ਨਵੀਂ ਦਿੱਲੀ, ਬਿਜਨੈੱਸ ਡੈਸਕ : ਜੇਕਰ ਤੁਸੀਂ ਵੀ ਇੰਡੀਆ ਰੇਲਵੇ ਫਾਇਨੈਂਸ ਕਾਰਪੋਰੇਸ਼ਨ ਦੇ IPO ਲਈ ਅਪਲਾਈ ਕੀਤਾ ਹੈ ਤਾਂ ਤੁਸੀਂ ਵੀ ਬੇਸਬਰੀ ਨਾਲ ਇਸ ਗੱਲ ਦਾ ਇੰਤਜਾਰ ਕਰ ਰਹੇ ਹੋਵੇਗੀ ਕਿ ਸ਼ੇਅਰ ਤੁਹਾਨੂੰ ਅਲਾਟ ਹੋਏ ਹਨ ਜਾਂ ਨਹੀਂ। ਕੰਪਨੀ ਨੇ ਆਈਪੀਓ ਦੇ ਅਲਾਟ ਦਾ ਕੰਮ ਸੋਮਵਾਰ ਤਕ ਪੂਰਾ ਹੋ ਸਕਦਾ ਹੈ। ਇਸ ਪਬਲਿਕ ਇਸ਼ੂ ਦੀ ਰਜਿਸਟਾਰ KFin Technologies Private Limited ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। KFin Technologies ਹੀ ਸ਼ੇਅਰਾਂ ਦੇ ਅਲਾਟ ਤੇ ਰਿਫੰਡ ਨੂੰ ਮੈਨੇਜ ਕਰਦੀ ਹੈ। ਜੇਕਰ ਤੁਸੀਂ ਸ਼ੇਅਰਾਂ ਦੇ ਅਲਾਟ ਦੀ ਸਥਿਤੀ ਚੈੱਕ ਕਰਨਾ ਚਾਹੁੰਦੇ ਹੋ ਤਾਂ BSE, NSE ਦੀ ਵੈੱਬਸਾਈਟ ਰਾਹੀਂ ਅਜਿਹਾ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇਸ਼ੂ ਦੀ ਰਜਿਸਟਰਾਰ ਦੀ ਆਫੀਸ਼ੀਅਲ ਵੈੱਬਸਾਈਟ ਰਾਹੀਂ ਵੀ ਇਸ ਗੱਲ ਦੀ ਜਾਣਕਾਰੀ ਹਾਸਲ ਕਰ ਸਕਦੇ ਹੋ।

IRFC ਦੇ ਇਨੀਸ਼ੀਅਲ ਪਬਲਿਕ ਆਫਰ ਨੂੰ ਲਗਪਗ 3.5 ਗੁਣਾ ਸਬਸਕਿ੍ਰਪਸ਼ਨ ਹਾਸਲ ਹੋਇਆ ਸੀ। ਆਈਆਰਐੱਫਸੀ ਦਾ 4633 ਕਰੋੜ ਰੁਪਏ ਦਾ ਆਈਪੀਓ 18 ਜਨਵਰੀ ਨੂੰ ਸਬਸਕਿ੍ਰਪਸ਼ਨ ਲਈ ਖੁੱਲਿ੍ਹਆ ਸੀ। ਇਸ ਆਈਪੀਓ ਨੂੰ 20 ਜਨਵਰੀ ਤਕ ਸਬਸਕ੍ਰਿਪਸ਼ਨ ਕੀਤਾ ਜਾ ਸਕਦਾ ਸੀ। ਇਸ ਆਈਪੀਓ ਦੇ ਤਹਿਤ ਕੰਪਨੀ ਨੂੰ 4,35,22,57,225 ਸ਼ੇਅਰਾਂ ਲਈ ਬੋਲੀਆਂ ਪ੍ਰਾਪਤ ਹੋਈ ਜਦਕਿ ਕੰਪਨੀ ਨੇ 1,24,75,05,999 ਸ਼ੇਅਰਾਂ ਲਈ ਬੋਲੀਆਂ ਸੱਦਾ ਦਿੱਤਾ ਸੀ।

ਆਈਆਰਐੱਫਸੀ ਭਾਰਤੀ ਰੇਲਵੇ ਦੀ ਕੰਪਨੀ ਹੈ ਜੋ ਘਰੇਲੂ ਤੇ ਦੂਜੇ ਬਾਜ਼ਾਰਾਂ ਤੋਂ ਫੰਡ ਇਕੱਠਾ ਕਰਦੀ ਹੈ। ਇਸ ਆਈਪੀਓ ਤੋਂ ਬਾਅਦ ਸਰਕਾਰ ਦੀ ਹਿੱਸੇਦਾਰੀ 100 ਫੀਸਦੀ ਤੋਂ ਘੱਟ ਕੇ 86.4 ਫੀਸਦੀ ’ਤੇ ਰਹਿ ਜਾਵੇਗੀ।


ਸ਼ੇਅਰਾਂ ਦੇ ਅਲਾਟ ਦੇ ਸਟੇਟਸ ਇਸ ਤਰ੍ਹਾਂ ਕਰ ਸਕਦੇ ਹੋ ਚੈੱਕ


1. ਸਭ ਤੋਂ ਪਹਿਲਾਂ https://kcas.kfintech.com/ipostatus/ ਨੂੰ ਖੋਲ੍ਹੋ।

2. ਇੱਥੇ Recent IPOs ਨੂੰ ਚੁਣੋ।

3. ਸਿਲੈਕਟ IPO ਦੇ ਵਿਕਲਪ ਰੂਪ ’ਚ ਉਚਿੱਤ ਆਪਸ਼ਨ ਨੂੰ ਚੁਣੋ।

4. ਹੁਣ ਐਪਲੀਕੇਸ਼ਨ ਨੰਬਰ/ DPID/Client ਤੇ PAN ’ਚੋਂ ਕਿਸੇ ਇਕ ਵਿਕਲਪ ਨੂੰ ਚੁਣੋ।

5. ਆਪਣੇ ਜਿਸ ਨੰਬਰ ਨੂੰ ਚੁਣਿਆ ਹੈ ਉਸ ਨੂੰ ਪਾਓ ਤੇ ਫਿਰ ਕੈਪਚਾ ਕੋਡ ਪਾ ਕੇ ਸਬਮਿਟ ਬਟਨ ’ਤੇ ਕਲਿੱਕ ਕਰ ਦਿਓ।


Posted By: Ravneet Kaur