ਨਵੀਂ ਦਿੱਲੀ : Reliance Jio ਨੇ ਸਾਰਿਆਂ ਦੀ ਉਮੀਦ 'ਤੇ ਖਰੇ ਉਤਰਦੇ ਹੋਏ ਆਪਣੀ ਸਾਲਾਨਾ ਜਨਰਲ ਮੀਟਿੰਗ 'ਚ ਕੁਝ ਵੱਡੇ ਐਲਾਨ ਕੀਤੇ ਹਨ। ਮੁਕੇਸ਼ ਅੰਬਾਨੀ ਨੇ ਈਵੈਂਟ ਦੀ ਸ਼ੁਰੂਆਤ ਕਰਦੇ ਹੋਏ ਦੱਸਿਆ ਕਿ Jio ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਕੰਪਨੀ ਹੈ। ਇਸ ਸਾਲ 2 ਸਤੰਬਰ ਨੂੰ Jio ਨੂੰ 3 ਸਾਲ ਹੋ ਜਾਣਗੇ ਤੇ ਇਸ ਦਿਨ ਕੰਪਨੀ JioGigaFiber ਨੂੰ ਹੁਣ ਤਕ 15 ਮਿਲੀਅਨ ਰਜਿਸਟ੍ਰੇਸ਼ਨ ਮਿਲੇ ਹਨ। ਇਹ ਰਜਿਸਟ੍ਰੇਸ਼ਨ ਹੋਮ ਬ੍ਰਾਡਬੈਂਡ ਸੇਵਾ ਲਈ 1600 ਨਗਰਾਂ ਤੋਂ ਮਿਲੇ ਹਨ। JioGigaFiber ਆਪਣੀ ਇਸ ਬ੍ਰਾਡਬੈਂਡ ਸੇਵਾ ਤੋਂ 20 ਮਿਲੀਅਨ ਘਰਾਂ ਨੂੰ ਕੁਨੈਕਟ ਕਰੇਗਾ। ਕੰਪਨੀ ਦਾ ਟੀਚਾ 20 ਮਿਲੀਅਨ ਘਰਾਂ ਤੇ 25 ਮਿਲੀਅਨ ਬਿਜ਼ਨੈੱਸ ਨੂੰ ਕੁਨੈਕਟ ਕਰਨ ਦਾ ਹੈ।

How to become Crorepati : ਦਸ ਸਾਲ 'ਚ ਬਣ ਜਾਓਗੇ ਕਰੋੜਪਤੀ, ਜਾਣੋ ਇਹ ਅਸਾਨ ਤਰੀਕਾ

Jio Fibre ਟੈਰਿਫ ਦਾ ਬੇਸ ਪਲਾਨ ਤੁਹਾਡੇ 100Mbps ਦੀ ਸਪੀਡ ਆਫਰ ਕਰੇਗਾ। Jio Fiber ਦੇ ਪਲਾਨ ਦੀ ਕੀਮਤ RS 700 ਤੋਂ 10,000 ਪ੍ਰਤੀ ਮਹੀਨਾ ਤਕ ਹੋਵੇਗੀ। ਮੁਕੇਸ਼ ਅੰਬਾਨੀ ਨੇ ਐਲਾਨ ਕੀਤਾ ਹੈ ਕਿ ਵਾਇਸ ਕਾਲਜ਼ ਹਮੇਸ਼ਾ ਲਈ ਮੁਫ਼ਤ ਰਹਿਣਗੀਆਂ। ਲੈਂਡਲਾਈਨ ਦੇ ਮਾਮਲੇ 'ਚ ਵੀ ਕੰਪਨੀ ਨੇ ਇੰਟਰਨੈਸ਼ਨਲ ਕਾਲਿੰਗ ਦੇ ਰੇਟ ਨੂੰ ਕਾਫੀ ਘੱਟ ਕਰ ਦਿੱਤਾ ਹੈ। ਕੰਪਨੀ ਨੇ RS 500 ਪ੍ਰਤੀ ਮਹੀਨੇ ਦੀ ਦਰ 'ਤੇ ਅਮਰੀਕਾ ਤੇ ਕੈਨੇਡਾ 'ਚ ਕਾਲਿੰਗ ਦਾ ਪਲਾਨ ਪੇਸ਼ ਕੀਤਾ ਹੈ। ਇਸ ਨਾਲ ਯੂਜ਼ਰਜ਼ ਅਨਲਿਮਟਿਡ ਇੰਟਰਨੈਸ਼ਨਲ ਕਾਲਿੰਗ ਕਰ ਸਕਣਗੇ। Jio Fiber ਪਲਾਨ ਆਉਣਗੇ ਤੇ ਇਸ 'ਚ OTT ਐਪਸ ਸ਼ਾਮਲ ਹੋਣਗੇ। Jio Fiber ਯੂਜ਼ਰਜ਼ ਮੂਵੀ ਦੇ ਰਿਲੀਜ਼ ਦੇ ਦਿਨ ਘਰ ਬੈਠੇ ਫਿਲਮ ਦੇਖ ਸਕਣਗੇ। ਇਸ ਤੋਂ ਇਲਾਵਾ Jio Postpaid Plus ਪੇਸ਼ ਕੀਤਾ ਹੈ। ਇਸ 'ਚ ਡਾਟਾ ਪਲਾਨ, ਇੰਟਰਨੈਸ਼ਨਲ ਰੋਮਿੰਗ, ਫੋਨ ਅਪਗ੍ਰੇਡ, ਹੋਮ ਸਲਿਊਸ਼ਨ ਤੁਹਾਡੇ ਫੋਨ 'ਤੇ ਉਪਲਬਧ ਹੋਣਗੇ। ਪਲਾਨ ਦੀ ਪੂਰੀ ਡਿਟੇਲ 5 ਸਤੰਬਰ ਨੂੰ ਕੰਪਨੀ ਦੀ ਵੈੱਬਸਾਈਟ 'ਤੇ ਉਪਲਬਧ ਹੋਵੇਗੀ। Jio Fiber ਉਪਭੋਗਤਾ, ਜੋ Jio Forever Plan ਨੂੰ ਸਬਸਕ੍ਰਾਈਬ ਕਰਨਗੇ, ਉਨ੍ਹਾਂ ਨੂੰ HD/4K ਟੀਵੀ ਤੇ 4K ਸੈੱਟ ਟਾਪ ਬਾਕਸ ਫ੍ਰੀ ਮਿਲੇਗਾ।

Posted By: Amita Verma