ਨਵੀਂ ਦਿੱਲੀ : ਟਿਕਟ ਰੱਦ ਕਰਵਾਉਣ 'ਚ ਰੇਲ ਯਾਤਰੀਆਂ ਦੀ ਮਦਦ ਲਈ IRCTC ਨੇ ਆਪਣੀ ਵੈੱਬਸਾਈਟ 'ਤੇ ਇਕ ਸਹੂਲਤ ਦਿੱਤੀ ਹੈ। ਜਿਹੜੇ ਲੋਕ ਭਾਰਤੀ ਰੇਲਵੇ ਦੇ ਟਿਕਟ ਬੁਕਿੰਗ ਕਾਊਂਟਰ ਤੋਂ ਟਿਕਟ ਬੁੱਕ ਕਰਵਾਉਂਦੇ ਹਨ, ਉਨ੍ਹਾਂ ਲਈ IRCTC ਨੇ ਆਪਣੇ ਵੈੱਬਸਾਈਟ www.irctc.co.in 'ਤੇ ਕਾਊਂਟਰ ਟਿਕਟ ਕੈਂਸਲੇਸ਼ਨ ਦੀ ਸਹੂਲਤ ਦਿੱਤੀ ਹੈ। ਆਈਆਰਸੀਟੀਸੀ ਦੀ ਇਸ ਸਹੂਲਤ ਨਾਲ ਹੁਣ ਯਾਤਰੀ ਅਧਿਕਾਰਕ ਰੇਲਵੇ ਟਿਕਟ ਕਾਊਂਟਰਜ਼, ਰਿਜ਼ਰਵੇਸ਼ਨ ਆਫਿਸ ਤੇ ਹੋਰ ਬੁਕਿੰਗ ਕੇਂਦਰਾਂ ਤੋਂ ਬੁੱਕ ਕਰਵਾਈ ਭਾਰਤੀ ਰੇਲਵੇ ਦੀ ਟਿਕਟ ਰੱਦ ਕਰਵਾ ਸਕਦੇ ਹਨ।

ਰੇਲਵੇ ਕਾਊਂਟਰਜ਼ ਵਲੋਂ ਬੁੱਕ ਕੀਤੀ ਗਈ ਭਾਰਤੀ ਰੇਲਵੇ ਦੀ ਟਿਕਟ ਰੱਦ ਕਰਵਾਉਣ ਲਈ ਵਿਅਕਤੀ ਕੋਲ ਉਹੀ ਮੋਬਾਈਲ ਨੰਬਰ ਹੋਣਾ ਚਾਹੀਦਾ ਹੈ ਜੋ ਉਸ ਨੇ ਕਾਊਂਟਰ 'ਤੇ ਟਿਕਟ ਬੁੱਕ ਕਰਵਾਉਂਦੇ ਸਮੇਂ ਦਿੱਤਾ।

ਇਹ ਹੈ ਕਾਊਂਟਰ ਟਿਕਟ ਰੱਦ ਕਰਵਾਉਣ ਦੀ ਪ੍ਰਕਿਰਿਆ

ਸਟੈੱਪ-1 : ਸਭ ਤੋਂ ਪਹਿਲਾਂ IRCTC ਦੀ ਅਧਿਕਾਰਤ ਵੈੱਬਸਾਈਟ www.irctc.co.in 'ਤੇ ਜਾਓ।

ਸਟੈੱਪ-2 : ਹੁਣ ਆਪਣੇ ਮਾਊਸ ਦੇ ਕਰਸਰ ਨੂੰ ਟ੍ਰੇਨ ਆਪਸ਼ਨ 'ਤੇ ਲਿਜਾਓ। ਇਹ ਆਪਸ਼ਨ ਤੁਹਾਨੂੰ ਹੋਮਪੇਜ ਦੇ ਸਭ ਤੋਂ ਉੱਪਰ ਦਿਖ ਜਾਵੇਗੀ।

ਸਟੈੱਪ-3 : ਹੁਣ ਮਾਊਸ ਦੇ ਕਰਸਰ ਨੂੰ ਡ੍ਰਾਪ ਡਾਊਨ ਮੈਨਿਊ 'ਚ ਕੈਂਸਲ ਟਿਕਟ 'ਤੇ ਲਿਜਾਓ।

ਸਟੈੱਪ-4 : ਹੁਣ ਕਾਊਂਟਰ ਟਿਕਟ 'ਤੇ ਕਲਿੱਕ ਕਰੋ।

ਸਟੈੱਪ-5 : ਹੁਣ PNR ਨੰਬਰ 'ਤੇ ਕਲਿੱਕ ਕਰੋ, ਇਹ ਟ੍ਰੇਨ ਟਿਕਟ 'ਤੇ ਛਪਿਆ ਹੁੰਦਾ ਹੈ।

ਸਟੈੱਪ-6 : ਹੁਣ ਕੈਪਚਾ ਨੂੰ ਐਂਟਰ ਕਰੋ ਅਤੇ ਚੈੱਕ ਬਾਕਸ ਨੂੰ ਕਨਫਰਮ ਕਰੋ ਕਿ ਨਿਯਮਾਂ ਤੇ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਪੜ੍ਹ ਲਿਆ ਗਿਆ ਹੈ।

ਸਟੈੱਪ-7 : ਹੁਣ ਸਬਮਿਟ ਬਟਨ 'ਤੇ ਕਲਿੱਕ ਕਰੋ।

ਸਟੈੱਪ-8 : ਹੁਣ ਵਨ ਟਾਈਪ ਪਾਸਵਰਡ (OTP) ਨੂੰ ਐਂਟਰ ਕਰੋ ਜੋ ਕਿ ਤੁਹਾਡੇ ਮੋਬਾਈਲ 'ਤੇ ਭੇਜਿਆ ਗਿਆ ਹੈ। ਇਹ ਉਹੀ ਮੋਬਾਈਲ ਨੰਬਰ ਹੈ ਜਿਸ ਨੂੰ ਤੁਸੀਂ ਬੁਕਿੰਗ ਵੇਲੇ ਉਪਲੱਬਧ ਕਰਵਾਇਆ ਸੀ। ਹੁਣ ਸਬਮਿਟ 'ਤੇ ਕਲਿੱਕ ਕਰੋ।

ਸਟੈੱਪ-9 : OTP ਵੈਲੀਡੇਟ ਹੋਣ ਤੋਂ ਬਾਅਦ ਆਪਣੀ PNR ਡਿਟੇਲ ਵੈਰੀਫਾਈ ਕਰੋ।

ਸਟੈੱਪ-10 : ਫੁੱਲ ਟਿਕਟ ਕੈਂਸਲੇਸ਼ਨ ਲਈ ਕੈਂਸਲ ਟਿਕਟ 'ਤੇ ਕਲਿੱਕ ਕਰੋ।

ਹੁਣ ਤੁਹਾਨੂੰ ਰਿਫੰਡ ਦੀ ਰਕਮ ਸਕ੍ਰੀਨ 'ਤੇ ਦਿਸਣ ਲੱਗੇਗੀ ਅਤੇ ਯੂਜ਼ਰ ਨੂੰ ਇਕ ਐੱਸਐੱਮਐੱਸ ਮਿਲੇਗਾ, ਜਿਸ ਵਿਚ ਪੀਐੱਨਆਰ ਅਤੇ ਰਿਫੰਡ ਦੀ ਜਾਣਕਾਰੀ ਦਿੱਤੀ ਹੋਵੇਗੀ। ਇਸ ਤਰ੍ਹਾਂ ਤੁਸੀਂ ਘਰ ਬੈਠੇ ਹੀ ਭਾਰਤੀ ਰੇਲਵੇ ਦੇ ਕਾਊਂਟਰ ਟਿਕਟ ਨੂੰ ਕੈਂਸਲ ਕਰਵਾ ਸਕਦੇ ਹੋ ਤੇ ਤੁਹਾਨੂੰ ਬੁਕਿੰਗ ਕਾਊਂਟਰ 'ਤੇ ਨਹੀਂ ਜਾਣਾ ਪਵੇਗਾ।

ਕਾਊਂਟਰ ਟਿਕਟ ਰੱਦ ਕਰਵਾਉਣ ਲਈ ਹਨ IRCTC ਦੇ ਨਿਯਮ

1. ਜੇਕਰ ਤੁਹਾਡੀ ਟਿਕਟ ਪੂਰੀ ਤਰ੍ਹਾਂ ਕਨਫਰਮ ਹੈ ਤਾਂ ਯੂਜ਼ਰਜ਼ ਟ੍ਰੇਨ ਡਿਪਾਰਚਰ ਤੋਂ 4 ਘੰਟੇ ਪਹਿਲਾਂ ਤਕ ਹੀ ਟਿਕਟ ਕੈਂਸਲ ਕਰਵਾ ਸਕਣਗੇ।

2. ਜੇਕਰ ਟਿਕਟ RAC ਜਾਂ ਵੇਟਿੰਗ ਲਿਸਟ 'ਚ ਹੈ ਤਾਂ ਆਈਆਰਸੀਟੀਸੀ ਈ-ਟਿਕਟਿੰਗ ਵੈੱਬਸਾਈਟ ਤੋਂ ਆਨਲਾਈਨ ਕੈਂਸਲੇਸ਼ਨ ਟ੍ਰੇਨ ਦੇ ਤੈਅ ਡਿਪਾਰਚਰ ਸਮੇਂ ਤੋਂ 30 ਮਿੰਟ ਪਹਿਲਾਂ ਤਕ ਹੀ ਹੋਵੇਗਾ।

3. ਕਾਊਂਟਰ ਟਿਕਟ ਦਾ ਕੈਂਸਲੇਸ਼ਨ ਅਤੇ ਰਿਫੰਡ ਆਣ ਹਾਲਾਤ ਚ ਹੀ ਹੋਵੇਗਾ। ਟ੍ਰੇਨ ਕੈਂਸਲ ਜਾਂ ਦੇਰ ਨਾਲ ਚੱਲਣ ਦੀ ਸੂਰਤ 'ਚ ਅਜਿਹਾ ਨਹੀਂ ਹੋਵੇਗਾ।

Posted By: Seema Anand