- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
IRCTC ਦੇਸ਼ਭਰ ਵਿਚ ਕਰੀਬ 1400 ਰੇਲਗੱਡੀਆਂ ਨੂੰ ਮੈਨੇਜ ਕਰਦਾ ਹੈ। ਅੰਕੜੇ ਦੱਸਦੇ ਹਨ ਕਿ IRCTC ਸਾਲਾਨਾ 58 ਕਰੋੜ ਯਾਤਰੀਆਂ ਨੂੰ ਖਾਣੇ ਦੀ ਸਹੂਲਤ ਦਿੰਦੀ ਹੈ। ਇਸ ਲਿਹਾਜ਼ ਨਾਲ ਰੋਜ਼ਾਨਾ ਕਰੀਬ 17 ਲੱਖ ਲੋਕਾਂ ਨੂੰ ਖਾਣੇ ਦੀ ਸਹੂਲਤ ਦਿੱਤੀ ਜਾਂਦੀ ਹੈ। ਮੌਜੂਦਾ ਕਲਸਟਰ ਕਿਚਨ, ਬੇਸ ਕਿਚਨ ਅਤੇ ਹੋਰ ਭੋਜਨ ਕੇਂਦਰਾਂ ਵਿਚ ਖਾਣਾ ਪਕਾਉਣ ਲਈ ਰੋਜ਼ਾਨਾ ਲਗਪਗ 1000 ਕਮਰਸ਼ੀਅਲ LPG ਸਿਲੰਡਰਾਂ ਦੀ ਲੋੜ ਹੁੰਦੀ ਹੈ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ: ਪੱਛਮੀ ਏਸ਼ੀਆ ਦਾ ਸੰਕਟ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਇਸ ਲੜਾਈ ਨੇ ਦੁਨੀਆ ਦੇ ਕਈ ਦੇਸ਼ਾਂ 'ਚ ਊਰਜਾ ਅਤੇ ਈਂਧਨ ਸਪਲਾਈ ਨੂੰ ਇਕ ਚੁਣੌਤੀ ਬਣਾ ਦਿੱਤਾ ਹੈ। ਭਾਰਤ ਵਿਚ ਵੀ ਇਸਦਾ ਬੁਰਾ ਅਸਰ ਦੇਖਣ ਨੂੰ ਮਿਲਿਆ ਤੇ ਪੈਟਰੋਲ-ਡੀਜ਼ਲ ਦੇ ਨਾਲ- ਨਾਲ LPG ਦੀ ਸਮੱਸਿਆ ਖੜ੍ਹੀ ਹੋ ਗਈ। ਸਿਲੰਡਰਾਂ ਲਈ ਲੰਬੀਆਂ ਲਾਈਨਾਂ ਸਿਰਫ਼ ਤੁਹਾਡੇ ਘਰ ਤੇ ਗੁਆਂਢ ਤਕ ਹੀ ਸੀਮਤ ਨਹੀਂ ਰਹੀਆਂ, ਬਲਕਿ ਇਸਦਾ ਅਸਰ ਭਾਰਤੀ ਰੇਲ ਦੀ ਰੇਲਵੇ ਕੈਟਰਿੰਗ ਸੇਵਾਵਾਂ 'ਤੇ ਵੀ ਦੇਖਣ ਨੂੰ ਮਿਲਿਆ।
ਰਿਪੋਰਟਾਂ ਮੁਤਾਬਕ IRCTC ਵੱਲੋਂ ਦੇਸ਼ਭਰ ਵਿਚ ਲਗਪਗ 1400 ਟ੍ਰੇਨਾਂ 'ਚ ਕੈਟਰਿੰਗ ਸੇਵਾਵਾਂ ਚਲਾਈਆਂ ਜਾਂਦੀਆਂ ਹਨ ਜਿਸ ਵਿਚ ਰੋਜ਼ਾਨਾ ਕਰੀਬ 17 ਲੱਖ ਯਾਤਰੀਆਂ ਲਈ ਖਾਣਾ ਪਰੋਸਿਆ ਜਾਂਦਾ ਹੈ। LPG ਸਿਲੰਡਰਾਂ ਦੀ ਸਪਲਾਈ 'ਚ ਆਈਆਂ ਸਮੱਸਿਆਵਾਂ ਕਾਰਨ ਭਾਰਤੀ ਰੇਲਵੇ ਖਾਣ-ਪੀਣ ਤੇ ਸੈਰ-ਸਪਾਟਾ ਨਿਗਮ (IRCTC) ਨੇ ਨਵਾਂ ਪਲਾਨ ਬਣਾਇਆ ਹੈ। ਇਕ ਵਾਰ ਫਿਰ ਚਲਦੀਆਂ ਟ੍ਰੇਨਾਂ 'ਚ ਖਾਣਾ ਪਕਾਉਣ ਦੀ ਵਿਵਸਥਾ ਸ਼ੁਰੂ ਕਰ ਦਿੱਤੀ ਗਈ ਹੈ।
ਰੇਲਵੇ ਵੱਲੋਂ ਮਿਲੀ ਜਾਣਕਾਰੀ ਅਨੁਸਾਰ, ਹੁਣ ਜ਼ਿਆਦਾਤਰ LHB ਪੈਂਟਰੀ ਕਾਰਾਂ 'ਚ ਇੰਡਕਸ਼ਨ ਦੀ ਵਿਵਸਥਾ ਕਰਵਾਈ ਜਾ ਰਹੀ ਹੈ। ਵੰਦੇ ਭਾਰਤ, ਸ਼ਤਾਬਦੀ, ਰਾਜਧਾਨੀ ਤੇ ਦੁਰੰਤੋ ਵਰਗੀਆਂ ਪ੍ਰੀਮੀਅਮ ਟ੍ਰੇਨਾਂ 'ਚ ਇਸਤੇਮਾਲ ਹੋਣ ਵਾਲੇ LHB ਕੋਚ ਇਸ ਵਿਵਸਥਾ ਲਈ ਸਭ ਤੋਂ ਵਧੀਆ ਮੰਨੇ ਜਾ ਰਹੇ ਹਨ। ਨਾਲ ਹੀ ਵੱਡੇ ਰੇਲਵੇ ਸਟੇਸ਼ਨਾਂ 'ਤੇ ਵੀ ਇੰਡਕਸ਼ਨ ਕੁਕਿੰਗ ਸਿਸਟਮ ਲਗਾਏ ਜਾ ਰਹੇ ਹਨ। IRCTC ਦੇ CMD ਸੰਜੇ ਕੁਮਾਰ ਜੈਨ ਨੇ ਮੀਡੀਆ ਨੂੰ ਦੱਸਿਆ ਕਿ ਅਸੀਂ ਆਪਣੇ ਵੈਂਡਰਾਂ ਨੂੰ ਪੈਂਟਰੀ ਕਾਰ 'ਚ ਖਾਣਾ ਪਕਾਉਣ ਦੀ ਇਜਾਜ਼ਤ ਦਿੱਤੀ ਹੈ ਜਿਨ੍ਹਾਂ ਵਿੱਚ ਪਹਿਲਾਂ ਤੋਂ ਹੀ ਸੁਰੱਖਿਆ ਸਹੂਲਤਾਂ ਮੌਜੂਦ ਹਨ। ਹੁਣ ਸਾਡੀਆਂ ਸਾਰੀਆਂ LHB ਪੈਂਟਰੀ ਕਾਰਾਂ ਚਲਦੀ ਟ੍ਰੇਨ 'ਚ ਬਿਜਲੀ ਨਾਲ ਖਾਣਾ ਬਣਾ ਸਕਦੀਆਂ ਹਨ।
IRCTC ਨੇ ਰੇਲਵੇ ਸਟੇਸ਼ਨਾਂ 'ਤੇ ਫੂਡ ਪਲਾਜ਼ਾ, ਰਿਫ੍ਰੈਸ਼ਮੈਂਟ ਰੂਮ ਅਤੇ ਜਨ ਆਹਾਰ ਆਊਟਲੈੱਟ ਚਲਾਉਣ ਵਾਲੇ ਵੈਂਡਰਾਂ ਨੂੰ ਵੀ ਇੰਡਕਸ਼ਨ ਕੁੱਕਰ ਤੇ ਮਾਈਕ੍ਰੋਵੇਵ ਵੱਲ ਸਵਿੱਚ ਕਰਨ ਦਾ ਨਿਰਦੇਸ਼ ਦਿੱਤਾ ਹੈ। ਰਿਪੋਰਟਾਂ ਮੁਤਾਬਕ ਇਸ ਫ਼ੈਸਲੇ ਤੋਂ ਬਾਅਦ, ਰੇਲਵੇ ਕਿਚਨ ਵਿੱਚ ਬਣਨ ਵਾਲੇ ਖਾਣੇ ਦਾ ਲਗਪਗ 60% ਹਿੱਸਾ ਹੁਣ ਬਿਜਲੀ ਨਾਲ ਪਕਾਇਆ ਜਾ ਰਿਹਾ ਹੈ।
ਦੱਸ ਦੇਈਏ ਕਿ IRCTC ਦੇਸ਼ਭਰ ਵਿਚ ਕਰੀਬ 1400 ਰੇਲਗੱਡੀਆਂ ਨੂੰ ਮੈਨੇਜ ਕਰਦਾ ਹੈ। ਅੰਕੜੇ ਦੱਸਦੇ ਹਨ ਕਿ IRCTC ਸਾਲਾਨਾ 58 ਕਰੋੜ ਯਾਤਰੀਆਂ ਨੂੰ ਖਾਣੇ ਦੀ ਸਹੂਲਤ ਦਿੰਦੀ ਹੈ। ਇਸ ਲਿਹਾਜ਼ ਨਾਲ ਰੋਜ਼ਾਨਾ ਕਰੀਬ 17 ਲੱਖ ਲੋਕਾਂ ਨੂੰ ਖਾਣੇ ਦੀ ਸਹੂਲਤ ਦਿੱਤੀ ਜਾਂਦੀ ਹੈ। ਮੌਜੂਦਾ ਕਲਸਟਰ ਕਿਚਨ, ਬੇਸ ਕਿਚਨ ਅਤੇ ਹੋਰ ਭੋਜਨ ਕੇਂਦਰਾਂ ਵਿਚ ਖਾਣਾ ਪਕਾਉਣ ਲਈ ਰੋਜ਼ਾਨਾ ਲਗਪਗ 1000 ਕਮਰਸ਼ੀਅਲ LPG ਸਿਲੰਡਰਾਂ ਦੀ ਲੋੜ ਹੁੰਦੀ ਹੈ। ਹੁਣ ਲਗਪਗ 60% ਭੋਜਨ ਬਿਜਲੀ ਨਾਲ ਪਕਾਇਆ ਜਾ ਰਿਹਾ ਹੈ, ਜਿਸ ਨਾਲ ਕਾਫ਼ੀ ਹੱਦ ਤਕ ਸਿਲੰਡਰਾਂ ਦੀ ਬੱਚਤ ਹੋ ਰਹੀ ਹੈ।