ਟ੍ਰੇਨ ਟਿਕ ਦੀ ਬੁਕਿੰਗ ਤੇ ਰੱਦ ਕਰਵਾਉਣਾ ਇਕ ਵੱਖਰਾ ਸਿਰਦਰਦ ਹੈ। ਖਾਸਕਰ ਜਦੋਂ ਰਿਫੰਡ ਮਿਲਣ ਦੀ ਚਿੰਤਾ ਹੋਵੇ। ਯਾਤਰੀਆਂ ਨੂੰ ਸਹੂਲਤ ਦੇਣ ਲਈ IRCTC (Indian Railway Catering and Tourism Corporation) ਨੇ ਆਪਣਾ ਖ਼ੁਦ ਦਾ ਪੇਮੈਂਟ ਗੇਟਵੇ ਲਾਂਚ ਕੀਤਾ ਸੀ, ਜਿਸ ਨੂੰ IRCTC-iPay ਨਾਂ ਦਿੱਤਾ ਗਿਆ ਹੈ। ਇਸ ਰਾਹੀਂ ਟਿਕਟ ਕਟਾਉਣ 'ਤੇ ਫਾਇਦਾ ਇਹ ਹੋਵੇਗਾ ਕਿ ਜੇਕਰ ਤੁਸੀਂ ਕਿਸੇ ਕਾਰਨ ਟਿਕਟ ਕੈਂਸਲ ਕਰਵਾਈ ਤਾਂ ਤੁਹਾਡਾ ਰਿਫੰਡ ਕੁਝ ਹੀ ਮਿੰਟਾਂ ਦੇ ਅੰਦਰ ਤੁਹਾਡੇ ਖਾਤੇ ਵਿਚ ਆ ਜਾਵੇਗਾ। IRCTC ਨੇ ਪੀਐੱਮ ਮੋਦੀ ਦੇ ਆਤਮਨਿਰਭਰ ਭਾਰਤ ਤਹਿਤ ਯੂਜ਼ਰ ਇੰਟਰਫੇਸ ਨੂੰ ਅਪਗ੍ਰੇਡ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਦੀ ਇੰਟਰਨੈੱਟ ਟਿਕਟਿੰਗ ਵੈੱਬਸਾਈਟ ਫਿਲਹਾਲ ਏਸ਼ੀਆ ਪੈਸੀਫਿਕ ਦੀ ਸਭ ਤੋਂ ਵੱਡੀ ਈ-ਕਾਮਰਸ ਵੈੱਬਸਾਈਟਸ 'ਚੋਂ ਇਕ ਹੈ।ਅਸੀਂ ਤੁਹਾਨੂੰ ਇਸ ਪਲੇਟਫਾਰਮ ਬਾਰੇ ਜਾਣਕਾਰੀ ਦੇ ਰਹੇ ਹਾਂ...

IRCTC iPay 'ਤੇ ਇੰਝ ਬੁਕ ਕਰਵਾਓ ਟ੍ਰੇਨ ਟਿਕਟ

IRCTC ਦੇ ਅਧਿਕਾਰੀਆਂ ਮੁਤਾਬਕ ਪਹਿਲਾਂ ਜਦੋਂ ਕੰਪਨੀ ਦਾ ਆਪਣਾ ਪੇਮੈਂਟ ਗੇਟਵੇ ਨਹੀਂ ਸੀ ਤਾਂ ਕਿਸੇ ਦੂਸਰੇ ਗੇਟਵੇ ਦਾ ਇਸਤੇਮਾਲ ਕਰਨਾ ਪੈਂਦਾ ਸੀ ਜਿਸ ਕਾਰਨ ਪੂਰੀ ਪ੍ਰਕਿਰਿਆ 'ਚ ਦੇਰ ਲੱਗਦੀ ਸੀ। ਟਿਕਟ ਰੱਦ ਕਰਵਾਉਣ ਦੀ ਸੂਰਤ 'ਚ ਕਾਫੀ ਦੇਰੀ ਨਾਲ ਪੈਸੇ ਵਾਪਸ ਹੁੰਦੇ ਸਨ।

ਮਿਲੇਗਾ ਇੰਸਟੈਂਟ ਰਿਫੰ

ਜੇਕਰ ਤੁਹਾਨੂੰ ਕਿਸੇ ਕਾਰਨ ਆਪਣੀ ਯਾਤਰਾ ਕੈਂਸਲ ਕਰਨੀ ਪੈ ਰਹੀ ਹੈ ਤਾਂ ਤੁਸੀਂ ਮਾਈ ਬੁਕਿੰਗਜ਼ ਆਪਸ਼ਨ 'ਚ ਜਾ ਕੇ ਆਪਣੀ ਟਿਕਟ ਸਿਲੈਕਟ ਕਰ ਕੇ 'ਕੈਂਸਲੇਸ਼ਨ' ਆਪਸ਼ਨ 'ਤੇ ਕਲਿੱਕ ਕਰੋ। ਟਿਕਟ ਕੈਂਸਲ ਹੋਣ ਤੋਂ ਬਾਅਦ ਤੁਸੀਂ ਜਿਸ ਮਾਧਿਅਮ ਤੋਂ ਪੇਮੈਂਟ ਕੀਤੀ ਸੀ, ਉਸੇ ਅਕਾਊਂਟ 'ਚ ਪੈਸਾ ਤੁਰੰਤ ਰਿਫੰਡ ਹੋ ਜਾਵੇਗਾ।

Posted By: Seema Anand