ਬਿਜਨੈਸ ਡੈਸਕ, ਨਵੀਂ ਦਿੱਲੀ : IRCTC Swarna Shatabdi (12029 12030) Expressਵਿਚ ਅੰਮ੍ਰਿਤਸਰ ਰੇਲ ਟੂਰ ਪੈਕੇਜ ਆਫ਼ਰ ਕਰ ਰਿਹਾ ਹੈ। ਅੰਮ੍ਰਿਤਸਰ ਦਾ ਹਰਿਮੰਦਰ ਸਾਹਿਬ ਸਿੱਖਾਂ ਲਈ ਅਹਿਮ ਧਾਰਮਕ ਸਥਾਨ ਹੈ। ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਚ ਸਥਿਤ ਹੈ। ਇਸ ਪੈਕੇਜ ਦਾ ਨਾਂ ਨਵੀਂ ਦਿੱਲੀ-ਅੰਮ੍ਰਿਤਸਰ ਟੂਰ ਹੈ। ਪੈਕੇਜ ਵਿਚ ਟ੍ਰੇਨ ਜ਼ਰੀਏ ਤੁਸੀਂ ਯਾਤਰਾ ਕਰ ਸਕਦੇ ਹੋ। ਅਸੀਂ ਤੁਹਾਨੂੰ ਇਸ ਪੈਕੇਜ ਨਾਲ ਜੁੜੀ ਸਾਰੀ ਜਾਣਕਾਰੀ ਦੇ ਰਹੇ ਹਾਂ।

ਪੈਕੇਜ ਦਾ ਨਾਂ

ਨਵੀਂ ਦਿੱਲੀ-ਅੰਮ੍ਰਿਤਸਰ ਟੂਰ

ਇਹ ਥਾਂਵਾਂ ਹਨ ਯਾਤਰਾ ਵਿਚ ਸ਼ਾਮਲ

ਵਾਹਗਾ ਬਾਰਡਰ, ਜਲ੍ਹਿਆਵਾਲਾ ਬਾਗ, ਹਰਿਮੰਦਰ ਸਾਹਿਬ

ਸਟੇਸ਼ਨ ਦਾ ਨਾਂ, ਟ੍ਰੇਨ ਖੁੱਲਣ ਦਾ ਸਮਾਂ

NDLS/ 07:20 HRS

ਕਲਾਸ

ਚੇਅਰ ਕਲਾਸ

ਸਫ਼ਰ ਦਾ ਦਿਨ

ਸ਼ੁੱਕਰਵਾਰ, ਸ਼ਨੀਵਾਰ

ਭੋਜਨ ਵਿਚ ਕੀ ਹੈ ਸ਼ਾਮਲ

APAI ਅਤੇ ਇਕ ਵਾਰ ਦਿਨ ਦਾ ਭੋਜਨ

ਹੋਟਲ ਦਾ ਨਾਂ

Hotel Country Inn & Suites by Radisson or similar

ਕਿੰਨਾ ਲੱਗੇਗਾ ਕਿਰਾਇਆ

ਇਕ ਵਿਅਕਤੀ 8420 ਰੁਪਏ

ਦੋ ਵਿਅਕਤੀ 6240 ਰੁਪਏ

ਤਿੰਨ ਵਿਅਕਤੀ 5780 ਰੁਪਏ


ਪੈਕੇਜ ਵਿਚ ਕੀ ਹੈ ਸ਼ਾਮਲ, ਪਹਿਲਾ ਦਿਨ

ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਸਵੇਰੇ 06:45 ਵਜੇ ਟ੍ਰੇਨ ਨੰਬਰ 12029 ਸਵਰਣ ਸ਼ਤਾਬਦੀ ਐਕਸਪ੍ਰੈਸ ਵਿਚ ਸਵਾਰ ਹੋ ਜਾਓਗੇ। ਟ੍ਰੇਨ ਸਵੇਰੇ 7.20 ਵਜੇ ਖੁੱਲ ਜਾਵੇਗੀ। ਟ੍ਰੇਨ ਵਿਚ ਤੁਹਾਨੂੰ ਨਾਸ਼ਤਾ ਮਿਲੇਗਾ। ਅੰਮ੍ਰਿਤਸਰ ਸਟੇਸ਼ਨ 'ਤੇ ਪਹੁੰਚਣ ਤੋਂ ਬਾਅਦ ਹੋਟਲ ਲਈ ਰਵਾਨਾ ਹੋਣਾ ਹੈ । ਫਿਰ ਏਸੀ ਕਮਰਿਆਂ ਵਿਚ ਚੈਕ ਇਨ ਕਰੋ। ਦੁਪਹਿਰ ਦਾ ਭੋਜਨ ਕਰੋ। ਇਸ ਤੋਂ ਬਾਅਦ ਵਾਹਗਾ ਬਾਰਡਰ ਅਤੇ ਹੋਰ ਦਰਸ਼ਨਿਕ ਸਥਾਨਾਂ 'ਤੇ ਜਾਓ। ਸ਼ਾਮ ਨੂੰ ਹੋਟਲ ਵਿਚ ਵਾਪਸੀ। ਰਾਤ ਦਾ ਭੋਜਨ ਅਤੇ ਠਹਿਰਾਅ। ਦੂਜੇ ਦਿਨ ਵੀ ਆਪਣੇ ਪੈਕੇਜ ਵਿਚ ਸ਼ਾਮਲ ਕਈ ਸਹੂਲਤਾਂ ਦੀ ਵਰਤੋਂ ਕਰੋ।

ਇਸ ਤੋਂ ਇਲਾਵਾ ਪੈਕੇਜ ਵਿਚ ਸ਼ਾਮਲ ਹੈ :

-ਉਸੇ ਟ੍ਰੇਨ ਵਿਚ ਵਾਪਸੀ

-ਟ੍ਰੇਨ ਵਿਚ ਸਫ਼ਰ ਦੌਰਾਨ ਭੋਜਨ

-ਅੰਮ੍ਰਿਤਸਰ ਦੇ ਪੁਰਾਣੇ ਰੇਲਵੇ ਸਟੇਸ਼ਨ ਤੋਂ ਆਉਣ ਜਾਣ ਲਈ ਏਸੀ ਕਾਰ

-ਅੰਮ੍ਰਿਤਸਰ ਵਿਚ ਏਸੀ ਕਮਰਿਆਂ ਵਿਚ ਰੁਕਣ ਦੀ ਵਿਵਸਥਾ।

Posted By: Tejinder Thind