ਵੈੱਡ ਡੈਸਕ, ਨਵੀਂ ਦਿੱਲੀ : ਕੁਆਲਕਾਮ ਇਨਕਾਰਪੋਰੇਟ ਦੀ ਇਨਵੈਸਟਮੈਂਟ ਨਾਲ ਜੁੜੀ ਇਕਾਈ ਕੁਆਲਕਾਮ ਵੈਂਚਰਸ ਰਿਲਾਇੰਸ ਇੰਡਸਟਰੀਜ਼ ਦੇ ਡਿਜੀਟਲ ਵਿੰਗ ਜੀਓ ਪਲੇਟਫਾਰਮਸ 'ਚ 730 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਸ ਨਿਵੇਸ਼ ਜ਼ਰੀਏ ਕੁਆਲਕਾਮ ਵੈਂਚਰਸ ਰਿਲਾਇੰਸ ਦੀ ਡਿਜੀਟਲ ਇਕਾਈ ਦੀ 0.15 ਫ਼ੀਸਦੀ ਹਿੱਸੇਦਾਰੀ ਖਰੀਦੇਗੀ। ਰਿਲਾਇੰਸ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ 22 ਅਪ੍ਰੈਲ, 2020 ਤੋਂ ਹੁਣ ਤਕ ਇਹ ਕੰਪਨੀ 'ਚ ਨਿਵੇਸ਼ ਨਾਲ ਜੁੜਿਆ 13ਵਾਂ ਐਲਾਨ ਹੈ। ਇਸ ਦੇ ਨਾਲ ਰਿਲਾਇੰਸ ਨੇ ਜੀਓ ਪਲੇਟਫਾਰਮਸ 'ਚ 25.24 ਫ਼ੀਸਦੀ ਹਿੱਸੇਦਾਰੀ ਦੀ ਵਿਕਰੀ ਜ਼ਰੀਏ 1.18 ਲੱਖ ਕਰੋੜ ਰੁਪਏ ਹਾਸਲ ਕਰ ਲਏ ਹਨ। ਕੰਪਨੀ ਵੱਲੋਂ ਜਾਰੀ ਬਿਆਨ ਮੁਤਾਬਕ ਇਸ ਨਿਵੇਸ਼ ਨਾਲ ਕੁਆਲਕਾਮ ਤੇ ਜੀਓ ਪਲੇਟਫਾਰਮਸ ਦੇ ਆਪਸੀ ਸਬੰਧ ਹੋਰ ਡੂੰਘੇ ਹੋਣਗੇ ਤੇ ਜੀਓ ਪਲੇਟਫਾਰਮ ਨੂੰ ਦੇਸ਼ 'ਚ 5ਜੀ ਇਨਫ੍ਰਾਸਟਰਕਚਰ ਖੜ੍ਹਾ ਕਰਨ ਤੇ ਭਾਰਤੀ ਗਾਹਕਾਂ ਦਕੀ ਸੇਵਾ ਕਰਨ 'ਚ ਮਦਦ ਮਿਲੇਗੀ।

Posted By: Susheel Khanna