੈ ਜਦੋਂ ਜਾਇਜ਼ ਟ੍ਰਾਂਜੈਕਸ਼ਨ ਹੋ ਰਹੀ ਹੁੰਦੀ ਹੈ। ਜਦੋਂ ਵੀ ਮਸ਼ੀਨ 'ਤੇ ਕਾਰਡ ਸਵਾਈਪ ਕੀਤਾ ਜਾਂਦਾ ਹੈ ਤਾਂ ਇਹ ਉਪਕਰਨ ਕਾਰਡ ਦੀ ਚੁੰਬਕੀ ਪੱਟੀ 'ਤੇ ਸੰਗ੍ਰਹਿਤ ਜਾਣਕਾਰੀ ਨੂੰ ਸਕੈਨ ਕਰ ਲੈਂਦੀ ਹੈ। ਇਸ ਵਿਚ ਜਿਸ ਡਿਵਾਈਸ ਦਾ ਇਸਤੇਮਾਲ ਕੀਤਾ ਜਾਂਦਾ ਹੈ, ਉਸ ਨੂੰ ਸਕਿੱਮਰ ਕਿਹਾ ਜਾਂਦਾ ਹੈ। ਇਹ ਡਿਵਾਈਸ ਜਾਂ ਤਾਂ ਜਾਣਕਾਰੀ ਨੂੰ ਸਟੋਰ ਕਰ ਲੈਂਦੀ ਹੈ ਜਾਂ ਫਿਰ ਉਸ ਫਰਾਡ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਕੋਲ ਭੇਜ ਦਿੰਦੀ ਹੈ ਜੋ ਕਾਰਡ ਦੀ ਜਾਣਕਾਰੀ ਦਾ ਇਸਤੇਮਾਲ ਕਰ ਕੇ ਉਸ ਦਾ ਕਲੋਨ ਬਣਾ ਲੈਂਦਾ ਹੈ। ਜਾਲਸਾਜ਼ ਆਮਤੌਰ 'ਤੇ ਏਟੀਐੱਮ ਜਾਂ ਮਰਚੈਂਟ ਪੇਮੈਂਟ ਟਰਮੀਨਲਾਂ ਦੇ ਕਾਰਡ ਸਲਾਟ ਵਿਚ ਸਕਿੱਮਰ ਲਗਾਉਂਦੇ ਹਨ। ਉੱਥੇ ਅਜਿਹੇ ਉਦਾਹਰਨ ਵੀ ਸਾਹਮਣੇ ਆਏ ਹਨ ਜਿੱਥੇ ਜਾਲਸਾਜ਼ ਰਣਨੀਤਕ ਰੂਪ 'ਚ ਪਿਨ ਪਤਾ ਲਾਉਣ ਲਈ ਕੈਮਰੇ ਦੀ ਵਰਤੋਂ ਕਰਦੇ ਹਨ।

ਦਿੱਲੀ ਪੁਲਿਸ ਨੇ ਅਜਿਹੇ ਮਾਮਲਿਆਂ ਵਿਚ ਚੁਕੰਨੇ ਰਹਿਣ ਲਈ ਕੁਝ ਗੱਲਾਂ ਦਾ ਧਿਆਨ ਰੱਖਣ ਲਈ ਕਿਹਾ ਹੈ। ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ...

  • ਏਟੀਐੱਮ ਰੂਮ 'ਚ ਐਂਟਰ ਕਰਨ ਤੋਂ ਬਾਅਦ ਹਮੇਸ਼ਾ ਏਟੀਐੱਮ ਵਿਚ ਕਿਸੇ ਅਜੀਬ ਜਿਹੇ ਜਾਂ ਗ਼ਲਤ ਦਿਸਣ ਵਾਲੇ ਫੌਂਟ ਨੂੰ ਚੈੱਕ ਕਰੋ। ਇਹ ਤੁਹਾਨੂੰ ਕਾਰਡ ਸਲਾਟ ਵਿਚ ਆਸਾਨੀ ਨਾਲ ਦਿਸ ਜਾਵੇਗਾ।
  • ਜੇਕਰ ਤੁਹਾਡੇ ਲੈਣ-ਦੇਣ ਵਿਚ ਕੋਈ ਰੁਕਾਵਟ ਆ ਰਹੀ ਹੋਵੇ ਤਾਂ ਤੁਸੀਂ ਏਟੀਐੱਮ ਦੇ ਅੰਦਰ, ਆਲੇ-ਦੁਆਲੇ ਦੀਆਂ ਕੰਧਾਂ ਵਿਚ ਪਿਨ ਹੋਲ ਨੂੰ ਤਲਾਸ਼ੋ, ਹੋ ਸਕਦੈ ਉੱਥੇ ਕੋਈ ਛੋਟਾ ਕੈਮਰਾ ਤੁਹਾਡੇ ਉੱਤੇ ਨਜ਼ਰ ਰੱਖ ਰਿਹਾ ਹੋਵੇ।

  • ਜੇਕਰ ਮਸ਼ੀਨ ਵਿਚ ਕੁਝ ਵੀ ਸ਼ੱਕੀ ਨਜ਼ਰ ਆ ਰਿਹਾ ਹੋਵੇ ਤਾਂ ਉਸ ਦੀ ਵਰਤੋਂ ਨਾ ਕਰੋ। ਤੁਰੰਤ ਇਸ ਦੀ ਸ਼ਿਕਾਇਤ ਕਰੋ।

  • ਏਟੀਐੱਮ ਮਸ਼ੀਨ ਵਿਚ ਪਿਨ ਐਂਟਰ ਕਰਨ ਦੌਰਾਨ ਆਪਣੇ ਹੱਥ ਨਾਲ ਕੀ-ਬੋਰਡ ਨੂੰ ਲੁਕਾਓ ਤਾਂ ਜੋ ਕੋਈ ਵੀ ਤੁਹਾਡੇ ਪਿਨ ਨੂੰ ਨਾ ਦੇਖ ਸਕੇ।

  • ਧਿਆਨ ਰੱਖੋ ਕਿ ਭੁਗਤਾਨ ਕਰਦੇ ਸਮੇਂ ਕੋਈ ਵੀ ਤੁਹਾਡੇ ਕਾਰਡ ਨੂੰ ਮਸ਼ੀਨ 'ਤੇ ਸਵਾਈਪ ਨਾ ਕਰੇ, ਸਵਾਈਪ ਮਸ਼ੀਨ ਦੇ ਅਟੈਚਮੈਂਟ ਨੂੰ ਚੈੱਕ ਕਰੋ।

  • ਮਸ਼ੀਨ 'ਤੇ ਦਿਸਣ ਵਾਲੇ ਗੂੰਦ, ਟੇਪ ਜਾਂ ਝਰੀਟ ਦੇ ਨਿਸ਼ਾਨ ਤੋਂ ਚੁਕੰਨੇ ਰਹੋ। ਜੇਕਰ ਤੁਹਾਨੂੰ ਕੁਝ ਅਜਿਹਾ ਨਜ਼ਰ ਆਵੇ ਤਾਂ ਉਸ ਮਸ਼ੀਨ ਦਾ ਇਸਤੇਮਾਲ ਕਰਨ ਤੋਂ ਬਚੋ।

  • ਫਿਊਲ ਸਟੇਸ਼ਨ 'ਤੇ, ਰੈਸਤਰਾਂ, ਸ਼ਾਪਸ ਅਤੇ ਏਟੀਐੱਮ ਮਸ਼ੀਨਾਂ 'ਤੇ ਕਾਰਡ ਦੀ ਵਰਤੋਂ ਕਰਨ ਦੌਰਾਨ ਹਮੇਸ਼ਾ ਚੁਕੰਨੇ ਰਹੋ। ਅਜਿਹਾ ਕਰ ਕੇ ਤੁਸੀਂ ਆਪਣੀ ਟ੍ਰਾਂਜ਼ੈਕਸ਼ਨ ਨੂੰ ਸੇਫ ਰੱਖ ਸਕੋਗੇ।

Posted By: Seema Anand