ਜੇਐੱਨਐੱਨ, ਨਵੀਂ ਦਿੱਲੀ : Pizza Hut ਤੇ KFC ਦੀ operator Devyani International ਆਈਪੀਓ ਪੇਸ਼ ਕਰੇਗੀ। ਉਸ ਨੂੰ IPO ਲਈ ਮਾਰਕੀਟ ਰੈਗੂਲੇਟਰ SEBI ਦੀ ਇਜਾਜ਼ਤ ਮਿਲ ਗਈ ਹੈ। Devyani International ਪੀਜ਼ਾ ਹੱਟ, ਕੇਐੱਫਸੀ ਤੇ ਕੋਸਟਾ ਕੌਫੀ ਦੇਸ਼ ’ਚ ਸਭ ਤੋਂ ਵੱਡੀ ਫ੍ਰੈਂਚਾਇਜ਼ੀ ਹੈ। ਕੰਪਨੀ ਆਈਪੀਓ ਤੋਂ 14,00 ਕਰੋੜ ਰੁਪਏ ਇਕੱਠੇ ਕਰੇਗੀ।


ਡਰਾਫਟ ਦਸਤਾਵੇਜ਼ਾਂ ਅਨੁਸਾਰ IPO ਤਹਿਤ 400 ਕਰੋੜ ਰੁਪਏ ਦੇ ਨਵੇਂ ਇਕਵਿਟੀ ਸ਼ੇਅਰ ਜਾਰੀ ਕੀਤੇ ਜਾਣਗੇ। ਇਸ ਦੇ ਇਲਾਵਾ ਪ੍ਰਮੋਟ ਤੇ ਸ਼ੇਅਰ ਧਾਰਕ 12,53,33,330 ਇਕਵਿਟੀ ਸ਼ੇਅਰਾਂ ਦੀ ਵਿਕਰੀ ਓਐੱਫਐੱਸ ਦੇ ਤਹਿਤ ਕਰੇਗੀ। ਦੇਵਯਾਨੀ ਇੰਟਰਨੈਸ਼ਨਲ ਨੇ ਸੇਬੀ ਦੇ ਕੋਲ ਮਈ ’ਚ ਆਈਪੀਓ ਲਈ ਸ਼ੁਰੂਆਤੀ ਦਸਤਾਵੇਜ਼ ਜਮ੍ਹਾਂ ਕਰਵਾਏ ਸੀ। ਇਸ ’ਤੇ ਸੇਬੀ ਦਾ ਸਿੱਟਾ 16 ਜੁਲਾਈ ਨੂੰ ਹਾਸਲ ਹੋਉਇਆ ਹੈ। ਸੂਤਰਾਂ ਨੇ ਕਿਹਾ ਹੈ ਕਿ IPO ਤੋਂ 14,00 ਕਰੋੜ ਰੁਪਏ ਇਕੱਠੇ ਹੋਣ ਦੀ ਉਮੀਦ ਹੈ।

IPO ਦੀ ਗਿਣਤੀ ਤੇ ਰਕਮ ਦੇ ਲਿਹਾਜ ਨਾਲ ਸਾਲ 2021 ਬਹੁਤ ਵਧੀਆ ਰਿਹਾ ਹੈ। ਇਸ ਸਾਲ ਆਏ ਜ਼ਿਆਦਾਤਰ ਆਈਪੀਓ ਨੂੰ ਨਿਵੇਸ਼ਕਾਂ ਦਾ ਵਧੀਆ ਰਿਸਪਾਂਸ ਮਿਲਿਆ ਹੈ। ਕਈ ਕੰਪਨੀਆਂ ਦੇ ਆਈਪੀਓ ਨੇ ਨਿਵੇਸ਼ਕਾਂ ਨੂੰ ਤੁਰੰਤ ਵਧੀਆ ਕਮਾਈ ਕਰਨ ਦਾ ਮੌਕਾ ਦਿੱਤਾ ਹੈ।

Posted By: Sarabjeet Kaur