ਪੀਟੀਆਈ, ਨਵੀਂ ਦਿੱਲੀ : ਕਲਿਆਣ ਜਿਊਲਰਜ਼ ਇੰਡੀਆ ਲਿਮਟਿਡ ਸ਼ੇਅਰਾਂ ਦੀ ਲਿਸਟਿੰਗ ਕਾਫੀ ਫਿੱਕੀ ਰਹੀ। ਕੰਪਨੀ ਦੇ ਸ਼ੇਅਰ ਸ਼ੁੱਕਰਵਾਰ ਨੂੰ 15 ਫੀਸਦ ਦੇ ਡਿਸਕਾਉਂਟ ਦੇ ਸਟਾਕ ਐਕਸਚੇਂਜ ’ਤੇ ਲਿਸਟ ਹੋਏ। ਕੰਪਨੀ ਨੇ ਹਰ ਸ਼ੇਅਰ ਲਈ 87 ਰੁਪਏ ਦਾ ਇਸ਼ੂ ਪ੍ਰਾਈਜ਼ ਤੈਅ ਕੀਤਾ ਸੀ। ਕੰਪਨੀ ਦਾ ਸਟਾਕ ਬੀਐਸਈ ’ਤੇ 15.05 ਫੀਸਦ ਡਿਸਕਾਉਂਟ ਦੇ ਨਾਲ 73.90 ਰੁਪਏ ’ਤੇ ਲਿਸਟ ਹੋਇਆ। ਦੂਜੇ ਪਾਸੇ ਐਨਐਸਈ ’ਤੇ ਇਸ ਦੀ ਲਿਸਟਿੰਗ 15 ਫੀਸਦ ਦੀ ਗਿਰਾਵਟ ਨਾਲ 73.95 ਰੁਪਏ ਪ੍ਰਤੀ ਸ਼ੇਅਰ ਦੇ ਪੱਧਰ ’ਤੇ ਹੋਈ। ਬੀਐਸਈ ’ਤੇ ਕੰਪਨੀ ਦਾ ਬਾਜ਼ਾਰ ਪੰੂਜੀਕਰਨ 7915.96 ਕਰੋਡ਼ ਰੁਪਏ ’ਤੇ ਹਨ।

ਕਲਿਆਣ ਜਿਊਲਜ਼ਸ ਦੇ ਆਈਪੀਓ ਨੂੰ 2.61 ਗੁਣਾ ਸਬਸਕ੍ਰਿਪਸ਼ਨ ਹਾਸਲ ਹੋਇਆ ਸੀ।

ਕੰਪਨੀ ਨੇ ਇਸ 1175 ਕਰੋਡ਼ ਰੁਪਏ ਦੇ ਇਸ ਆਈਪੀਓ ਲਈ 86 87 ਰੁਪਏ ਪ੍ਰਤੀ ਸ਼ੇਅਰ ਦਾ ਪ੍ਰਾਈਜ਼ ਬੈਂਡ ਨਿਰਧਾਰਤ ਕੀਤਾ ਸੀ।

ਕਲਿਆਣ ਜਿਊਲਰਜ਼ ਵੱਲੋਂ ਸੋਨੇ ਅਤੇ ਹੋਰ ਧਾਤੂਆਂ ਦੇ ਗਹਿਣਿਆਂ ਨੂੰ ਡਿਜ਼ਾਈਨ,ਮੈਨੂਫੈਕਚਰ ਅਤੇ ਵੇਚਿਆ ਜਾਂਦਾ ਹੈ।

ਸੂਰਿਆਓਦੈ ਸਮਾਲ ਫਾਇਨਾਂਸ ਬੈਂਕ ਦੇ ਸ਼ੇਅਰਾਂ ਦੀ ਲਿਸਟਿੰਗ ਵੀ ਕਾਫੀ ਫਿੱਕੀ ਰਹੀ। ਕੰਪਨੀ ਦੇ ਸ਼ੇਅਰ ਚਾਰ ਫੀਸਦ ਡਿਸਕਾਉਂਟ ’ਤੇ ਸ਼ੇਅਰ ਬਾਜ਼ਾਰਾਂ ਵਿਚ ਲਿਸਟ ਹੋਏ। ਕੰਪਨੀ ਨੇ ਇਸ ਆਫਰ ਲਈ 305

ਰੁਪਏ ਦਾ ਬੇਸ ਪ੍ਰਾਈਜ਼ ਨਿਰਧਾਰਿਤ ਕੀਤਾ ਸੀ। ਬੀਐਸਈ ’ਤੇ ਕੰਪਨੀ ਦੇ ਸ਼ੇਅਰ 3.93 ਫੀਸਦ ਦੀ ਗਿਰਾਵਟ ਦੇ ਨਾਲ 293 ਰੁਪਏ ਪ੍ਰਤੀ ਸ਼ੇਅਰ ਦੇ ਲਿਸਟ ਹੋਈ। ਦੂੁਜੇ ਪਾਸੇ ਐਨਐਸਈ ’ਤੇ ਕੰਪਨੀ ਦੇ ਸ਼ੇਅਰ 4.26 ਫੀਸਦ ਦੀ ਗਿਰਾਵਟ ਦੇ ਨਾਲ 292 ਰੁਪਏ ਦੇ ਪੱਧਰ ’ਤੇ ਲਿਸਟ ਹੋਏ।

Posted By: Tejinder Thind