ਜੇਐੱਨਐੱਨ, ਨਵੀਂ ਦਿੱਲੀ : ਇਕ ਪਾਸੇ ਜਿਥੇ ਅਯੁਧਿਆ 'ਚ ਰਾਮ ਮੰਦਰ ਬਣਾਉਣ ਦੀ ਜ਼ੋਰਾਂ-ਸ਼ੋਰਾਂ ਨਾਲ ਤਿਆਰੀ ਚੱਲ ਰਹੀ ਹੈ, ਉਥੇ ਦੂਸਰੇ ਪਾਸੇ ਆਈਆਰਸੀਟੀਸੀ ਨੇ ਵੀ ਭਗਵਾਨ ਰਾਮ ਨਾਲ ਜੁੜੀਆਂ ਥਾਵਾਂ ਦੇ ਦਰਸ਼ਨ ਲਈ ਰਾਮਾਇਣ ਯਾਤਰਾ ਨਾਂ ਦਾ ਟੂਰ ਪੈਕੇਜ ਦਾ ਐਲਾਨ ਕੀਤਾ ਹੈ। ਆਈਆਰਸੀਟੀਸੀ ਮੁਤਾਬਕ ਇਹ ਯਾਤਰਾ ਅੱਠ ਰਾਤਾਂ ਤੇ 9 ਦਿਨਾਂ 'ਚ ਪੂਰੀ ਹੋਵੇਗੀ। ਇਹ ਯਾਤਰਾ 29 ਸਤੰਬਰ 2020 ਨੂੰ ਦੱਖਣ ਭਾਰਤ ਦੇ ਰੇਨੀਗੁੰਟਾ ਸਟੇਸ਼ਨ ਤੋਂ ਸ਼ੁਰੂ ਹੋਵੇਗੀ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਚਲਦੇ ਆਈਆਰਸੀਟੀਸੀ ਨੇ ਟੂਰ ਪੈਕੇਟ ਦੇ ਨਿਯਮਾਂ 'ਚ ਕੁਝ ਬਦਲਾਅ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਆਈਆਰਸੀਟੀਸੀ ਦਾ ਇਹ ਟੂਰ ਪੈਕੇਜ ਭਾਰਤ ਦਰਸ਼ਨ ਟੂਰਿਸਟ ਟ੍ਰੇਨ ਤਹਿਤ ਚਲਾਇਆ ਜਾਵੇਗਾ। ਇਸ ਟੂਰ ਪੈਕੇਜ ਦੀ ਬੁਕਿੰਗ www.irctctourism.com ਜਾਂ iRctc ਖੇਤਰੀ ਦਫ਼ਤਰਾਂ ਰਾਹੀਂ ਕੀਤੀ ਜਾ ਸਕਦੀ ਹੈ।

ਇਹ ਹਨ ਟੂਰ ਪੈਕੇਜ ਦੀ ਕੀਮਤ

ਇਸ ਟੂਰ ਪੈਕੇਜ ਲਈ ਜੇਕਰ ਤੁਸੀਂ ਸਟੈਂਡਰਡ ਪੈਕੇਜ ਬੁੱਕ ਕਰਦੇ ਹਨ ਤਾਂ 11025 ਰੁਪਏ ਕਿਰਾਇਆ ਦੇਣਾ ਹੋਵੇਗਾ, ਉਥੇ ਤੁਸੀਂ ਜੇਕਰ ਕਮਫਰਟ ਕਲਾਸ 'ਚ ਟੂਰ ਪੈਕੇਜ ਬੁੱਕ ਕਰਦੇ ਹੋ ਤਾਂ 12915 ਰੁਪਏ ਕਿਰਾਇਆ ਦੇਣਾ ਹੋਵੇਗਾ। ਸਟੈਂਡਰਡ ਟੂਰ ਪੈਕੇਜ 'ਚ ਜਿਥੇ ਸਲਿਪਰ ਕਲਾਸ 'ਚ ਯਾਤਰਾ ਕਰਵਾਈ ਜਾਵੇਗੀ, ਕਮਫਰਟ ਕਲਾਸ 'ਚ 3 ਏਸੀ ਕਲਾਸ 'ਚ ਯਾਤਰਾ ਕਰਵਾਈ ਜਾਵੇਗੀ। 5 ਸਾਲ ਤੋਂ ਜ਼ਿਆਦਾ ਦੇ ਬੱਚੇ ਦਾ ਪੂਰਾ ਕਰਾਇਆ ਦੇਣਾ ਹੋਵੇਗਾ। ਉਥੇ 5 ਸਾਲ ਤਕ ਦੇ ਬੱਚੇ ਦਾ ਕਿਰਾਇਆ ਨਹੀਂ ਲੱਗੇਗਾ। ਇਸ ਲਈ ਟੂਰ ਪੈਕੇਜ ਬੁੱਕ ਕਰਨ ਸਮੇਂ ਬੱਚੇ ਦੀ ਉਮਰ ਦਾ ਵਿਸ਼ੇਸ਼ ਧਿਆਨ ਰੱਖਣਾ।


ਯਾਤਰੀਆਂ ਨੂੰ ਇਨ੍ਹਾਂ ਥਾਵਾਂ ਦੀ ਕਰਵਾਈ ਜਾਵੇਗੀ ਸੈਰ

- ਚਿੱਤਰਕੁਟ

- ਇਲਾਹਾਬਾਦ

- ਅਯੁਧਿਆ

- ਨੰਦੀਗ੍ਰਾਮ

- ਸੀਤਾਮੜ੍ਹੀ

- ਜਨਕਪੁਰ

- ਵਾਰਾਣਸੀ


ਇਨ੍ਹਾਂ ਸਟੇਸ਼ਨਾਂ 'ਤੇ ਹੋ ਸਕੇਗੀ ਬਾਡਿੰਗ

- ਰੇਨੀਗੁੰਟਾ

- ਨੇਲੌਰ

- ਓਂਗੋਲੇ

- ਵਿਜੇਵਾੜਾ

- ਗੁੰਟੂਰ

- ਨਲਗੌਂਡਾ

- ਸਿਕੰਦਰਾਬਾਦ

- ਕਾਜੀਪੇਟ

- ਰਾਮਾਗੁੰਡਮ

- ਨਾਗਪੁਰ


ਧਰਮਸ਼ਾਲਾ ਤੇ ਲੌਜ 'ਚ ਹੋਵੇਗੀ ਠਹਿਰਣ ਦੀ ਵਿਵਸਥਾ

ਇਸ ਟੂਰ ਪੈਕੇਟ ਤਹਿਤ ਯਾਤਰੀਆਂ ਨੂੰ ਧਰਮਸ਼ਾਲਾ ਜਾਂ ਲੌਜ 'ਚ ਠਹਿਰਾਇਆ ਜਾਵੇਗਾ। ਸਵੇਰ ਦੀ ਚਾਹ, ਨਾਸ਼ਤਾ, ਦੁਪਹਿਰ ਦਾ ਖਾਣਾ ਤੇ ਰਾਤ ਦਾ ਖਾਣਾ ਵੀ ਟੂਰ ਪੈਕੇਜ 'ਚ ਸ਼ਾਮਲ ਹਨ। ਰੋਜ਼ ਇਕ ਲੀਟਰ ਦੀ ਪਾਣੀ ਦੀ ਬੋਤਲ ਦਿੱਤੀ ਜਾਵੇਗੀ। ਆਸਪਾਸ ਦੇ ਸੁੰਦਰ ਸਥਾਨਾਂ ਤਕ ਜਾਣ ਲਈ ਨਾਨ ਏਸੀ ਗੱਡੀਆਂ ਦਾ ਵੀ ਵਿਵਸਥਾ ਰਹੇਗੀ।

Posted By: Sunil Thapa