ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਦੇਸ਼ ਦੇ ਹਰ ਭਾਰਤੀ ਨੂੰ 12 ਅੰਕਾਂ ਦੀ ਪਛਾਣ ਸੰਖਿਆ Aadhaar ਜਾਰੀ ਕਰਦਾ ਹੈ। ਆਧਾਰ ਕਾਰਡ ਦਾ ਇਸਤੇਮਾਲ ਬੈਂਕ, ਟੈਲੀਕਾਮ ਕੰਪਨੀਆਂ, ਵਿਆਪਕ ਵੰਡ ਪ੍ਰਣਾਲੀ ਅਤੇ ਇਨਕਮ ਵਿਭਾਗ ਸਮੇਤ ਹੋਰ ਅਧਿਕਾਰੀਆਂ ਦੁਆਰਾ ਪਛਾਣ ਦੀ ਪੁਸ਼ਟੀ ਲਈ ਕੀਤਾ ਜਾਂਦਾ ਹੈ। ਅਜਿਹੇ 'ਚ ਆਧਾਰ ਕਾਰਡ ਦਾ ਪੂਰੀ ਤਰ੍ਹਾਂ ਅਪਡੇਟ ਹੋਣਾ ਬਹੁਤ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਇਹ ਪਛਾਣ ਤੇ ਪਤੇ ਦੇ ਪਰੂਫ ਦੇ ਤੌਰ 'ਤੇ ਕੰਮ ਕਰਦਾ ਹੈ। ਹਾਲਾਂਕਿ, ਕਈ ਵਾਰ ਅਜਿਹਾ ਹੁੰਦਾ ਹੈ ਕਿ ਆਧਾਰ ਕਾਰਡ ਲਈ ਅਪਲਾਈ ਕਰਦੇ ਸਮੇਂ ਕਿਸੇ ਕਾਰਨ ਸਿਸਟਮ 'ਚ ਗਲਤ ਨਾਮ ਫੀਡ ਹੋ ਜਾਂਦਾ ਹੈ, ਤਾਂ ਤੁਹਾਨੂੰ ਕਈ ਤਰ੍ਹਾਂ ਦੀਆਂ ਅਸੁਵਿਧਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਥੇ ਹੀ, ਕਈ ਵਾਰ ਵਿਆਹ ਤੋਂ ਬਾਅਦ ਜੇਕਰ ਤੁਸੀਂ ਨਾਮ 'ਚ ਬਦਲਾਅ ਕਰਦੇ ਹੋ ਤਾਂ ਤੁਹਾਨੂੰ ਆਧਾਰ ਕਾਰਡ 'ਚ ਦਰਜ ਨਾਮ 'ਚ ਵੀ ਪਰਿਵਰਤਨ ਕਰਾਉਣਾ ਹੁੰਦਾ ਹੈ।

ਹਾਲਾਂਕਿ, ਇਸ ਤੋਂ ਤੁਹਾਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਬੇਹੱਦ ਆਸਾਨੀ ਨਾਲ ਆਧਾਰ ਕਾਰਡ 'ਚ ਦਰਜ ਆਪਣੇ ਨਾਮ 'ਚ ਸੁਧਾਰ ਕਰਵਾ ਸਕਦੇ ਹੋ। ਤੁਸੀਂ UIDAI ਦੀ ਵੈਬਸਾਈਟ ਰਾਹੀਂ ਆਨਲਾਈਨ ਮਾਧਿਆਮ ਰਾਹੀਂ ਆਧਾਰ ਕਾਰਡ 'ਚ ਦਰਜ ਨਾਮ 'ਚ ਸੋਧ ਕਰਵਾ ਸਕਦੇ ਹੋ। ਇਸਤੋਂ ਇਲਾਵਾ ਨੇੜੇ ਦੇ ਆਧਾਰ ਸੇਵਾ ਕੇਂਦਰ ਜਾ ਕੇ ਵੀ ਆਧਾਰ ਕਾਰਡ 'ਚ ਦਰਜ ਨਾਮ 'ਚ ਕਿਸੇ ਤਰ੍ਹਾਂ ਦਾ ਬਦਲਾਅ ਕਰਾ ਸਕਦੇ ਹੋ।

ਇਸਦੇ ਲਈ ਤੁਹਾਨੂੰ ਇਨ੍ਹਾਂ ਡਾਕੂਮੈਂਟਸ 'ਚੋਂ ਕਿਸੀ ਇਕ ਦੀ ਜ਼ਰੂਰਤ ਪਵੇਗੀ :

ਪਾਸਪੋਰਟ, ਪੈਨ ਕਾਰਡ, ਰਾਸ਼ਨ ਕਾਰਡ, ਪੀਡੀਐੱਸ ਫੋਟੋ ਕਾਰਡ, ਵੋਟਰ ਆਈਡੀ, ਡ੍ਰਾਈਵਿੰਗ ਲਾਈਸੰਸ, ਨਰੇਗਾ ਜਾਬ ਕਾਰਡ, ਗਵਰਨਮੈਂਟ ਫੋਟੋ ਆਈਡੀ ਕਾਰਡਸ, ਸ਼ਸਤਰ ਲਾਈਸੰਸ, ਫੋਟੋ ਬੈਂਕ ਏਟੀਐੱਮ ਕਾਰਡ, ਪੈਨਸ਼ਨ ਫੋਟੋ ਕਾਰਡ, ਕਿਸਾਨ ਫੋਟੋ ਪਾਸਬੁੱਕ, ਫੋਟੋ ਲੱਗੀ ਵਿਆਹ ਦਾ ਸਰਟੀਫਿਕੇਟ, ਗਜਟ ਨੋਟੀਫਿਕੇਸ਼ਨ।

ਨਾਮ 'ਚ ਇਸ ਤਰ੍ਹਾਂ ਕਰਵਾ ਸਕਦੇ ਹੋ ਆਨਲਾਈਨ ਸੁਧਾਰ

- ਸਭ ਤੋਂ ਪਹਿਲਾਂ https://uidai.gov.in/ 'ਤੇ ਜਾਓ।

- ਇਥੇ ਹੋਮ ਪੇਜ 'ਤੇ ਤੁਹਾਨੂੰ My Aadhaar ਦਾ ਸੈਕਸ਼ਨ ਮਿਲੇਗਾ।

- 'My Aadhaar' ਸੈਕਸ਼ਨ ਦੇ ਅੰਤਰਗਤ 'Update Your Aadhaar' ਦਾ ਆਪਸ਼ਨ ਦਿਖੇਗਾ।

- 'Update Your Aadhaar' ਦੇ ਅੰਤਰਗਤ 'Update Demographics Data Online' 'ਤੇ ਕਲਿੱਕ ਕਰੋ।

- ਹੁਣ ਤੁਹਾਡੇ ਸਾਹਮਣੇ ਇਕ ਨਵਾਂ ਪੇਜ ਖੁੱਲ੍ਹ ਕੇ ਆਵੇਗਾ।

- ਇਸ ਪੇਜ 'ਤੇ ਤੁਹਾਨੂੰ ਨਾਮ, ਜਨਮ ਤਰੀਕ, ਲਿੰਗ, ਪਤਾ ਤੇ ਭਾਸ਼ਾ ਨੂੰ ਆਨਲਾਈਨ ਬਦਲਣ ਦਾ ਵਿਕੱਲਪ ਮਿਲੇਗਾ।

- ਨਵੇਂ ਪੇਜ 'ਤੇ 'Proceed to Update Aadhaar' 'ਤੇ ਕਲਿੱਕ ਕਰੋ।

- ਹੁਣ ਤੁਹਾਡੇ ਸਾਹਮਣੇ ਇਕ ਪੇਜ ਖੁੱਲ੍ਹੇਗਾ।

- ਇਸ ਨਵੇਂ ਪੇਜ 'ਤੇ ਆਧਾਰ ਕਾਰਡ ਦਾ ਨੰਬਰ, ਇਨਰੋਲਮੈਂਟ ਨੰਬਰ ਜਾਂ ਵਰਚੁਅਲ ਆਈਡੀ 'ਚੋਂ ਕੋਈ ਸੰਖਿਆ ਪਾਓ ਅਤੇ ਉਸ ਤੋਂ ਬਾਅਦ ਕੈਪਚਾ ਕੋਡ ਭਰੋ।

- ਇਸਤੋਂ ਬਾਅਦ ਖੁੱਲ੍ਹਣ ਵਾਲੇ ਪੇਜ 'ਤੇ ਜ਼ਰੂਰੀ ਵਿਵਰਣ ਭਰ ਕੇ ਤੇ ਜ਼ਰੂਰੀ ਦਸਤਾਵੇਜ ਅਪਲੋਡ ਕਰਕੇ ਤੁਸੀਂ ਆਧਾਰ ਕਾਰਡ 'ਚ ਨਾਮ 'ਚ ਬਦਲਾਅ ਲਈ ਐਪਲੀਕੇਸ਼ਨ ਦੇ ਸਕੋਗੇ।

--------

ਆਧਾਰ ਸੇਵਾ ਕੇਂਦਰ ਰਾਹੀਂ

- ਇਸਦੇ ਲਈ ਤੁਹਾਨੂੰ ਨੇੜੇ ਦੇ ਆਧਾਰ ਰਜਿਸਟ੍ਰੇਸ਼ਨ ਕੇਂਦਰ ਜਾਣਾ ਹੋਵੇਗਾ।

- ਇਸ ਕੇਂਦਰ 'ਤੇ ਤੁਹਾਨੂੰ ਆਧਾਰ ਸੁਧਾਰ ਫਾਰਮ ਭਰਨਾ ਹੋਵੇਗਾ।

- ਇਸ ਫਾਰਮ 'ਚ ਸਹੀ ਜਾਣਕਾਰੀ ਨੂੰ ਭਰੋ।

- ਸਹੀ ਨਾਮ ਅਤੇ ਸਹੀ ਸਪੈਲਿੰਗ ਵਾਲੇ ਡਾਕੂਮੈਂਟਸ ਨੂੰ ਨਾਲ ਦਿਓ।

- ਇਸ ਸੋਧ ਲਈ ਤੁਹਾਨੂੰ ਇਕ ਮਾਮੂਲੀ ਰਾਸ਼ੀ ਦੇਣੀ ਪਵੇਗੀ।

- ਇਸਤੋਂ ਬਾਅਦ ਤੁਹਾਡੇ ਨਾਮ 'ਚ ਸੁਧਾਰ ਹੋ ਜਾਵੇਗਾ।

Posted By: Ramanjit Kaur