ਜੇਐੱਨਐੱਨ, ਨਵੀਂ ਦਿੱਲੀ : IRCTC ਵੈਸ਼ਨੋ ਦੇਵੀ ਯਾਤਰੀਆਂ ਲਈ ਟੂਰ ਪੈਕੇਜ ਲੈ ਕੇ ਆਇਆ ਹੈ। ਇਹ ਟੂਰ ਪੈਕੇਜ ਦਿੱਲੀ ਤੋਂ ਵੈਸ਼ਨੋ ਦੇਵੀ ਲਈ ਹੈ ਜਿਸ ਨੂੰ ਮਾਤਾਰਾਣੀ ਰਾਜਧਾਨੀ ਟੂਰ ਪੈਕੇਜ ਦਾ ਨਾਂ ਦਿੱਤਾ ਗਿਆ ਹੈ। ਦੱਸ ਦੇਈਏ ਕਿ ਮਾਤਾ ਰਾਣੀ ਨੂੰ ਵੈਸ਼ਨਵੀ ਤੌਰ 'ਤੇ ਵੀ ਜਾਣਿਆ ਜਾਂਦਾ ਹੈ। ਇਹ ਮੰਦਰ ਕੱਟੜਾ ਤੋਂ ਲਗਪਗ 12 ਕਿਲੋਮੀਟਰ ਦੀ ਦੂਰੀ ਤੇ 5200 ਫੀਟ ਦੀ ਉਚਾਈ 'ਤੇ ਸਥਿਤ ਹੈ। Irctctourism.com 'ਤੇ ਦਿੱਤੀ ਗਈ ਜਾਣਕਾਰੀ ਮੁਤਾਬਿਕ, ਤੀਰਥਯਾਤਰੀ ਨਵੀਂ ਦਿੱਲੀ ਰੇਲਵੇ ਸਟੇਸ਼ਨ ਰਾਹੀਂ ਟਰੇਨ ਤੋਂ ਰਾਤ 08.40pm ਤੇ 3rd AC 'ਚ ਯਾਤਰਾ ਕਰ ਸਕਣਗੇ। ਇਸ ਪੈਕੇਜ 'ਚ ਖਾਣੇ ਨਾਲ ਨਾਸ਼ਤਾ ਵੀ ਹੈ। ਯਾਤਰੀਆਂ ਲਈ ਹੋਟਲ ਕੰਟ੍ਰੀ ਰਿਜਾਰਟ 'ਚ ਰੁੱਕਣ ਦੀ ਵਿਵਸਥਾ ਕੀਤੀ ਗਈ ਹੈ।

ਯਾਤਰਾ ਸਮਾਗਮ

ਪਹਿਲਾ ਦਿਨ: ਯਾਤਰਾ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਟਰੇਨ ਨੰਬਰ 12425 ਰਾਜਧਾਨੀ ਐਕਸਪ੍ਰੈੱਸ ਤੋਂ 20.40 ਵਜੇ ਰਵਾਨਗੀ ਕਰੇਗੀ।

ਦੂਜਾ ਦਿਨ: ਯਾਤਰੀ 5.45 ਵਜੇ ਜੰਮੂ ਰੇਲਵੇ ਸਟੇਸ਼ਨ 'ਤੇ ਪਹੁੰਚਣਗੇ ਤੇ ਫਿਰ ਗੁੱਰਪ ਸਾਈਜ਼ ਦੇ ਆਧਾਰ 'ਤੇ ਗੈਰ-ਏਸੀ ਵਾਹਨ ਵੱਲੋਂ ਜੰਮੂ ਰੇਲਵੇ ਸਟੇਸ਼ਨ ਤੋਂ ਕੱਟੜਾ ਤਕ ਪਿਕਅਪ ਵਾਹਨ ਤੋਂ ਜਾਣਗੇ। ਯਾਤਰੀ ਸਰਸਵਤੀ ਧਾਮ 'ਚ ਰੁੱਕ ਕੇ ਯਾਤਰੀ ਪਰਚੀ ਲੈਣਗੇ। ਫਿਰ ਜਾ ਕੇ ਉਹ ਹੋਟਲ 'ਚ ਚੈੱਕ-ਇਨ ਕਰਨਗੇ। ਨਾਸ਼ਤਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਬਾਨਗੰਗਾ ਤਕ ਡਰਾਪ ਕਰਨ ਦੀ ਸੁਵਿਧਾ ਮਿਲੇਗੀ। ਇਸ ਤੋਂ ਬਾਅਦ ਮੰਦਰ 'ਚ ਦਰਸ਼ਨ ਕਰ ਦੇਰ ਸ਼ਾਮ ਹੋਟਲ 'ਚ ਵਾਪਸ ਪਰਤੋਗੇ, ਫਿਰ ਰਾਤ ਦਾ ਖਾਨਾ ਤੇ ਰਾਤ 'ਚ ਰੁੱਕਣ ਦੀ ਸੁਵਿਧਾ ਰਹੇਗੀ।

ਤੀਜਾ ਦਿਨ : ਸਵੇਰ ਦਾ ਨਾਸ਼ਤਾ। ਖਾਣੇ ਤੋਂ ਬਾਅਦ ਦੁਪਹਿਰ 12 ਵਜੇ ਚੈੱਕ-ਆਊਟ। ਜੰਮੂ ਰੇਲਵੇ ਸਟੇਸ਼ਨ ਲਈ 14.00 ਵਜੇ ਗੈਰ-ਏਸੀ ਵਾਹਨ ਵੱਲੋਂ ਪ੍ਰਵਾਨਗੀ, ਇਸ ਦੌਰਾਨ ਕੰਦ ਕੰਡੋਲੀ ਮੰਦਰ, ਰਘੁਨਾਥਜੀ ਮੰਦਰ ਤੇ ਬਹੂ ਗਾਰਡਨ ਨੂੰ ਦੇਖਣ ਤੋਂ ਬਾਅਦ ਯਾਤਰੀਆਂ ਨੂੰ ਜੰਮੂ ਰੇਲਵੇ ਸਟੇਸ਼ਨ ਤੇ ਸ਼ਾਮ 18.30 ਵਜੇ ਤਕ ਛੱਡ ਦਿੱਤਾ ਜਾਵੇਗਾ ਤਾਂ ਜੋ ਉਹ ਜੰਮੂ ਰਾਜਧਾਨੀ ਵੱਲੋਂ 19.40 ਵਜੇ ਯਾਤਰਾ ਸ਼ੁਰੂ ਕਰ ਸਕਣ।

ਚੌਥਾ ਦਿਨ: ਤੀਰਥਯਾਤਰਾ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਸਵੇਰੇ 5.00 ਵਜੇ ਪਹੁੰਚਣਗੇ।

ਪੈਕੇਜ 'ਚ ਕੀ ਹੈ ਸ਼ਾਮਲ

-ਏਸੀ 3- ਟਿਅਰ 'ਚ ਯਾਤਰਾ ਵਾਪਸੀ ਟਿਕਟ ਨਾਲ।

-ਟਰੇਨ 'ਚ 2 ਰਾਤਾਂ, ਕੱਟੜਾ ਦੇ ਹੋਟਲ 'ਚ 1 ਰਾਤ ਰੁੱਕਣ ਦੀ ਵਿਵਸਥਾ।

- ਗੁਰੱਪ ਲੋਕਾਂ ਲਈ ਗੱਡੀ ਤੋਂ ਲਿਜਾਉਣ ਲੈ ਜਾਣ ਦੀ ਵਿਵਸਥਾ।

- ਰੁਕਣ ਵਾਲੇ ਹੋਟਲ 'ਚ ਏਸੀ ਸੁਵਿਧਾ।

- ਕਾਂਡ ਕੰਦੋਲੀ ਮੰਦਰ, ਰਘੁਨਾਥ ਮੰਦਰ, ਬਾਗ ਬਹੂ ਗਾਰਡਨ ਦੀ ਸੈਰ।

- ਵੈਸ਼ਨੋ ਦੇਵੀ ਲਈ ਯਾਤਰਾ ਪਰਚੀ ਖਰੀਦਣ 'ਚ ਮਦਦ।

ਰੇਲਵੇ ਦੀ ਵੈੱਬਸਾਈਟ ਮੁਤਾਬਿਕ, ਇਕ ਵਿਅਕਤੀ ਕੋਲੋਂ 7,785 ਰੁਪਏ ਫੀਸ ਲਈ ਜਾਵੇਗੀ। ਦੋ ਵਿਅਕਤੀਆਂ ਲਈ 6,170 ਤੇ ਤਿੰਨ ਵਿਅਰਤੀ ਲਈ 5.980 ਰੁਪਏ ਫੀਸ।

Posted By: Amita Verma