v> ਜੇਐੱਨਐੱਨ, ਨਵੀਂ ਦਿੱਲੀ : ਅਲੀਬਾਬਾ ਗਰੁੱਪ ਦੇ ਚੇਅਰਮੈਨ ਜੈਕ ਮਾ ਨੇ ਕੰਪਨੀ ਤੋਂ ਰਿਟਾਇਰਮੈਂਟ ਲੈ ਲਈ ਹੈ। ਚੀਨ ਦੀ ਇਸ ਈ-ਕਾਮਰਸ ਕੰਪਨੀ ਦੇ ਕੋ-ਫਾਊਂਡਰ ਤੇ ਚੀਫ ਜੈਕ ਮਾ ਨੇ ਆਪਣੇ ਜਨਮਦਿਨ ਮੌਕੇ ਕੰਪਨੀ ਨੂੰ ਅਲਵਿਦਾ ਕਹਿ ਦਿੱਤੀ ਹੈ। ਅੱਜ 10 ਸਤੰਬਰ ਨੂੰ ਉਨ੍ਹਾਂ ਦਾ 55ਵਾਂ ਜਨਮਦਿਨ ਹੈ। ਇਕ ਅਧਿਆਪਕ ਤੋਂ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣਨ ਵਾਲੇ ਜੈਕ ਮਾ ਮੁੜ ਟੀਚਿੰਗ ਪ੍ਰੋਫੈਸ਼ਨ 'ਚ ਵਾਪਸ ਜਾ ਰਹੇ ਹਨ। ਕਾਬਿਲੇਗ਼ੌਰ ਹੈ ਕਿ ਹਾਂਗਝੂ ਟੀਚਰਜ਼ ਕਾਲਜ ਤੋਂ ਇੰਗਲਿਸ਼ 'ਚ ਗ੍ਰੈਜੂਏਸ਼ਨ ਕਰਨ ਵਾਲੇ ਜੈਕ ਮਾ ਨੇ ਇੱਥੋਂ ਦੀ ਹੀ ਇਕ ਯੂਨੀਵਰਸਿਟੀ 'ਚ ਅਧਿਆਪਕ ਦੇ ਤੌਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

ਜੈਕ ਮਾ ਆਪਣੀ ਰਿਟਾਇਰਮੈਂਟ ਦੇ ਨਾਲ ਹੀ ਕੰਪਨੀ ਦੀ ਕਮਾਨ ਡੇਨੀਅਲ ਝਾਂਗ ਨੂੰ ਸੌਂਪ ਰਹੇ ਹਨ। ਡੇਨੀਅਲ ਝਾਂਗ ਇਸ ਵੇਲੇ ਕੰਪਨੀ ਦੇ ਸੀਈਓ ਹਨ। ਜੈਕ ਮਾ ਦੀ ਰਿਟਾਇਰਮੈਂਟ 'ਤੇ ਚਰਚਾਵਾਂ ਵੀ ਗਰਮਾ ਰਹੀਆਂ ਹਨ ਕਿ ਕੀ ਉਨ੍ਹਾਂ ਦੇ ਬਿਨਾਂ ਅਲੀਬਾਬਾ ਗਰੁੱਪ ਪਹਿਲਾਂ ਵਾਂਗ ਹੀ ਚੱਲੇਗਾ ਜਾਂ ਫਿਰ ਪਰਿਵਰਤਨ ਆਉਣਗੇ।

Posted By: Seema Anand