Budget 2023 : ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਜਿਸ ਦੇਸ਼ ਵਿਚ ਚਾਹ ਵੇਚਣ ਵਾਲਾ ਇਕ ਗਰੀਬ ਬੱਚਾ ਦੇਸ਼ ਦੀ ਕਮਾਨ ਸੰਭਾਲਦੇ ਹੋਏ ਇਕ ਦਿਨ ਪ੍ਰਧਾਨ ਮੰਤਰੀ ਬਣ ਜਾਂਦਾ ਹੈ, ਕੀ ਤੁਸੀਂ ਸੋਚ ਸਕਦੇ ਹੋ ਕਿ ਇੱਥੇ ਪਹਿਲਾ ਬਜਟ ਕਿਸਨੇ ਪੇਸ਼ ਕੀਤਾ ਹੋਵੇਗਾ। ਬਹੁਤ ਘੱਟ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਹੋਵੇਗੀ ਅਤੇ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਦੇਸ਼ ਦਾ ਪਹਿਲਾ ਬਜਟ ਪੇਸ਼ ਕਰਨ ਵਾਲਾ ਵਿਅਕਤੀ ਵੀ ਸਧਾਰਨ ਟੋਪੀ ਵੇਚਣ ਵਾਲਾ ਸੀ।

ਜੀ ਹਾਂ, ਸਾਡੇ ਦੇਸ਼ ਦਾ ਪਹਿਲਾ ਬਜਟ ਅੱਜ ਤੋਂ ਕਈ ਸਾਲ ਪਹਿਲਾਂ ਪੇਸ਼ ਕੀਤਾ ਜਾ ਚੁੱਕਾ ਸੀ। ਦੇਸ਼ ਵਿੱਚ ਬਜਟ ਦਾ ਇਤਿਹਾਸ ਆਜ਼ਾਦੀ ਤੋਂ ਵੀ ਪੁਰਾਣਾ ਹੈ। ਭਾਰਤ 15 ਅਗਸਤ 1947 ਨੂੰ ਆਜ਼ਾਦ ਹੋਇਆ, ਜਦੋਂ ਕਿ ਪਹਿਲਾ ਬਜਟ ਕਈ ਸਾਲ ਪਹਿਲਾਂ 1860 ਵਿੱਚ ਪੇਸ਼ ਕੀਤਾ ਗਿਆ ਸੀ।

ਵਿੱਤ ਮੰਤਰੀ 1 ਫਰਵਰੀ ਨੂੰ ਪੇਸ਼ ਕਰਨਗੇ ਆਮ ਬਜਟ

ਦਰਅਸਲ, ਅਗਲੇ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕੇਂਦਰੀ ਬਜਟ ਪੇਸ਼ ਕਰਨ ਜਾ ਰਹੇ ਹਨ। ਇਸ ਦੇ ਨਾਲ ਹੀ ਇਕ ਸਵਾਲ ਹਰ ਕਿਸੇ ਦੇ ਦਿਮਾਗ ਵਿਚ ਆ ਰਿਹਾ ਹੈ ਕਿ ਭਾਰਤ ਦਾ ਪਹਿਲਾ ਬਜਟ ਕਿਸਨੇ ਪੇਸ਼ ਕੀਤਾ ਹੋਵੇਗਾ। ਅਸੀਂ ਇਸ ਲੇਖ ਵਿਚ ਤੁਹਾਡੇ ਇਸ ਸਵਾਲ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ....

ਸਕਾਟਿਸ਼ ਅਰਥ ਸ਼ਾਸਤਰੀ ਵਿਲਸਮ ਨੂੰ ਵਣਜ 'ਚ ਸੀ ਦਿਲਚਸਪੀ

ਦੇਸ਼ ਦਾ ਪਹਿਲਾ ਬਜਟ ਜੇਮਸ ਵਿਲਸਨ ਨਾਂ ਦੇ ਸਕਾਟਿਸ਼ ਅਰਥ ਸ਼ਾਸਤਰੀ ਵੱਲੋਂ ਪੇਸ਼ ਕੀਤਾ ਗਿਆ ਸੀ। ਉਹ ਟੋਪੀ ਵੇਚਣ ਵਾਲੇ ਪਰਿਵਾਰ ਨਾਲ ਸਬੰਧਤ ਸਨ। ਜੇਮਸ ਵਿਲਸਨ ਆਪ ਵੀ ਬਚਪਨ ਵਿਚ ਇਹੀ ਕੰਮ ਕਰਦੇ ਸਨ ਪਰ ਆਪਣੀ ਅਸਾਧਾਰਨ ਸ਼ਕਤੀਆਂ ਕਾਰਨ ਉਹ ਆਪਣੀ ਜ਼ਿੰਦਗੀ ਦੇ ਅਜਿਹੇ ਮੋੜ 'ਤੇ ਪਹੁੰਚ ਗਏ ਕਿ ਉਨ੍ਹਾਂ ਨੂੰ ਦੇਸ਼ ਦਾ ਪਹਿਲਾ ਬਜਟ ਪੇਸ਼ ਕਰਨ ਦਾ ਮੌਕਾ ਮਿਲਿਆ।

ਜੇਮਸ ਵਿਲਸਨ ਬਾਰੇ ਦੱਸਿਆ ਜਾਂਦਾ ਹੈ ਕਿ ਉਹ ਅਰਥ ਸ਼ਾਸਤਰ ਤੇ ਵਣਜ ਵਿਚ ਦਿਲਚਸਪੀ ਰੱਖਦੇ ਸਨ। 1860 ਵਿੱਚ, ਜੇਮਸ ਵਿਲਸਨ ਭਾਰਤੀ ਕੌਂਸਲ ਦੇ ਵਿੱਤ ਮੈਂਬਰ ਸਨ।

ਦੇਸ਼ ਦਾ ਪਹਿਲਾ ਬਜਟ ਪੇਸ਼ ਕਰਨ ਤੋਂ ਇਲਾਵਾ ਜੇਮਸ ਵਿਲਸਨ ਦਾ ਨਾਂ ਚਾਰਟਰਡ ਬੈਂਕ ਆਫ ਇੰਡੀਆ, ਆਸਟ੍ਰੇਲੀਆ ਅਤੇ ਚੀਨ ਦੇ ਸੰਸਥਾਪਕ ਵਜੋਂ ਵੀ ਜਾਣਿਆ ਜਾਂਦਾ ਹੈ।

ਜੇਮਸ ਵਿਲਸਨ ਨੂੰ ਇਤਿਹਾਸ ਦੇ ਮਹਾਨ ਅਰਥ ਸ਼ਾਸਤਰੀਆਂ ਵਿੱਚ ਗਿਣਿਆ ਜਾਂਦਾ ਹੈ। ਉਨ੍ਹਾਂ ਦੇ ਅਦਭੁਤ ਗਿਆਨ ਨੂੰ ਦੇਖਦੇ ਹੋਏ ਭਾਰਤ ਦੀ ਆਜ਼ਾਦੀ ਤੋਂ 100 ਸਾਲ ਪਹਿਲਾਂ ਉਨ੍ਹਾਂ ਨੂੰ ਬੋਰਡ ਆਫ਼ ਕੰਟਰੋਲ ਦੇ ਸਕੱਤਰ ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਸੀ। ਜੇਮਸ 1860 ਵਿੱਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ।

Posted By: Seema Anand